News: ਦੇਸ਼

ਦਿੱਲੀ ਹਿੰਸਾ : ਹੁਣ ਤੱਕ 712 ਮਾਮਲੇ ਦਰਜ, 200 ਤੋਂ ਵੱਧ ਗ੍ਰਿਫ਼ਤਾਰੀਆਂ

Thursday, March 12 2020 07:43 AM
ਨਵੀਂ ਦਿੱਲੀ, 12 ਮਾਰਚ - ਦਿੱਲੀ ਪੁਲਿਸ ਨੇ ਅੱਜ ਦਾਅਵਾ ਕੀਤਾ ਕਿ ਉਤਰ ਪੂਰਬੀ ਦਿੱਲੀ ’ਚ ਹਾਲਾਤ ਹੁਣ ਆਮ ਹੋ ਗਏ ਹਨ। ਪੁਲਿਸ ਨੇ ਕਿਹਾ ਕਿ ਉਤਰ ਪੂਰਬੀ ਦਿੱਲੀ ’ਚ ਹੋਈ ਹਿੰਸਾ ਨੂੰ ਲੈ ਕੇ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਗ੍ਰਿਫ਼ਤਾਰੀਆਂ ਹੋ ਚੱੁਕੀਆਂ ਹਨ ਤੇ 712 ਮਾਮਲੇ ਦਰਜ ਹੋਏ ਹਨ।

ਭਾਰਤ ਵਿਚ ਕੋਰੋਨਾ ਦੇ 73 ਮਾਮਲੇ ਆਏ ਸਾਹਮਣੇ

Thursday, March 12 2020 07:41 AM
ਨਵੀਂ ਦਿੱਲੀ, 12 ਮਾਰਚ - ਭਾਰਤ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਕਿਹਾ ਕਿ ਭਾਰਤ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 73 ਮਾਮਲੇ ਸਾਹਮਣੇ ਆ ਗਏ ਹਨ।

IRCTC ਨੇ ਯਾਤਰੀਆਂ ਨੂੰ ਕਿਹਾ- ਟਵਿੱਟਰ 'ਤੇ ਮੋਬਾਈਲ ਨੰਬਰ ਨਾ ਕਰੋ ਸ਼ੇਅਰ

Saturday, February 29 2020 08:26 AM
ਭੋਪਾਲ : ਰੇਲਵੇ ਟਿਕਟ ਦਾ ਰਿਫੰਡ ਨਾ ਮਿਲਣ ਤੇ ਖਾਣਾ ਖ਼ਰਾਬ ਹੋਣ ਦੀ ਸ਼ਿਕਾਇਤ ਟਵਿੱਟਰ 'ਤੇ ਕਰਦੇ ਸਮੇਂ ਸਾਵਧਾਨ ਰਹੋ। ਅਜਿਹੀ ਸ਼ਿਕਾਇਤ ਨਾਲ ਮੋਬਾਈਲ ਨੰਬਰ ਜਾਂ ਕੋਈ ਨਿੱਜੀ ਜਾਂ ਕੋਈ ਨਿੱਜੀ ਜਾਣਕਾਰੀ ਨਾ ਦਿਉ। ਮੰਗਣ 'ਤੇ ਪੀਐੱਨਆਰ ਨੰਬਰ ਦਿਉ। ਮੋਬਾਈਲ ਨੰਬਰ ਤੇ ਨਿੱਜੀ ਜਾਣਕਾਰੀ ਦੇਣ 'ਤੇ ਤੁਹਾਡੇ ਨਾਲ ਧੋਖਾਧੜੀ ਹੋ ਸਕਦੀ ਹੈ। ਜਿਵੇਂ ਰਿਫੰਡ ਦਿਵਾਉਣ ਦੇ ਨਾਂ 'ਤੇ ਇੰਟਰਨੈਸ਼ਨਲ ਠੱਗ ਰੁਪਏ ਹੜੱਪ ਸਕਦੇ ਹਨ। ਕੁਝ ਰੇਲ ਯਾਤਰੀਆਂ ਨਾਲ ਇਹ ਘਟਨਾਵਾਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਇੰਡੀਅਨ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀ...

ਜਗਤਪੁਰ ਵਿਚ ਦੰਗਿਆਂ ਨੂੰ ਲੈ ਕੇ ਕਾਂਗਰਸ ਦੀ ਸਾਬਕਾ ਕੌਂਸਲਰ ਇਸ਼ਰਤ........

Saturday, February 29 2020 08:24 AM
ਨਵੀਂ ਦਿੱਲੀ : ਉਤਰ ਪੁਰਬੀ ਜ਼ਿਲ੍ਹੇ ਵਿਚ ਸੰਪਰਦਾਇਕ ਹਿੰਸਾ ਦੌਰਾਨ ਸ਼ਾਹਦਰਾ ਦੇ ਜਗਤਪੁਰੀ ਇਲਾਕੇ ਵਿਚ ਹੋਏ ਦੰਗਿਆਂ ਨੂੰ ਲੈ ਕੇ ਕਾਂਗਰਸ ਦੀ ਸਾਬਕਾ ਕੌਂਸਲਰ ਇਸ਼ਰਤ ਜਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਗਤਪੁਰੀ ਵਿਚ ਹੋਏ ਦੰਗਿਆਂ ਦਾ ਦੋਸ਼ ਕਾਂਗਰਸ ਨੇਤਾ ਅਤੇ ਸਾਬਕਾ ਕੌਂਸਲਰ ਇਸ਼ਰਤ ਜਹਾਂ ਉਰਫ਼ ਪਿੰਕੀ 'ਤੇ ਲੱਗਾ ਹੈ। ਪੁਲਿਸ ਨੇ ਪਹਿਲਾਂ ਉਸ ਨੂੰ ਹਿਰਾਸਤ ਵਿਚ ਲਿਆ ਸੀ ਅਤੇ ਬਾਅਦ ਵਿਚ ਕੇਸ ਦਰਜ ਕੀਤਾ ਗਿਆ। ਇਸ਼ਰਤ ਨੂੰ ਨਿਆਕਿÂ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ। ਪੇਸ਼ੇ ਵੱਜੋਂ ਵਕੀਲ ਇਸ਼ਰਤ ਨੇ ਕੋਰਅ ਵਿਚ ਜ਼ਮਾਨਤ ਅਰਜ਼ੀ ਵੀ ਲਾਈ ਪਰ ਉਹ ਰੱਦ ਹੋ ਗ...

ਤਿਹਾੜ ਜੇਲ੍ਹ 'ਚ ਬੰਦ ਦੋਸ਼ੀ ਪਵਨ ਨੇ ਆਪਣੇ ਵਕੀਲ ਨਾਲ ਮਿਲਣ ਤੋਂ ਕੀਤਾ ਇਨਕਾਰ

Saturday, February 22 2020 07:20 AM
ਨਵੀਂ ਦਿੱਲੀ : ਨਿਰਭੈਆ ਮਾਮਲੇ ਵਿਚ ਫਾਂਸੀ ਦੀ ਸਜ਼ਾ ਯਾਫ਼ਤਾ ਚਾਰੇ ਦੋਸ਼ੀਆਂ ਵਿਚੋਂ ਇਕ ਪਵਨ ਕੁਮਾਰ ਗੁਪਤਾ ਨੇ ਆਪਣੇ ਵਕੀਲ ਰਵੀ ਕਾਜੀ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ 17 ਫਰਵਰੀ ਨੂੰ ਜਾਰੀ ਹੋਏ ਨਵੇਂ ਡੈੱਥ ਵਾਰੰਟ ਦੇ ਸਿਲਸਿਲੇ ਵਿਚ ਵਕੀਲ ਰਵੀ ਦੋਸ਼ੀ ਪਵਨ ਨਾਲ ਮੁਲਾਕਾਤ ਕਰਨ ਲਈ ਗਿਆ ਸੀ ਪਰ ਉਸ ਨੇ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ। 3 ਮਾਰਚ ਨੂੰ ਸਵੇਰੇ 6 ਵਜੇ ਹੋਣੀ ਹੈ ਫਾਂਸੀ ਦੱਸ ਦੇਈਏ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 17 ਫਰਵਰੀ ਨੂੰ ਨਵਾਂ ਡੈੱਥ ਵਾਰੰਟ ਜਾਰੀ ਕੀਤਾ ਹੈ ਜਿਸ ਮੁਤਾਬਕ ਆਗਾਮੀ 3 ਮਾਰਚ ਨੂੰ ਸ...

ਤਮਿਲਨਾਡੂ 'ਚ ਬੱਸ ਤੇ ਟਰੱਕ 'ਚ ਟੱਕਰ, 19 ਲੋਕਾਂ ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ

Thursday, February 20 2020 07:15 AM
ਤਮਿਲਨਾਡੂ : ਤਮਿਲਨਾਡੂ 'ਚ ਤ੍ਰਿਪੁਰ ਜ਼ਿਲ੍ਹੇ ਦੇ ਅਵਿਨਾਸ਼ੀ ਸ਼ਹਿਰ 'ਚ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਥੇ ਕੇਰਲ ਸੂਬਾ ਆਵਾਜਾਹੀ ਦੀ ਬੱਸ ਤੇ ਟੱਰਕ ਦੀ ਟੱਕਰ 'ਚ 19 ਲੋਕਾਂ ਦੀ ਮੌਤ ਹੋ ਗਈ। ਉੱਥੇ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਮਰਨ ਵਾਲਿਆਂ 'ਚ 14 ਪੁਰਸ਼ ਤੇ 5 ਔਰਤਾਂ ਹਨ। ਬੱਸ ਕਰਨਾਟਕ ਦੇ ਬੈਂਗਲੁਰੂ ਤੋਂ ਕੇਰਲ ਦੇ ਏਨਰਾਕੁਲਮ ਜਾ ਰਹੀ ਸੀ, ਟੱਰਕ ਕੋਯਮਬਟੂਰ-ਸਲੇਮ ਹਾਈਵੇਅ 'ਤੇ ਉਲਟ ਦਿਸ਼ਾ ਤੋਂ ਆ ਰਿਹਾ ਸੀ। ਸਵੇਰੇ 4.30 ਵਜੇ ਇਹ ਹਾਦਸਾ ਹੋਇਆ। ਬੱਸਾਂ 'ਚ 48 ਲੋਕ ਸਵਾਰ ਸਨ। ਅਵਿਨਾਸ਼ੀ ਟਾਊਨ ਦੇ ਉਪ ਤਹਿਸਲੀਦਾਰ ਨੇ ਦੱਸਿਆ ਕਿ ਅਵਿ...

ਪੁਲਵਾਮਾ 'ਚ ਸੁਰੱਖਿਆਬਲਾਂ ਨੂੰ ਵੱਡੀ ਕਾਮਯਾਬੀ, 3 ਅੱਤਵਾਦੀਆਂ ਨੂੰ ਕੀਤਾ ਢੇਰ

Wednesday, February 19 2020 07:29 AM
ਨਵੀਂ ਦਿੱਲੀ : ਜੰਮੂ ਤੇ ਕਸ਼ਮੀਰ 'ਚ ਸੁਰੱਖਿਆਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆਬਲਾਂ ਨੇ ਬੁੱਧਵਾਰ ਤੜਕੇ ਪੁਲਵਾਮਾ ਦੇ ਤ੍ਰਾਲ 'ਚ 3 ਅੱਤਵਾਰੀਆਂ ਨੂੰ ਮਾਰ ਸੁੱਟਿਆ ਹੈ। ਜੰਮੂ-ਕਸ਼ਮੀਰ ਪੁਲਿਸ, ਸੀਆਰਪੀਐੱਫ ਤੇ ਫੌਜ ਦੀ ਸਯੁੰਕਤ ਟੀਮ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ। ਮਾਰੇ ਗਏ ਤਿੰਨਾਂ ਅੱਤਵਾਦੀ ਅੰਸਾਰ ਗਜਵਾਤੁਲ ਹਿੰਦ ਨਾਲ ਜੁੜੇ ਹੋਏ ਸਨ। ਇਨ੍ਹਾਂ ਦੀ ਪਛਾਣ ਜਹਾਂਗੀਰ ਰਫੀਕ ਵਾਨੀ, ਰਾਜਾ ਉਮਰ ਮਕਬੂਲ ਬਟ ਤੇ ਉਜੈਰ ਅਮੀਨ ਬਟ ਦੇ ਤੌਰ 'ਤੇ ਹੋਈ ਹੈ। ਇਹ ਤਿੰਨੋਂ ਸਥਾਨਕ ਅੱਤਵਾਦੀ ਹੈ। ਜਹਾਂਗੀਰ ਪਹਿਲਾਂ ਹਿਜਬੁਲ ਮੁਜਾਹਿਦੀਨ ਅੱਤਵਾਦੀ ਸੰਗਠਨ '...

ਤਾਮਿਲਨਾਡੂ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਵਿਰੋਧ-ਪ੍ਰਦਰਸ਼ਨ ਜਾਰੀ

Wednesday, February 19 2020 07:26 AM
ਚੇਨਈ, 19 ਫਰਵਰੀ- ਤਾਮਿਲਨਾਡੂ 'ਚ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਕੌਮੀ ਨਾਗਰਿਕਤਾ ਰਜਿਸਟਰ (ਐੱਨ. ਆਰ. ਸੀ.) ਅਤੇ ਕੌਮੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਦੇ ਵਿਰੋਧ 'ਚ ਵਲਾਜ ਰੋਡ ਤੋਂ ਸੂਬਾ ਸਕੱਤਰੇਤ ਵੱਲ ਅੱਜ ਲੋਕਾਂ ਨੇ ਪ੍ਰਦਰਸ਼ਨ ਵਿਰੋਧ-ਪ੍ਰਦਰਸ਼ਨ ਕੀਤਾ। ਵਿਧਾਨ ਸਭਾ ਸੈਸ਼ਨ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ 'ਚ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ।...

ਸ਼ਿਵ ਸੈਨਾ ਆਗੂ ਤੇ ਗੋਲੀਆਂ ਨਾਲ ਹਮਲਾ ਕਰਨ ਵਾਲਿਆਂ ਦੇ ਸਕੈੱਚ ਜਾਰੀ

Thursday, February 13 2020 12:15 PM
ਧਾਰੀਵਾਲ, 13 ਫਰਵਰੀ -ਸਥਾਨਿਕ ਸ਼ਹਿਰ ਦੇ ਡਡਵਾਂ ਰੋਡ ਤੇ ਚੱਲੀ ਗੋਲੀ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਉੱਤਰੀ ਭਾਰਤ ਯੂਥ ਵਿੰਗ ਪ੍ਰਧਾਨ ਹਨੀ ਮਹਾਜਨ ਤੇ ਜ਼ਖਮੀ ਕੀਤੇ ਜਾਣ ਅਤੇ ਅਸ਼ੋਕ ਕੁਮਾਰ ਦੀ ਮੌਤ ਦੇ ਮਾਮਲਾ ਦੀ ਤਫ਼ਤੀਸ਼ ਨੂੰ ਅੱਗੇ ਵਧਾਉਂਦਿਆਂ ਪੰਜਾਬ ਪੁਲਿਸ ਵੱਲੋਂ ਹਮਲਾਵਰਾਂ ਦੇ ਸਕੈੱਚ ਜਾਰੀ ਕੀਤੇ ਗਏ ਹਨ। ਇਸ ਸਬੰਧ ਵਿਚ ਐਸ.ਐਸ.ਪੀ. ਗੁਰਦਾਸਪੁਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਇਹ ਸਕੈੱਚ ਸੀ.ਸੀ.ਟੀ.ਵੀ ਕੈਮਰਿਆਂ ਦੇ ਫੁਟੇਜ਼ ਅਤੇ ਮੌਕੇ ਤੇ ਕੁੱਝ ਗਵਾਹਾਂ ਦੇ ਅਧਾਰ ਤੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਇਸ ਘਟਨਾ ਪ੍ਰਤੀ ਸੁਹਿਰਦਤਾ ਨਾਲ ਪੈਰਵਾਈ ਕਰ ਰ...

ਉਮਰ ਅਬਦੁੱਲਾ ਦੀ ਹਿਰਾਸਤ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਤੋਂ ਜੱਜ ਨੇ ਖ਼ੁਦ ਨੂੰ ਕੀਤਾ ਵੱਖ

Wednesday, February 12 2020 07:11 AM
ਨਵੀਂ ਦਿੱਲੀ, 12 ਫਰਵਰੀ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਜਨਤਕ ਸੁਰੱਖਿਆ ਕਾਨੂੰਨ (ਪੀ. ਐੱਸ. ਏ.) ਦੇ ਤਹਿਤ ਹਿਰਾਸਤ 'ਚ ਰੱਖਣ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਹੁਣ 14 ਫਰਵਰੀ ਨੂੰ ਸੁਣਵਾਈ ਹੋਵੇਗੀ। ਅੱਜ ਇਸ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਮੋਹਨ ਐੱਮ. ਸ਼ਾਂਤਨਾਗੌਦਰ ਨੇ ਖ਼ੁਦ ਨੂੰ ਸੁਣਵਾਈ ਤੋਂ ਵੱਖ ਕਰ ਲਿਆ। ਹੁਣ ਸੁਪਰੀਮ ਕੋਰਟ ਦੇ ਦੂਜੇ ਬੈਂਚ ਵਲੋਂ ਭਲਕੇ ਇਸ ਮਾਮਲੇ 'ਤੇ ਸੁਣਵਾਈ ਕੀਤੀ ਜਾਵੇਗੀ। ਹਾਲਾਂਕਿ ਜਸਟਿਸ ਮੋਹਨ ਐੱਮ. ਸ਼ਾਂਤਨਾਗੌਦਰ ਨੇ ਖ਼ੁਦ ਨੂੰ ਇਸ ਮਾਮਲੇ ਦੀ ਸੁਣਵਾਈ ਤੋਂ ਵੱਖ ਕੀਤ...

ਯੂ. ਏ. ਈ. 'ਚ ਕੋਰੋਨਾ ਵਾਇਰਸ ਦੀ ਲਪੇਟ 'ਚ ਆਇਆ ਭਾਰਤੀ ਨਾਗਰਿਕ

Tuesday, February 11 2020 07:57 AM
ਅਬੂ ਧਾਬੀ, 11 ਫਰਵਰੀ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਇੱਕ ਭਾਰਤੀ ਨਾਗਰਿਕ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਿਆ ਹੈ। ਦੇਸ਼ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਦੇ ਨਾਲ ਹੀ ਕੁੱਲ ਅੱਠ ਮਾਮਲਿਆਂ 'ਚ ਇਸ ਵਾਇਰਸ ਦੀ ਪੁਸ਼ਟੀ ਹੋਈ ਹੈ। ਯੂ. ਏ. ਈ. ਦੇ ਸਿਹਤ ਅਤੇ ਬਚਾਅ ਮੰਤਰਾਲੇ ਨੇ ਕਿਹਾ ਕਿ ਭਾਰਤੀ ਨਾਗਰਿਕ 'ਚ ਕੋਰੋਨਾ ਵਾਇਰਸ ਅਜਿਹੇ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਆਇਆ, ਜਿਹੜਾ ਕਿ ਇਸ ਵਾਇਰਸ ਤੋਂ ਪ੍ਰਭਾਵਿਤ ਸੀ।...

ਫ਼ੈਕਟਰੀ 'ਚ ਜ਼ਹਿਰੀਲੀ ਗੈੱਸ ਦੇ ਲੀਕ ਹੋਣ ਕਾਰਨ 7 ਲੋਕਾਂ ਦੀ ਮੌਤ

Thursday, February 6 2020 06:51 AM
ਲਖਨਊ, 6 ਫਰਵਰੀ- ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਇਕ ਫ਼ੈਕਟਰੀ 'ਚ ਗੈੱਸ ਲੀਕ ਹੋਣ ਕਾਰਨ 7 ਲੀਕ ਹੋਣ ਦੀ ਖ਼ਬਰ ਮਿਲੀ ਹੈ। ਮਰਨ ਵਾਲਿਆਂ 'ਚ 2 ਵਿਅਕਤੀ, 2 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। ਮੌਤ ਦਾ ਕਾਰਨ ਫ਼ੈਕਟਰੀ 'ਚ ਜ਼ਹਿਰੀਲੀ ਗੈੱਸ ਦਾ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਇਸ ਘਟਨਾ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।...

ਜੰਮੂ-ਕਸ਼ਮੀਰ ਦੇ ਬਰਖ਼ਾਸਤ ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਘਰ ਐੱਨ. ਆਈ. ਏ. ਦੀ ਛਾਪੇਮਾਰੀ

Monday, February 3 2020 07:36 AM
ਸ੍ਰੀਨਗਰ, 3 ਫਰਵਰੀ- ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਜੰਮੂ-ਕਸ਼ਮੀਰ ਪੁਲਿਸ ਦੇ ਬਰਖ਼ਾਸਤ ਡੀ. ਐੱਸ. ਪੀ. ਦਵਿੰਦਰ ਸਿੰਘ ਦੀ ਤਰਾਲ ਸਥਿਤ ਰਿਹਾਇਸ਼ 'ਤੇ ਅੱਜ ਸਵੇਰੇ ਛਾਪੇਮਾਰੀ ਕੀਤੀ। ਇਸ ਤੋਂ ਪਹਿਲਾਂ ਕੱਲ੍ਹ ਵੀ ਐੱਨ. ਆਈ. ਏ. ਨੇ ਦਵਿੰਦਰ ਸਿੰਘ ਨਾਲ ਜੁੜੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਦੱਸਣਯੋਗ ਹੈ ਕਿ ਦਵਿੰਦਰ ਸਿੰਘ ਨੂੰ ਬੀਤੀ 11 ਜਨਵਰੀ ਨੂੰ ਦੋ ਅੱਤਵਾਦੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।...

ਕੇਰਲ 'ਚ ਕੋਰੋਨਾ ਵਾਇਰਸ ਦਾ ਤੀਜਾ ਮਾਮਲਾ ਆਇਆ ਸਾਹਮਣੇ

Monday, February 3 2020 07:34 AM
ਤਿਰੂਵਨੰਤਪੁਰਮ, 3 ਫਰਵਰੀ- ਕੇਰਲ 'ਚ ਕੋਰੋਨਾ ਵਾਇਰਸ ਦੇ ਤੀਜੇ ਮਾਮਲੇ ਦੀ ਪੁਸ਼ਟੀ ਹੋਈ ਹੈ। ਕੇਰਲ ਦੀ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਮੁਤਾਬਕ ਮਰੀਜ਼ ਦਾ ਕਾਸਰਗੌੜ ਦੇ ਕੰਜਨਗੜ੍ਹ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਚੀਨ ਦੇ ਵੂਹਾਨ ਤੋਂ ਵਾਪਸ ਪਰਤਿਆ ਸੀ....

ਸਖ਼ਤ ਪ੍ਰਬੰਧ ਹੋਣ ਦੇ ਬਾਵਜੂਦ ਵੀ ਇਟਲੀ ਵਿਚ ਕੋਰੋਨਾ ਵਾਇਰਸ ਦੀ ਐਂਟਰੀ

Friday, January 31 2020 07:22 AM
ਮਿਲਾਨ (ਇਟਲੀ), 31 ਜਨਵਰੀ - ਇਟਲੀ ਵਿਚ ਕੋਰੋਨਾ ਵਾਇਰਸ ਦੇ ਪਹਿਲੇ ਦੋ ਕੇਸ ਦਰਜ ਕੀਤੇ ਗਏ ਹਨ।ਇਸ ਗੱਲ ਦਾ ਖ਼ੁਲਾਸਾ ਇਟਲੀ ਦੇ ਪ੍ਰਧਾਨ ਮੰਤਰੀ ਜੁਸੇਪੇ ਕੌਂਤੇ ਨੇ ਆਪਣੀ ਰਿਹਾਇਸ਼ ਪਲਾਸੋ ਕੀਜੀ ਰੋਮ ਵਿਖੇ ਇਟਲੀ ਦੇ ਸਿਹਤ ਮੰਤਰੀ ਰੋਬੇਰਤੋ ਸਪੇਰਾਂਸਾ ਨਾਲ ਮੁਲਾਕਾਤ ਦੌਰਾਨ ਕੀਤਾ।ਪ੍ਰਧਾਨ ਮੰਤਰੀ ਕੌਂਤੇ ਨੇ ਇਸ ਗੱਲ ਦੀ ਘੋਸ਼ਣਾ ਵੀ ਕੀਤੀ ਕਿ ਉਨ੍ਹਾਂ ਚੀਨ ਜਾਣ ਅਤੇ ਆਉਣ ਲਈ ਹਵਾਈ ਆਵਾਜਾਈ ਨੂੰ ਬੰਦ ਕਰ ਦਿੱਤਾ।ਕੋਰੋਨਾ ਵਾਇਰਸ ਦੇ ਬਚਾਅ ਲਈ ਅਜਿਹੀ ਸਾਵਧਾਨੀ ਅਪਣਾਉਣ ਵਾਲਾ ਇਟਲੀ ਪਹਿਲਾ ਦੇਸ਼ ਹੈ।...

E-Paper

Calendar

Videos