News: ਦੇਸ਼

ਦਿੱਲੀ ਦੇ ਨਰੇਲਾ ਇਲਾਕੇ ‘ਚ 2 ਫੈਕਟਰੀਆਂ ਨੂੰ ਲੱਗੀ ਭਿਆਨਕ ਅੱਗ , ਸਾਰਾ ਸਮਾਨ ਸੜ ਕੇ ਸੁਆਹ

Tuesday, December 24 2019 07:44 AM
ਨਵੀਂ ਦਿੱਲੀ : ਦਿੱਲੀ ਦੇ ਨਰੇਲਾ ਇਲਾਕੇ ਵਿੱਚ ਪੈਂਦੇ ਇੰਡਸਟਰੀਅਲ ਏਰੀਆ ‘ਚ 2 ਫ਼ੈਕਟਰੀਆਂ ਨੂੰ ਭਿਆਨਕ ਅੱਗ ਲੱਗ ਗਈ ਹੈ। ਓਥੇ ਇੱਕ ਬੂਟਾਂ ਦੀ ਫੈਕਟਰੀ ਅਤੇ ਇੱਕ ਹੋਰ ਫੈਕਟਰੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਜਿਸ ਕਰਕੇ ਫੈਕਟਰੀਆਂ ‘ਚ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਇੱਥੇ ਇੱਕ ਫੈਕਟਰੀ ਵਿੱਚ ਅੱਗ ਲੱਗ ਗਈ, ਜਿਸ ਤੋਂ ਬਾਅਦ ਨਾਲ ਹੀ ਦੂਜੀ ਫੈਕਟਰੀ ਵਿੱਚ ਵੀ ਅੱਗ ਲੱਗ ਗਈ ਹੈ। ਇਸ ਘਟਨਾ ਵਿੱਚ ਅੱਗ ਦੀਆਂ ਲਪਟਾਂ ਦੂਰੋਂ ਹੀ ਦੇਖੀਆਂ ਜਾ ਰਹੀਆਂ ਹਨ ਅਤੇ ਇਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ...

ਕੋਹਰੇ ਦੀ ਮਾਰ ਕਾਰਨ 46 ਉਡਾਨਾਂ ਦੇ ਰੂਟ ਬਦਲੇ, 17 ਟ੍ਰੇਨਾਂ ਲੇਟ, ਇਨ੍ਹਾਂ ਸੂਬਿਆਂ ‘ਚ ਗੜੇਮਾਰੀ ਦਾ ਖਦਸ਼ਾ

Saturday, December 21 2019 07:31 AM
ਨਵੀਂ ਦਿੱਲੀ : ਮੌਸਮ ਵਿਭਾਗ ਦੀ ਮੰਨੀਏ ਤਾਂ ਜੰਮੂ-ਕਸ਼ਮੀਰ ਦੇ ਇਲਾਕਿਆਂ ‘ਚ ਪੱਛਮੀ ਗੜਬੜੀ ਵਾਲੀਆਂ ਪੌਣਾਂ ਪਹੁੰਚ ਗਈਆਂ ਹਨ ਜਿਸ ਦਾ ਅਸਰ ਉੱਤਰੀ ਭਾਰਤ ਦੇ ਪਹਾੜੀ ਸੂਬਿਆਂ ‘ਤੇ ਦਿਖਾਈ ਦੇਵੇਗਾ। ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ ਤੇ ਪਿਥੌਰਾਗੜ੍ਹ ਜ਼ਿਲ੍ਹੇ ਦੇ ਉਚਾਈ ਵਾਲੇ ਖੇਤਰਾਂ ‘ਚ ਬਾਰਿਸ਼ ਤੇ ਬਰਫ਼ਬਾਰੀ ਹੋ ਸਕਦੀ ਹੈ। ਉੱਥੇ ਹੀ ਹਿਮਾਚਲ ‘ਚ ਵੀ ਅਗਲੇ ਦੋ ਦਿਨ ਬਰਫ਼ਬਾਰੀ ਤੇ ਬਾਰਿਸ਼ ਦੀ ਸੰਭਾਵਨਾ ਹੈ। ਉੱਤਰੀ ਭਾਰਤ ਦੇ ਜ਼ਿਆਦਾਤਰ ਇਲਾਕਿਆਂ ‘ਚ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਦਿੱਲੀ ਹਵਾਈ ਅੱਡੇ ‘ਤੇ ਵੀ ਧੁੰਦ ਦੀ ਮਾਰ ਪਈ ਹੈ ਜਿਸ ਕਾਰਨ 46 ਉਡ...

ਦਿੱਲੀ ਦੀ ਰੈਲੀ 'ਚ PM ਮੋਦੀ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ, ਪਾਕਿਸਤਾਨ ਨੂੰ ਲੈ ਕੇ ਇੰਟੈਲੀਜੈਂਸ ਦਾ ਵੱਡਾ ਖੁਲਾਸਾ

Friday, December 20 2019 07:45 AM
ਨਵੀਂ ਦਿੱਲ਼ੀ : ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ 22 ਦਸੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਪੀਐੱਮ ਨਰਿੰਦਰ ਮੋਦੀ ਦੀ ਹੋਣ ਵਾਲੀ ਰੈਲੀ ਨੂੰ ਨਿਸ਼ਾਨਾ ਬਣਾ ਸਕਦੇ ਹਨ। ਸਮਾਚਾਰ ਏਜੰਸੀ ਆਈਏਐੱਨਐੱਸ ਨੇ ਇਸ ਦੀ ਐਕਸਕਲੂਸਿਵ ਜਾਣਕਾਰੀ ਦਿੱਤੀ ਹੈ। ਇਸ ਅਲਰਟ ਨੂੰ ਲੈ ਕੇ ਖ਼ੂਫੀਆ ਏਜੰਸੀਆਂ ਨੇ ਵਿਸ਼ੇਸ਼ ਸੁਰੱਖਿਆ ਸਮੂਹ ਤੇ ਦਿੱਲੀ ਪੁਲਿਸ ਨੂੰ ਇਸ ਬਾਰੇ ਸੁਚਿਤ ਕੀਤਾ ਹੈ। ਪੀਐੱਮ ਮੋਦੀ 22 ਦਸੰਬਰ ਨੂੰ ਦਿੱਲੀ 'ਚ ਨਜਾਇਜ਼ ਕਾਲੋਨੀਆਂ ਨੂੰ ਨਿਯਮਿਤ ਕਰਨ ਲਈ ਕੇਂਦਰ ਦੀ ਚਾਲ ਦੇ ਮੁੱਦੇ 'ਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਿਤ ਇਕ ਮੇਗਾ ਰੈਲੀ ਨੂੰ ਸੰਬੋਧਿਤ ਕਰਨ ਲਈ...

CAA Protest : ਦਿੱਲੀ ਸਮੇਤ ਕਈ ਸੂਬਿਆਂ 'ਚ ਹਾਈ ਅਲਰਟ, ਅਸਾਮ 'ਚ ਇੰਟਰਨੈੱਟ ਸੇਵਾਵਾਂ ਬਹਾਲ

Friday, December 20 2019 07:44 AM
ਨਵੀਂ ਦਿੱਲੀ : ਦੇਸ਼ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦਿੱਲੀ ਸਮੇਤ ਕਈ ਸੂਬਿਆਂ 'ਚ ਹਾਈ ਅਲਰਟ ਜਾਰੀ ਹੈ। ਲਖਨਊ ਤੇ ਗਾਜ਼ੀਆਬਾਦ ਸਮੇਤ ਯੂਪੀ ਦੇ ਕਈ ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾਵਾਂ ਠੱਪ ਹਨ। ਉੱਥੇ ਹੀ ਅਸਾਮ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਗਈਆਂ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਤੋਂ ਬਾਅਦ 11 ਦਸੰਬਰ ਨੂੰ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਯੂਪੀ ਦੇ ਸੰਭਲ 'ਚ ਨਾਗਰਿਕਤਾ ਕਾਨੂੰਨ ਦੇ ਵਿਰੋਧ ਦੌਰਾਨ 19 ਦੰਸਬਰ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਸਮਾਜਵਾਦੀ ਪਾਰਟੀ ਦੇ ਆਗੂਆਂ...

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਅਤੇ ਆਖ਼ਰੀ ਪੜਾਅ ਲਈ ਪੈ ਰਹੀਆਂ ਨੇ ਵੋਟਾਂ ,23 ਦਸੰਬਰ ਨੂੰ ਆਉਣਗੇ ਨਤੀਜੇ

Friday, December 20 2019 07:42 AM
ਰਾਂਚੀ : ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਅਤੇ ਆਖ਼ਰੀ ਪੜਾਅ ਲਈ 16 ਵਿਧਾਨ ਸਭਾ ਸੀਟਾਂ ‘ਤੇ ਅੱਜ ਚੋਣਾਂ ਹੋ ਰਹੀਆਂ ਹਨ। ਜਿਸ ਦੇ ਲਈ ਲੋਕ ਸਵੇਰੇ 7 ਵਜੇ ਤੋਂ ਹੀ ਵੋਟ ਪਾਉਣ ਦੇ ਲਈ ਕਤਾਰਾਂ ‘ਚ ਖੜ੍ਹੇ ਹੋਏ ਹਨ। ਇਨ੍ਹਾਂ ਸੀਟਾਂ ‘ਤੇ ਕੁਲ 237 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਝਾਰਖੰਡ ‘ਚ ਇਸ ਸਮੇਂ ਝਾਰਖੰਡ ਮੁਕਤੀ ਮੋਰਚਾ ਮੁੱਖ ਵਿਰੋਧੀ ਧਿਰ ਹੈ ਜਿਸ ਨੇ 2014 ਦੇ ਵਿਧਾਨ ਸਭਾ ਚੋਣਾਂ ‘ਚ 19 ਸੀਟਾਂ ‘ਤੇ ਜਿੱਤ ਹਾਸਲ ਕੀਤੀਆਂ ਸੀ। ਇਸ ਪੜਾਅ ਵਿੱਚ 40,05,287 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਸ਼ੁੱਕਰਵਾਰ ਨੂੰ ਵੋਟਾਂ ਪੈਣ ਵਾਲੀਆਂ 16 ...

ਓਨਾਵ ਜ਼ਬਰ ਜਨਾਹ ਮਾਮਲੇ ‘ਚ ਦੋਸ਼ੀ ਵਿਧਾਇਕ ਕੁਲਦੀਪ ਸੇਂਗਰ ਦੀ ਸਜ਼ਾ ‘ਤੇ ਅਦਾਲਤ ਅੱਜ ਸੁਣਾਏਗੀ ਫੈਸਲਾ

Friday, December 20 2019 07:41 AM
ਓਨਾਵ : ਉੱਤਰ ਪ੍ਰਦੇਸ਼ ਦੇ ਬਹੁ–ਚਰਚਿਤ ਅਗ਼ਵਾ ਤੇ ਜ਼ਬਰ ਜਨਾਹ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਸਜ਼ਾ ‘ਤੇ ਅੱਜ ਫ਼ੈਸਲਾ ਆਵੇਗਾ ਅਤੇ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ‘ਚ ਬਹਿਸ ਹੋਵੇਗੀ। ਇਸ ਮਾਮਲੇ ‘ਚ ਬੀਤੇ ਸੋਮਵਾਰ ਨੂੰ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਵਿਧਾਇਕ ਨੂੰ ਨਬਾਲਗ ਨਾਬਾਲਿਗ ਨਾਲ ਜਬਰ ਜਨਾਹ ਦਾ ਦੋਸ਼ੀ ਕਰਾਰ ਦਿੱਤਾ ਸੀ। ਇਸ ਮਾਮਲੇ ‘ਚ ਮੰਗਲਵਾਰ ਨੂੰ ਸਜ਼ਾ ‘ਤੇ ਬਹਿਸ ਪੂਰੀ ਨਾ ਹੋਣ ‘ਤੇ ਅਦਾਲਤ ਨੇ 20 ਦਸੰਬਰ ਨੂੰ ਸਜ਼ਾ ‘ਤੇ ਬਹਿਸ ਦੀ ਤਰੀਕ ਨਿਰਧਾਰਿਤ ਕੀਤੀ ਸੀ।ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਸ...

ਚੀਨ ‘ਚ ਕੋਲੇ ਦੀ ਖਾਨ ‘ਚ ਹੋਇਆ ਧਮਾਕਾ, 14 ਲੋਕਾਂ ਦੀ ਮੌਤ ,ਕਈ ਵਰਕਰਾਂ ਦੀ ਭਾਲ ਜਾਰੀ

Tuesday, December 17 2019 07:42 AM
ਬੀਜਿੰਗ : ਦੱਖਣੀ-ਪੱਛਮੀ ਚੀਨ ਦੇ ਗੁਇਝੌ ਸੂਬੇ ‘ਚ ਇੱਕ ਕੋਲਾ ਖਾਨ ‘ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ਕਾਰਨ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੰਗਲਵਾਰ ਸਵੇਰੇ ਤਕਰੀਬਨ 1.30 ਵਜੇ ਆਨਲੋਂਗ ਕਾਊਂਟੀ ‘ਚ ਵਾਪਰਿਆ ਹੈ। ਮਿਲੀ ਜਾਣਕਾਰੀ ਨਸੂਰ ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ ,ਉਸ ਸਮੇਂ ਉੱਥੇ 23 ਵਰਕਰ ਕੰਮ ਕਰ ਰਹੇ ਸਨ। ਇਸ ਦੌਰਾਨ ਰੈਸਕਿਊ ਦੌਰਾਨ 7 ਵਰਕਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਓਥੇ ਇਸ ਮਲਬੇ ਹੇਠ ਅਜੇ ਤੱਕ ਕਈ ਲੋਕ ਫਸੇ ਹੋਏ ਹਨ। ਇਸ ਤੋਂ ਪਹਿ...

ਉਨਾਓ ਜ਼ਬਰ ਜਨਾਹ ਮਾਮਲੇ ‘ਚ MLAਕੁਲਦੀਪ ਸੇਂਗਰ ਨੂੰ ਸਜ਼ਾ ਹੋਵੇਗੀ ਜਾਂ ਨਹੀਂ , ਕੋਰਟ ਅੱਜ ਸੁਣਾਏਗੀ ਫ਼ੈਸਲਾ

Monday, December 16 2019 07:06 AM
ਨਵੀਂ ਦਿੱਲੀ : ਦਿੱਲੀ ਦੀ ਤੀਸ ਹਜ਼ਾਰੀ ਕੋਰਟ ਅੱਜਉਨਾਓ ਦੇ ਬਹੁ–ਚਰਚਿਤ ਅਗ਼ਵਾ ਤੇ ਜ਼ਬਰ ਜਨਾਹ ਮਾਮਲੇ ’ਚ ਮੁਲਜ਼ਮ ਤੇ ਭਾਜਪਾ ’ਚੋਂ ਕੱਢੇ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ‘ਤੇ ਫ਼ੈਸਲਾ ਸੁਣਾ ਸਕਦੀ ਹੈ। ਤੀਸ ਹਜ਼ਾਰੀ ਅਦਾਲਤ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਬੀਤੀ 10 ਦਸੰਬਰ ਨੂੰ ਸੀਬੀਆਈ ਤੇ ਮੁਲਜ਼ਮ ਦਾ ਪੱਖ ਸੁਣਨ ਤੋਂ ਬਾਅਦ ਕਿਹਾ ਸੀ ਕਿ ਉਹ 16 ਦਸੰਬਰ ਨੂੰ ਆਪਣਾ ਫ਼ੈਸਲਾ ਸੁਣਾ ਸਕਦੇ ਹਨ। ਸੁਪਰੀਮ ਕੋਰਟ ਦੇ ਹੁਕਮ ’ਤੇ ਇਸ ਮਾਮਲੇ ਨੂੰ ਲਖਨਊ ਤੋਂ ਦਿੱਲੀ ਤਬਦੀਲ ਕੀਤੇ ਜਾਣ ਤੋਂ ਬਾਅਦ ਜਸਟਿਸ ਸ਼ਰਮਾ ਨੇ ਪੰਜ ਅਗਸਤ ਤੋਂ ਰੋਜ਼ਾਨਾ ਆਧਾਰ ਉੱਤੇ ਇਸ ਕੇਸ ਦੀ ਸੁਣਵਾਈ ਕੀਤ...

ਉਨਾਵ ਗੈਂਗਰੇਪ ਮਾਮਲਾ : ਪੀੜਤਾ ਨੂੰ ਜ਼ਿੰਦਾ ਸਾੜਨ ਵਾਲੇ ਪੰਜ ਦੋਸ਼ੀ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜੇ

Saturday, December 7 2019 06:59 AM
ਨਵੀਂ ਦਿੱਲੀ : ਉਨਾਵ ਗੈਂਗਰੇਪ ਪੀੜਤਾ ਨੂੰ ਜ਼ਿੰਦਾ ਸਾੜਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜ ਦੋਸ਼ੀਆਂ ਨੂੰ ਅਦਾਲਤ ਨੇ14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਇੰਚਾਰਜ ਅਜੈ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਕੇਸ ਦੇ ਸਾਰੇ ਪੰਜ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਿਰਾਟ ਸਕਸੈਨਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਓਧਰ ਦੂਜੇ ਪਾਸੇ ਉਨਾਵ ਗੈਂਗਰੇਪ ਦੀ ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਕਰੀਬ 11.40 ਵਜੇ ਦਿੱਲੀ ਦੇ ...

ਝਾਰਖੰਡ ਵਿਧਾਨ ਸਭਾ ਚੋਣਾਂ 2019 : ਦੂਜੇ ਪੜਾਅ ਵਿੱਚ 20 ਵਿਧਾਨ ਸਭਾ ਸੀਟਾਂ ‘ਤੇ ਅੱਜ ਪੈ ਰਹੀਆਂ ਨੇ ਵੋਟਾਂ

Saturday, December 7 2019 06:58 AM
ਰਾਂਚੀ : ਅੱਜ ਦੂਜੇ ਪੜਾਅ ਵਿੱਚ ਝਾਰਖੰਡ ਦੀਆਂ 20 ਵਿਧਾਨ ਸਭਾ ਸੀਟਾਂ ਦੇ ਲਈ ਚੋਣਾਂ ਹੋ ਰਹੀਆਂ ਹਨ। ਜਿਸ ਦੇ ਲਈ ਲੋਕ ਸਵੇਰ ਤੋਂ ਹੀ ਵੋਟ ਪਾਉਣ ਦੇ ਲਈ ਕਤਾਰਾਂ ‘ਚ ਖੜ੍ਹੇ ਹੋਏ ਹਨ। ਇਸ ਦੌਰਾਨ ਝਾਰਖੰਡ ਦੀਆਂ 20 ਵਿਧਾਨ ਸਭਾ ਸੀਟਾਂ ‘ਚੋਂ ਬਹਰਾਗੌੜਾ, ਘਾਟਸ਼ਿਲਾ, ਪੋਟਕਾ, ਜੁਗਸਲਾਈ, ਜਮਸ਼ੇਦਪੁਰ ਪੂਰਬ, ਜਮਸ਼ੇਦਪੁਰ ਪੱਛਮੀ, ਸਰਾਏਕੇਲਾ, ਖਰਸਵਾਨ, ਚਾਈਬਾਸਾ, ਮੱਝਗਾਓਂ, ਜਾਗਰਨਾਥਪੁਰ, ਮਨੋਹਰਪੁਰ, ਚੱਕਰਧਰਪੁਰ, ਤਮਾਰ, ਸੀਸਾਈ, ਮੰਦਰ, ਤੋਰਪਾ, ਖੁੰਟੀ, ਸਿਮਦੇਗਾ ਅਤੇ ਕੋਲੈਬੀਰਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ਵਿੱਚ 260 ਉਮੀਦਵਾਰ ਚੋਣ ਮੈਦਾਨ ਵਿ...

ਵੱਡੀ ਖ਼ਬਰ: ਹੈਦਰਾਬਾਦ ਗੈਂਗਰੇਪ ਤੇ ਕਤਲ ਕਾਂਡ ਦੇ ਚਾਰੇ ਮੁਲਜ਼ਮ ਢੇਰ

Friday, December 6 2019 06:38 AM
ਨਵੀਂ ਦਿੱਲੀ: ਹੈਦਰਾਬਾਦ ‘ਚ ਮਹਿਲਾ ਡਾਕਟਰ ਨਾਲ ਹੋਏ ਗੈਂਗਰੇਪ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਕੇਸ ਦੇ ਚਾਰੇ ਮੁਲਜ਼ਮ ਪੁਲਿਸ ਮੁਕਾਬਲੇ ‘ਚ ਮਾਰੇ ਗਏ ਹਨ। ਇਸ ਦੀ ਪੁਸ਼ਟੀ ਪੁਲਿਸ ਕਮਿਸ਼ਨਰ ਨੇ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਮੁਲਜ਼ਮਾਂ ਨੂੰ ਜੁਰਮ ਵਾਲੀ ਥਾਂ ਲੈ ਕੇ ਗਈ ਸੀ ਜਿੱਥੋਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਵੱਲੋਂ ਚਲਾਈ ਗੋਲੀ ਵਿੱਚ ਚਾਰਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ‘ਚ ਕੰਮ ਕਰਨ ਵਾਲੀ ਡਾਕਟਰ ਨਾਲ ਸ਼ਹਿਰ ਦੇ ਬਾਹਰੀ ਇਲਾਕੇ ‘ਚ 4 ਲੋਕਾਂ ਨੇ ਬਲਾਤਕਾਰ ਕੀਤਾ ਸੀ ਅਤੇ ਉਸ ਦਾ ...

ਦਿਸ਼ਾ ਗੈਂਗਰੇਪ: ਚਾਰੇ ਮੁਲਜ਼ਮ ਢੇਰ, ਡਾਕਟਰ ਪਿਤਾ ਨੇ ਕਿਹਾ- ਧੀ ਦੀ ਆਤਮਾ ਨੂੰ ਹੁਣ ਮਿਲੀ ਹੋਵੇਗੀ ਸ਼ਾਂਤੀ !!!

Friday, December 6 2019 06:36 AM
ਹੈਦਰਾਬਾਦ: ਹੈਦਰਾਬਾਦ ‘ਚ ਇੱਕ ਮਹਿਲਾ ਡਾਕਟਰ (ਪਸ਼ੂਆਂ) ਨਾਲ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਮਾਮਲੇ ‘ਚ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਮੁੱਠਭੇੜ ਦੌਰਾਨ ਢੇਰ ਕਰ ਦਿੱਤਾ। ਇਸ ਖ਼ਬਰ ਤੋਂ ਬਾਅਦ ਹੈਦਰਾਬਾਦ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਥੇ ਹੀ ਮਹਿਲਾ ਡਾਕਟਰ ਦੇ ਪਿਤਾ ਨੇ ਕਿਹਾ ਕਿ ਮੇਰੀ ਧੀ ਮਨੁ ਗਏ ਹੋਏ 10 ਦਿਨ ਬੀਤ ਚੁੱਕੇ ਹਨ। ਮੈਂ ਇਸ ਲਈ ਪੁਲਿਸ ਅਤੇ ਸਰਕਾਰ ਦਾ ਧੰਨਵਾਦ ਕਰਦਾ ਹਾਂ। ਮੇਰੀ ਧੀ ਦੀ ਆਤਮਾ ਨੂੰ ਹੁਣ ਸ਼ਾਂਤੀ ਮਿਲੀ ਹੋਵੇਗੀ। ਉਥੇ ਹੀ ਇਸ ਖ਼ਬਰ ਤੋਂ ਬਾਅਦ ਨਿਰਭਿਆ ਦੀ ਮਾਂ ਨੇ ਵੀ ਖੁਸ਼ੀ ਜਤਾਈ ਹੈ। ਉਹਨਾਂ ਕਿਹਾ ਕਿ ਪੁਲਿਸ ਅਤੇ ਸਰਕਾ...

ਹੈਦਰਾਬਾਦ: ਐਨਕਾਊਂਟਰ ਵਾਲੀ ਜਗ੍ਹਾ ‘ਤੇ ਵੱਡੀ ਗਿਣਤੀ ‘ਚ ਪਹੁੰਚੇ ਲੋਕ, ਪੁਲਿਸ ‘ਤੇ ਕੀਤੀ ਫੁੱਲਾਂ ਦੀ ਵਰਖਾ

Friday, December 6 2019 06:35 AM
ਵੀਂ ਦਿੱਲੀ: ਕੁਝ ਦਿਨ ਪਹਿਲਾਂ ਹੀ ਮਹਿਲਾ ਡਾਕਟਰ ਨਾਲ ਗੈਂਗਰੇਪ ਅਤੇ ਕਤਲ ਮਾਮਲੇ ‘ਚ ਅੱਜ ਤੇਲੰਗਾਨਾ ਪੁਲਿਸ ਨੇ ਮੁਠਭੇੜ ਦੌਰਾਨ ਚਾਰੇ ਮੁਲਜ਼ਮਾਂ ਨੂੰ ਢੇਰ ਕਰ ਦਿੱਤਾ ਹੈ। ਜਿਸ ਦੌਰਾਨ ਦੇਸ਼ ਹਰ ‘ਚ ਖੁਸ਼ੀ ਮਨਾਈ ਜਾ ਰਹੀ ਹੈ। ਹੈਦਰਾਬਾਦ ਦੇ ਲੋਕ ਸਥਾਨਕ ਪੁਲਿਸ ਦੀ ਸ਼ਲਾਘਾ ਕਰਦੇ ਨਹੀਂ ਥੱਕ ਰਹੇ। ਐਨਕਾਊਂਟਰ ਦੀ ਖਬਰ ਮਿਲਦੇ ਹੀ ਹਾਦਸੇ ਵਾਲੀ ਜਗ੍ਹਾ ‘ਤੇ ਲੋਕਾਂ ਦੀ ਭੀੜ ਇਕੱਠੀ ਹੋਈ। ਜਿਸ ਨੇ ਇਹ ਖਬਰ ਸੁਣੀ ਉਹ ਹਾਦਸੇ ਵਾਲੀ ਜਗ੍ਹਾ ‘ਤੇ ਆ ਗਿਆ। ਇਸ ਮੌਕੇ ਲੋਕਾਂ ਨੇ ਪੁਲਿਸ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ। ਇਹੀ ਨਹੀਂ ਮੌਕੇ ‘ਤੇ ਪੁੱਜੇ ਲੋਕਾਂ ਨੇ ਏ.ਸੀ.ਪੀ...

26/11 ਹਮਲੇ ਦੇ ਪੂਰੇ ਹੋਏ 11 ਸਾਲ, ਅੱਜ ਦੇ ਦਿਨ ਹੀ ਦਹਿਲ ਗਈ ਸੀ ਮੁੰਬਈ

Tuesday, November 26 2019 06:51 AM
ਮੁੰਬਈ: ਮੁੰਬਈ ਵਿਖੇ 26 ਨਵੰਬਰ ਨੂੰ ਹੋਏ ਅੱਤਵਾਦੀ ਹਮਲੇ ਦੇ ਅੱਜ 11 ਸਾਲ ਪੂਰੇ ਹੋ ਗਏ ਹਨ। ਪੂਰਾ ਦੇਸ਼ ਇਸ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ।ਅੱਜ ਦੇ ਦਿਨ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਮੁੰਬਈ ‘ਤੇ ਹਮਲਾ ਕੀਤਾ ਸੀ। ਇਸ ਹਮਲੇ ‘ਚ ਤਕਰੀਬਨ 160 ਲੋਕਾਂ ਨੂੰ ਆਪਣੀਆਂ ਜਾਨਾ ਗਵਾਉਣੀਆਂ ਪਈਆਂ ਸਨ ਅਤੇ 300 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ। ਇਸ ਵਿਚ 28 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ। 26 ਨਵੰਬਰ 2008 ਨੂੰ, 10 ਅੱਤਵਾਦੀ ਕਿਸ਼ਤੀ ਰਾਹੀਂ ਮੁੰਬਈ ਪਹੁੰਚੇ। ਜਿਸ ‘ਚ ਕਸਾਬ ਨਾਮ ਦਾ ਇੱਕ ਖਤਰਨਾਕ ਅੱਤਵਾਦੀ ਵੀ ਸ਼ਾਮਲ ਸੀ। ਮੁੰਬਈ ਪਹੁੰਚਦ...

ਮਹਾਰਾਸ਼ਟਰ ‘ਚ ਭਾਜਪਾ ਨੇ ਬਣਾਈ ਸਰਕਾਰ , ਦੇਖਦੇ ਰਹਿ ਗਏ ਕਾਂਗਰਸੀ ਤੇ ਠਾਕਰੇ !

Saturday, November 23 2019 07:31 AM
ਮੁੰਬਈ : ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸਿਆਸੀ ਵਿਵਾਦ ਚੱਲ ਰਿਹਾ ਸੀ।ਓਥੇ ਦੀ ਸਿਆਸਤ ’ਚ ਅੱਜ ਉਸ ਵੇਲੇ ਇੱਕ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਵੇਰੇ 8:00 ਵਜੇ ਮੁੱਖ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਲਈ ਹੈ।...

E-Paper

Calendar

Videos