ਜਾਰਜੀਆ ‘ਚ ਚੱਲਦੀ ਸੜਕ ‘ਤੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਵੱਡਾ ਹਾਦਸਾ ਟਲਿਆ
- ਵਿਦੇਸ਼
- (Asia/Kolkata)
ਅਮਰੀਕਾ ਦੇ ਜਾਰਜੀਆ ਰਾਜ ਦੇ ਗੇਨਸਵਿਲੇ ਸ਼ਹਿਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਛੋਟੇ ਜਹਾਜ਼ ਨੂੰ ਭੀੜਭਾੜ ਵਾਲੀ ਸੜਕ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਘਟਨਾ ਬ੍ਰਾਉਨਜ਼ ਬ੍ਰਿਜ ਰੋਡ ਅਤੇ ਪਰਲ ਨਿਕਸ ਪਾਰਕਵੇ ਦੇ ਚੌਰਾਹੇ ਨੇੜੇ ਵਾਪਰੀ, ਜਿੱਥੇ ਜਹਾਜ਼ ਦੇ ਸੜਕ ‘ਤੇ ਉਤਰਦੇ ਹੀ ਟ੍ਰੈਫ਼ਿਕ ਪ੍ਰਭਾਵਿਤ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਇਹ ਸਿੰਗਲ ਇੰਜਣ ਵਾਲਾ ਹੌਕਰ ਬੀਚਕ੍ਰਾਫਟ-36 ਜਹਾਜ਼ ਸੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਮੁਤਾਬਕ ਪਾਇਲਟ ਨੇ ਕਰੀਬ ਦੁਪਹਿਰ 12:10 ਵਜੇ ਇੰਜਣ ਵਿੱਚ ਖ਼ਰਾਬੀ ਦੀ ਸੂਚਨਾ ਦਿੱਤੀ ਸੀ। ਤਕਨੀਕੀ ਦਿੱਕਤ ਦੇ ਕਾਰਨ ਜਹਾਜ਼ ਕੋਲ ਉੱਡਦੇ ਰਹਿਣ ਲਈ ਪੂਰੀ ਤਾਕਤ ਨਹੀਂ ਸੀ, ਜਿਸ ਕਾਰਨ ਪਾਇਲਟ ਨੇ ਤੁਰੰਤ ਐਮਰਜੈਂਸੀ ਲੈਂਡਿੰਗ ਦਾ ਫੈਸਲਾ ਲਿਆ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ (NTSB) ਦੇ ਅਨੁਸਾਰ ਜਹਾਜ਼ ਲੀ ਗਿਲਮਰ ਮੈਮੋਰੀਅਲ ਏਅਰਪੋਰਟ ਤੋਂ ਉੱਡਿਆ ਸੀ ਅਤੇ ਚੇਰੋਕੀ ਕਾਊਂਟੀ ਰੀਜਨਲ ਏਅਰਪੋਰਟ ਵੱਲ ਜਾ ਰਿਹਾ ਸੀ। ਲੈਂਡਿੰਗ ਦੌਰਾਨ ਜਹਾਜ਼ ਤਿੰਨ ਵਾਹਨਾਂ ਨਾਲ ਟੱਕਰਾ ਗਿਆ, ਜਿਸ ਨਾਲ ਕੁਝ ਨੁਕਸਾਨ ਹੋਇਆ, ਹਾਲਾਂਕਿ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸਥਾਨਕ ਪੁਲਿਸ ਅਤੇ ਹਵਾਈ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਹਾਦਸੇ ਦੇ ਸਹੀ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਾਇਲਟ ਦੀ ਤੁਰੰਤ ਸੂਝਬੂਝ ਕਾਰਨ ਵੱਡਾ ਹਾਦਸਾ ਟਲ ਗਿਆ।
Leave a Reply