ਬੇਅੰਤ ਸਿੰਘ ਬੈਣਾ ਮੰਡਲ ਸਮਸ਼ਪੁਰ ਅਤੇ ਰਾਕੇਸ਼ ਕੁਮਾਰ ਬੱਬਲੀ ਮੰਡਲ ਅਮਲੋਹ ਦੇ ਭਾਜਪਾ ਦੇ ਪ੍ਰਧਾਨ ਬਣੇ

ਬੇਅੰਤ ਸਿੰਘ ਬੈਣਾ ਮੰਡਲ ਸਮਸ਼ਪੁਰ ਅਤੇ ਰਾਕੇਸ਼ ਕੁਮਾਰ ਬੱਬਲੀ ਮੰਡਲ ਅਮਲੋਹ ਦੇ ਭਾਜਪਾ ਦੇ ਪ੍ਰਧਾਨ ਬਣੇ

ਮਿਹਨਤੀ ਆਗੂਆਂ ਨੂੰ ਜ਼ਿੰਮੇਵਾਰੀ ਮਿਲਣ ਨਾਲ ਪਾਰਟੀ ਹੋਵੇਗੀ ਮਜ਼ਬੂਤ – ਜਗਦੀਪ ਸਿੰਘ ਚੀਮਾ ( ਮੁਖ਼ਤਿਆਰ ਸਿੰਘ) ਭਾਰਤੀ ਜਨਤਾ ਪਾਰਟੀ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹਲਕਾ ਅਮਲੋਹ ਅੰਦਰ ਪੈਂਦੇ ਮੰਡਲ (ਸਰਕਲ) ਅਮਲੋਹ ਤੋਂ ਸਾਬਕਾ ਕੌਂਸਲਰ ਰਾਕੇਸ਼ ਕੁਮਾਰ ਬੱਬਲੀ ਅਤੇ ਮੰਡਲ (ਸਰਕਲ) ਸ਼ਮਸ਼ਪੁਰ ਤੋਂ ਬੇਅੰਤ ਸਿੰਘ ਬੈਣਾ ਸਾਬਕਾ ਪ੍ਰਧਾਨ ਸਰਪੰਚ ਯੂਨੀਅਨ ਅਮਲੋਹ ਨੂੰ ਮੰਡਲ ਪ੍ਰਧਾਨ ਨਿਯੁਕਤ ਕੀਤਾ ਹੈ। ਭਾਜਪਾ ਦੇ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਨੇ ਇਸ ਨਿਯੁਕਤੀ ਦਾ ਸਵਾਗਤ ਕਰਦਿਆ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਪਾਰਟੀ ਲਈ ਲੰਬੇ ਸਮੇਂ ਤੋਂ ਮਿਹਨਤ ਕਰ ਰਹੇ ਆਗੂਆਂ ਨੂੰ ਜ਼ਿੰਮੇਵਾਰੀ ਦੇਣਾ ਪਾਰਟੀ ਦੀ ਮਜ਼ਬੂਤੀ ਲਈ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਮਿਹਨਤੀ ਅਤੇ ਇਮਾਨਦਾਰ ਆਗੂਆਂ ਨੂੰ ਮਿਲੀ ਜ਼ਿੰਮੇਵਾਰੀ ਨਾਲ ਪਾਰਟੀ ਦੀ ਪਕੜ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਹੋਵੇਗੀ। ਨਵ-ਨਿਯੁਕਤ ਮੰਡਲ ਪ੍ਰਧਾਨ ਰਾਕੇਸ਼ ਕੁਮਾਰ ਅਤੇ ਬੇਅੰਤ ਸਿੰਘ ਬੈਣਾ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਣਗੇ ਅਤੇ ਪਾਰਟੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾ ਕੇ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।