Arash Info Corporation

News

ਮੁੰਬਈ 'ਚ ਭਾਰੀ ਮੀਂਹ ਨਾਲ ਜਨ ਜੀਵਨ ਪ੍ਰਭਾਵਿਤ

Monday, July 1 2019 07:00 AM
ਮੁੰਬਈ, 1 ਜੁਲਾਈ - ਮੁੰਬਈ 'ਚ ਭਾਰੀ ਮੀਂਹ ਨਾਲ ਜਨ ਜੀਵਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਮੀਂਹ ਦੇ ਚੱਲਦਿਆਂ ਕਈ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ, ਜਦਕਿ ਪੱਛਮੀ ਰੇਲਵੇ ਵੱਲੋਂ ਮੀਂਹ ਕਾਰਨ ਕਈ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਬੱਸ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਆਂ

Monday, July 1 2019 06:58 AM
ਭੁਨਰਹੇੜੀ, 1 ਜੁਲਾਈ - ਅੱਜ ਪਟਿਆਲਾ-ਪਹੇਵਾ ਮੁੱਖ ਮਾਰਗ 'ਤੇ ਪੰਜਾਬ ਰੋਡਵੇਜ਼ ਦੀ ਇੱਕ ਬੱਸ ਦਰਖ਼ਤ ਨਾਲ ਟਕਰਾਅ ਗਈ। ਇਸ ਹਾਦਸੇ 'ਚ ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜ਼ਖ਼ਮੀਆਂ 'ਚ ਬੱਸ ਚਾਲਕ ਅਤੇ ਕੰਡਕਟਰ ਵੀ ਸ਼ਾਮਲ ਹਨ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਬੱਸ ਮੋਗਾ ਤੋਂ ਪਹੇਵਾ ਨੂੰ ਪਟਿਆਲਾ ਭੁਨਰਹੇੜੀ ਵਾਇਆ ਜਾ ਰਹੀ ਸੀ ਅਤੇ ਇਸ ਦੌਰਾਨ ਹੀ ਇਹ ਹਾਦਸਾ ਵਾਪਰ ਗਿਆ।...

ਬੇਰੁਜ਼ਗਾਰਾਂ ਵੱਲੋਂ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ

Tuesday, June 25 2019 07:00 AM
ਐਸ.ਏ.ਐਸ. ਨਗਰ (ਮੁਹਾਲੀ), ਸਿਹਤ ਵਿਭਾਗ ਪੰਜਾਬ ’ਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਨਵੀਂ ਭਰਤੀ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਵੱਲੋਂ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਹੇਠ ਸੋਮਵਾਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਇੱਥੋਂ ਦੇ ਫੇਜ਼-7 ਸਥਿਤ ਨਿੱਜੀ ਰਿਹਾਇਸ਼ੀ ਦਾ ਘਿਰਾਓ ਕੀਤਾ ਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਜਥੇਬੰਦੀ ਨੇ ਸਾਬਕਾ ਸਿਹਤ ਮੰਤਰੀ ਦੇ ਨੱਕ ’ਚ ਦਮ ਕਰਕੇ ਰੱਖਿਆ ਹੋਇਆ ਸੀ, ਪਰ ਹੁਣ ਪ੍ਰਦਰਸ਼ਨਕਾਰੀਆਂ ਨੇ ਨਵੇਂ ਸਿਹਤ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ...

ਫ਼ਲਾਈਓਵਰ ਦੇ ਖੰਭੇ ਤੋੜ ਕੇ ਡਿਵਾਈਡਰ ’ਤੇ ਚੜ੍ਹੀ ਬੱਸ

Tuesday, June 25 2019 07:00 AM
ਬਨੂੜ, ਚੰਡੀਗੜ੍ਹ ਤੋਂ ਪਟਿਆਲਾ ਜਾ ਰਹੀ ਪੈਪਸੂ ਰੋਡਵੇਜ਼ ਦੀ ਇੱਕ ਬੱਸ ਦੇ ਡਰਾਈਵਰ ਦੀ ਅੱਖ ਲੱਗਣ ਕਾਰਨ ਬੱਸ ਬਨੂੜ ਦੇ ਫ਼ਲਾਈਓਵਰ ਉੱਤੇ ਤਿੰਨ ਖੰਭੇ ਤੋੜ ਕੇ ਡਿਵਾਈਡਰ ਉੱਤੇ ਜਾ ਚੜ੍ਹੀ। ਸਵਾਰੀਆਂ ਦੇ ਚੀਕ ਚਿਹਾੜੇ ਨਾਲ ਇੱਕਦਮ ਹਰਕਤ ਵਿੱਚ ਆਏ ਡਰਾਈਵਰ ਨੇ ਬੱਸ ਨੂੰ ਕੰਟਰੋਲ ਕੀਤਾ। ਹਾਦਸੇ ਵਿੱਚ ਸਵਾਰੀਆਂ ਦਾ ਵਾਲ ਵਾਲ ਬਚਾਅ ਹੋ ਗਿਆ ਪਰ ਬੱਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਤੇ ਕੰਡਕਟਰ ਸਾਈਡ ਦਾ ਅਗਲਾ ਸ਼ੀਸ਼ਾ ਵੀ ਟੁੱਟ ਗਿਆ। ਹਾਦਸਾ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿੱਚ 26 ਦੇ ਕਰੀਬ ਸਵਾਰੀਆਂ ਸਨ। ਕਈ ਸਵਾਰੀਆਂ ਨੇ ਆਪਣਾ ਨਾਂ ਨਾ ਛਾਪੇ ਜਾਣ ਦੀ ਸੂਰਤ ਵਿੱਚ ਦੱਸਿਆ ਕਿ ਬੱਸ ...

ਪੰਜਾਬੀਆਂ ਨੂੰ ਫਲੈਟ ਦੇਣ ਤੋਂ ਪ੍ਰੇਸ਼ਾਨੀ; ਪਰਵਾਸੀਆਂ ’ਤੇ ਮਿਹਰਬਾਨੀ

Tuesday, June 25 2019 06:59 AM
ਚੰਡੀਗੜ੍ਹ, ਯੂੁਟੀ ਪ੍ਰਸ਼ਾਸਨ ’ਚ ਦੂਹਰਾ ਕਾਨੂੰਨ ਚਲਦਾ ਹੈ। ਇਥੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਘਰ ਦੇ ਕੇ ਨਿਵਾਜ਼ਿਆ ਜਾਂਦਾ ਹੈ ਤੇ ਆਪਣੀ ਖੂਨ-ਪਸੀਨੇ ਨਾਲ ਫਲੈਟ ਖਰੀਦਣ ਲਈ ਤਿਆਰ ਮੁਲਾਜ਼ਮਾਂ ਨੂੰ ਅੰਗੂਠਾ ਦਿਖਾਇਆ ਜਾ ਰਿਹਾ ਹੈ। ਇਸ ਕਾਰਨ ਯੂਟੀ ਦੇ ਮੁਲਾਜ਼ਮਾਂ ’ਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਗੁੱਸਾ ਹੈ ਪਰ ਸਿਆਸੀ ਪਾਰਟੀਆਂ ਦਾ ਕੋਈ ਆਗੂ ਵੀ ਇਨ੍ਹਾਂ ਮੁਲਾਜ਼ਮਾਂ ਦੀ ਬਾਂਹ ਨਹੀਂ ਫੜ੍ਹ ਰਿਹਾ। ਚੰਡੀਗੜ੍ਹ ਪ੍ਰਸ਼ਾਸਨ ਨੇ ‘ਸੈਲਫ ਫਾਈਨੈਂਸਿੰਗ ਹਾਊਸਿੰਗ ਐਂਪਲਾਈਜ਼ ਸਕੀਮ-2008 ਤਹਿਤ ਹਾਊਸਿੰਗ ਬੋਰਡ ਵੱਲੋਂ ਅਕਤੂਬਰ 2010 ’ਚ ਡਰਾਅ ਕੱਢ ਕੇ 3830 ਮੁਲਾਜ਼ਮਾਂ ਨੂੰ ਫਲੈਟ ਦੇਣ ਦਾ ਫੈਸਲਾ ਕੀਤਾ ਸੀ। ਇਸੇ ਤੋਂ ਬਅਦ ਨਾਟਕੀ ਢੰਗ ਨ...

ਜ਼ੀਰਕਪੁਰ ਨਗਰ ਕੌਂਸਲ ’ਤੇ ਵਿਜੀਲੈਂਸ ਦਾ ਛਾਪਾ

Tuesday, June 25 2019 06:59 AM
ਜ਼ੀਰਕਪੁਰ, ਨਗਰ ਕੌਂਸਲ ਦੇ ਦਫ਼ਤਰ ’ਤੇ ਵਿਜੀਲੈਂਸ ਟੀਮ ਵੱਲੋਂ ਛਾਪਾ ਮਾਰ ਕੇ ਇਕ ਵਿਸ਼ੇਸ਼ ਕਲੋਨਾਈਜ਼ਰ ਦਾ ਰਿਕਾਰਡ ਜ਼ਬਤ ਕਰਨ ਦੇ ਮਾਮਲੇ ’ਚ ਅੱਜ ਕੌਂਸਲ ਅਧਿਕਾਰੀਆਂ ਕੋਲੋਂ ਪੁੱਛਤਾਛ ਕੀਤੀ ਗਈ। ਕੌਂਸਲ ਦੇ ਕਾਰਜ ਸਾਧਕ ਅਫਸਰ ਗਿਰੀਸ਼ ਵਰਮਾ ਸਣੇ ਹੋਰ ਅਧਿਕਾਰੀ ਸਵੇਰ ਤੋਂ ਵਿਜੀਲੈਂਸ ਦੇ ਦਫ਼ਤਰ ’ਚ ਗਏ ਹੋਏ ਸੀ ਜਿਨ੍ਹਾਂ ਤੋਂ ਇਕ ਵਿਸ਼ੇਸ਼ ਵਿਅਕਤੀ ਦੀਆਂ ਪਾਸ ਹੋਈਆਂ ਕਲੋਨੀਆਂ ਤੇ ਹੋਰ ਪ੍ਰਾਜੈਕਟਾਂ ਬਾਰੇ ਜਾਣਕਾਰੀ ਲਈ ਗਈ। ਸੂਤਰਾਂ ਅਨੁਸਾਰ ਵਿਜੀਲੈਂਸ ਦੇ ਏ.ਆਈ.ਜੀ. ਅਸ਼ੀਸ਼ ਕਪੂਰ ਦੀ ਅਗਵਾਈ ’ਚ ਟੀਮ ਵੱਲੋਂ ਲੰਘੇ ਸ਼ੁੱਕਰਵਾਰ ਨਗਰ ਕੌਂਸਲ ਦਫਤਰ ’ਚ ਛਾਪਾ ਮਾਰਿਆ ਗਿਆ ਸੀ। ਸਵੇਰ ਗਿਆਰਾਂ ਵਜੇ ਤੋਂ ਸ਼ਾਮ ਛੇ ਵਜੇ ਤੱਕ ਕੌਂਸਲ ਦਫਤਰ...

ਤਹਿਸੀਲ ਮੁਲਾਜ਼ਮਾਂ ਤੋਂ ਅੱਕੀ ਔਰਤ ਨੇ ਨਿਗਲਿਆ ਜ਼ਹਿਰ

Friday, June 21 2019 07:59 AM
ਮੌੜ ਮੰਡੀ, ਸਥਾਨਕ ਤਹਿਸੀਲ ਕਰਮਚਾਰੀਆਂ ਦੇ ਲਾਰਿਆਂ ਤੋਂ ਅੱਕੀ ਪਿੰਡ ਮੌੜ ਚੜ੍ਹਤ ਸਿੰਘ ਦੀ ਔਰਤ ਨੇ ਅੱਜ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਪਾਲ ਕੌਰ ਪੁੱਤਰੀ ਮਰਹੂਮ ਮੱਖਣ ਸਿੰਘ ਪਿੰਡ ਮੌੜ ਚੜ੍ਹਤ ਸਿੰਘ ਦੀ ਮਾਤਾ ਚਰਨਜੀਤ ਕੌਰ ਦਾ ਆਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਜ਼ਮੀਨ ਦੀ ਵੰਡ ਦਾ ਕੇਸ ਚਲਦਾ ਸੀ, ਜਿਸ ਦਾ ਫੈਸਲਾ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਬਜ਼ੇ ਲਈ ਸਬੰਧਤ ਮਿਸਲ ਤਹਿਸੀਲ ਮੌੜ ਵਿਖੇ ਭੇਜ ਦਿੱਤਾ ਗਿਆ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਅਤੇ ਤਹਿਸੀਲ ਕਰਮਚਾਰੀਆਂ ਦੇ ਲਗਾਤਾਰ ਲਗਾਏ ਜਾ ਰਹੇ ਲਾਰਿਆਂ ਤੋਂ ਤੰਗ ਆ ਚੁੱ...

ਕਾਂਗੜ ਦੇ ਭਰੋਸੇ ਮਗਰੋਂ ਡੀਸੀ ਦਫ਼ਤਰ ਮੁਲਾਜ਼ਮਾਂ ਵੱਲੋਂ ਹੜਤਾਲ ਮੁਲਤਵੀ

Friday, June 21 2019 07:58 AM
ਐਸ.ਏ.ਐਸ. ਨਗਰ (ਮੁਹਾਲੀ), ਪੰਜਾਬ ਦੇ ਮਾਲ ਮੰਤਰੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਚੰਡੀਗੜ੍ਹ ਵਿੱਚ ਮੁਲਾਜ਼ਮਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਮਗਰੋਂ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਨੇ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਕਾਂਗੜ ਨੇ ਅੱਜ ਡੀਸੀ ਦਫ਼ਤਰ ਮੁਲਾਜ਼ਮ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਗੰਭੀਰ ਹੈ। ਮੰਤਰੀ ਨੇ 26 ਜੂਨ ਨੂੰ ਸਾਰੇ ਡਿਵੀਜ਼ਨਾਂ ਦੇ ਕਮਿਸ਼ਨਰਾਂ ਅਤੇ ਹੋਰ ਉੱਚ ਅਧਿਕਾਰੀਆਂ ਦੀ ਪੈਨਲ ਮੀਟਿੰਗ ਸੱਦਣ ਦਾ ਭਰੋਸਾ ਦਿੱਤਾ। ਇਸ ਮੌਕੇ ਡੀਸੀ...

ਏਟੀਐੱਮ ਕਾਰਡ ਬਦਲ ਕੇ ਠੱਗੀ ਮਾਰਨ ਦੇ ਦੋਸ਼ ਹੇਠ ਦੋ ਕਾਬੂ

Friday, June 21 2019 07:57 AM
ਐਸਏਐਸ ਨਗਰ (ਮੁਹਾਲੀ), ਮੁਹਾਲੀ ਪੁਲੀਸ ਨੇ ਏਟੀਐਮ ਕਾਰਡ ਬਦਲ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟਾਂ ’ਤੇ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੁਲਦੀਪ ਸਿੰਘ ਉਰਫ਼ ਗੁੱਡੂ ਵਾਸੀ ਯੂਪੀ ਨੂੰ ਰੂਪਨਗਰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਕੁਰਾਲੀ ਨੇੜਲੇ ਪੜੌਲ ਪਿੰਡ ਵਿੱਚ ਰਹਿੰਦਾ ਸੀ। ਦੂਜਾ ਮੁਲਜ਼ਮ ਮੋਨੂੰ ਕੁਮਾਰ ਵਾਸੀ ਯੂਪੀ ਨੂੰ ਚੰਡੀਗੜ੍ਹ ਜੇਲ੍ਹ ’ਚੋਂ ਪ੍ਰੋਡਕਸ਼ਨ ਵਰੰਟ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਯੂਟੀ ਦੇ ਪਿੰਡ ਡੱਡੂਮਾਜਰਾ ਵ...

ਜੋਤਹੀਣ ਬੱਚਿਆਂ ਦੀ ਜ਼ਿੰਦਗੀ ਰੁਸ਼ਨਾਉਣ ਲਈ ਚਾਰਾਜੋਈ

Friday, June 21 2019 07:57 AM
ਚੰਡੀਗੜ੍ਹ, ਸਮਾਜ ਸੇਵੀ ਆਲਮਜੀਤ ਸਿੰਘ ਮਾਨ ਨੇ ਪੰਜਾਬ ਪੁਲੀਸ ਅਤੇ ਭੂ-ਮਾਫੀਆ ਨਾਲ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਅੱਜ ਕਿਹਾ ਕਿ ਉਹ ਬਲਾਈਂਡ ਅਤੇ ਗਰੀਬ ਬੱਚਿਆਂ ਲਈ ਜ਼ੀਰਕਪੁਰ ਵਿਚ ਸੰਗੀਤਕ ਐਕਾਦਮੀ ਖੋਲ੍ਹਣਗੇ ਜਿਥੇ ਅਜਿਹੇ ਬੱਚਿਆਂ ਦੀ ਪ੍ਰਤਿਭਾ ਨੂੰ ਉਭਾਰ ਕੇ ਉਨ੍ਹਾਂ ਨੂੰ ਗੀਤ-ਸੰਗੀਤ ਦੇ ਖੇਤਰ ਵਿਚ ਰੁਜ਼ਗਾਰ ਮੁਹੱਈਆ ਕਰਨ ਦੇ ਸਮਰੱਥ ਬਣਾਇਆ ਜਾਵੇਗਾ। ਸ੍ਰੀ ਮਾਨ ਨੇ ਅੱਜ ਪੰਜਾਬ ਲੋਕ ਗੀਤ ਮੰਚ ਪੰਜਾਬ ਦੇ ਪ੍ਰਧਾਨ ਬਾਈ ਹਰਦੀਪ ਮੁਹਾਲੀ, ਫਿਲਮੀ ਹਸਤੀ ਦਰਸ਼ਨ ਔਲਖ ਅਤੇ ਬਲਾਈਂਡ ਬੱਚਿਆਂ ਦੇ ਸਕੂਲ ਦੇ ਪ੍ਰਿੰਸੀਪਲ ਐਸ. ਜਾਇਰਾ ਸਮੇਤ ਇਥੇ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਉਹ ਜ਼ੀਰਕਪੁ...

ਸਫ਼ਾਈ ਕਾਮਿਆਂ ਵੱਲੋਂ ਨਿਗਮ ਦਫ਼ਤਰ ਅੱਗੇ ਪ੍ਰਦਰਸ਼ਨ

Friday, June 21 2019 07:56 AM
ਚੰਡੀਗੜ੍ਹ, ਚੰਡੀਗੜ੍ਹ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮਾਂ ਨੇ ਯੂਨੀਅਨ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਨੂੰ ਬਰਖਾਸਤ ਕੀਤੇ ਜਾਣ ਵਿਰੁੱਧ ਅੱਜ ਇਥੇ ਸੈਕਟਰ-17 ਸਥਿਤ ਨਿਗਮ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਮੈਂਬਰਾਂ ਨੇ ਨਗਰ ਨਿਗਮ ਨੂੰ ਕ੍ਰਿਸ਼ਨ ਕੁਮਾਰ ਚੱਢਾ ਦੇ ਬਹਾਲੀ ਲਈ ਮੰਗ ਪੱਤਰ ਵੀ ਦਿੱਤਾ। ਦੁਪਹਿਰ ਦੋ ਵਜੇ ਤੱਕ ਚਲੇ ਇਸ ਰੋਸ ਪ੍ਰਦਰਸ਼ਨ ਦੇ ਸਮਰਥਨ ਵਿੱਚ ਹੋਰ ਟਰੇਡ ਯੂਨੀਅਨਾਂ ਸਮੇਤ ਗਾਰਬੇਜ ਕੁਲੈਕਟਰਜ਼ ਯੂਨੀਅਨ ਨੇ ਵੀ ਹਿੱਸਾ ਲਿਆ। ਦੱਸਣਯੋਗ ਹੈ ਕਿ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ’ਤੇ ਲੰਘੇ ਦਿਨ ਮੇਅਰ ਦੀ ਮੀਟਿੰਗ ਵਿੱਚ ਜ਼ਬਰਦਸਤੀ ਪਹੁੰਚ ਕੇ ਬਦਸਲੂਕੀ ਕਰਨ ਦਾ ਦੋਸ਼ ਹੈ। ਮੇਅਰ...

ਪਰਸ਼ੂਰਾਮ ਪਾਰਕ ਉਸਾਰੀ ਲਈ ਮਿਲੀ 5 ਲੱਖ ਦੀ ਗਰਾਂਟ ‘ਖ਼ੁਰਦ-ਬੁਰਦ’

Monday, June 10 2019 07:21 AM
ਫ਼ਤਹਿਗੜ੍ਹ ਸਾਹਿਬ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਿਛਲੀ ਸਰਕਾਰ ਦੌਰਾਨ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਨੂੰ ਭਗਵਾਨ ਪਰਸ਼ੂਰਾਮ ਪਾਰਕ ਬਣਾਉਣ ਲਈ 5 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ ਪਰ ਹੁਣ ਤੱਕ ਇਹ ਪਾਰਕ ਹੋਂਦ ਵਿਚ ਨਹੀਂ ਆਇਆ ਅਤੇ ਰਾਸ਼ੀ ਕਾਗ਼ਜ਼ਾਂ ਵਿਚ ਖ਼ਰਚ ਹੋ ਚੁੱਕੀ ਹੈ। ਇਸ ਸਬੰਧ ਵਿਚ ਆਰਟੀਆਈ ਐਕਟੀਵਿਸਟ ਨਰਿੰਦਰ ਕੁਮਾਰ ਸਿਆਲ ਨੇ ਅੱਜ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਲਿਖੇ ਪੱਤਰ ਵਿਚ ਇਸ ਮਾਮਲੇ ਵਿਚ ਕਸੂਰਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਨੇ ਇਹ ਰਾਸ਼ੀ 25 ਅਕਤੂਬਰ 2005 ਨੂੰ ਆਪਣੇ ਪੱਤਰ ਨੰਬਰ 943 ਰਾ...

ਗਰੁੱਪ ਹਾਊਸਿੰਗ ਸੁਸਾਇਟੀਆਂ ਦੇ ਵਸਨੀਕਾਂ ਵੱਲੋਂ ਪ੍ਰਦਰਸ਼ਨ

Monday, June 10 2019 07:20 AM
ਚੰਡੀਗੜ੍ਹ, ਗਰੁੱਪ ਹਾਊਸਿੰਗ ਸੁਸਾਇਟੀਜ਼ ਸੈਕਟਰ 48 ਤੋਂ 51 ਦੇ ਵਸਨੀਕਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਾਊਸਿੰਗ ਸੁਸਾਇਟੀਆਂ ਦੇ ਫਲੈਟਾਂ ਦੀ ਟਰਾਂਸਫਰ ਨੂੰ ਲੈਕੇ ਲਾਗੂ ਕੀਤੀ ਗਈ ਪਾਲਿਸੀ ਦੇ ਵਿਰੋਧ ਵਿੱਚ ਅੱਜ ਇਥੇ ਸੈਕਟਰ-49 ਦੇ ਸੈਂਟਰਲ ਪਾਰਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਰੋਹ ’ਚ ਆਏ ਲੋਕਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਸੁਸਾਇਟੀਆਂ ਦੇ ਫਲੈਟਾਂ ਨੂੰ ਪੁਰਾਣੀ ਪਾਲਿਸੀ ਦੀ ਤਰਜ਼ ’ਤੇ ਹੀ ਟਰਾਂਸਫਰ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਲੋਕਾਂ ਨੇ ਦੱਸਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਮਾਰਚ 2009 ਵਿੱਚ ਸੁਸਾਇਟੀਆਂ ਦੇ ਫਲੈਟਾਂ ਨੂੰ ਟਰਾਂਸਫਰ ਕਰਨ ਦੀ ਪਾਲਿਸੀ ਲਾਗੂ ਕੀਤੀ ਸੀ ਅਤੇ ਉਸੇ ਤਰਜ਼ ’ਤੇ ਫਲੈਟ ...

ਗਾਰਬੇਜ ਕੁਲੈਕਟਰ ਤੇ ਸਫ਼ਾਈ ਕਾਮੇ ਮੁੜ ਹੜਤਾਲ ਦੇ ਰੌਂਅ ’ਚ

Monday, June 10 2019 07:19 AM
ਚੰਡੀਗੜ੍ਹ, ਚੰਡੀਗੜ੍ਹ ਸ਼ਹਿਰ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਸਰੋਤ ਵਾਲੀ ਥਾਂ ਤੋਂ ਹੀ ਇਕੱਤਰ ਕਰਨ ਲਈ ਨਗਰ ਨਿਗਮ ਵਲੋਂ ਸ਼ੁਰੂ ਕੀਤੀ ਗਈ ਯੋਜਨਾ ਦੇ ਵਿਰੋਧ ਵਿੱਚ ਡੋਰ-ਟੂ-ਡੋਰ ਗਾਰਬੇਜ ਕੁਲੈਕਟਰ ਅਤੇ ਸਫ਼ਾਈ ਕਰਮਚਾਰੀ ਮੁੜ ਤੋਂ ਹੜਤਾਲ ਕਰਨ ਦੀ ਤਿਆਰੀ ਵਿੱਚ ਹਨ। ਉਨ੍ਹਾਂ ਨੇ ਨਿਗਮ ਪ੍ਰਸ਼ਾਸਨ ’ਤੇ ਇਸ ਮਾਮਲੇ ਨੂੰ ਲੈ ਕੇ ਵਾਅਦਾ-ਖ਼ਿਲਾਫ਼ੀ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪਿਛਲੇ ਸਾਲ 2 ਅਕਤੂਬਰ ਨੂੰ ਜਿਸ ਸਮਝੌਤੇ ਤਹਿਤ ਚੰਡੀਗੜ੍ਹ ਨਿਗਮ ਨੇ ਘਰਾਂ ਤੋਂ ਕੂੜਾ ਚੁੱਕਣ ਵਾਲਿਆਂ ਦੀ ਹੜਤਾਲ ਖਤਮ ਕਰਵਾਈ ਸੀ, ਉਸ ਸਮਝੌਤੇ ਨੂੰ ਨੁੱਕਰੇ ਲਗਾ ਕੇ ਪਿੰਡ ਸਾਰੰਗਪੁਰ ਅਤੇ ਖੁੱਡਾ ਜੱਸੂ ਤੋਂ 4 ਜੂਨ ਨੂੰ ਨਗਰ ਨਿਗਮ ਨੇ ਆਪਣੇ ਵਾਹਨਾਂ ...

ਚੰਡੀਗੜ੍ਹੀਆਂ ਨੂੰ ਝਪਟਮਾਰਾਂ ਤੇ ਲਾਵਾਰਿਸ ਕੁੱਤਿਆਂ ਤੋਂ ਮਿਲੇਗੀ ਨਿਜਾਤ

Monday, June 10 2019 07:18 AM
ਚੰਡੀਗੜ੍ਹ, ਲਾਵਾਰਿਸ ਕੁੱਤਿਆਂ ਅਤੇ ਝਪਟਮਾਰਾਂ ਤੋਂ ਡਰਦਿਆਂ ਚੰਡੀਗੜ੍ਹ ਵਿਚ ਮਹਿਲਾਵਾਂ ਅਤੇ ਬਜ਼ੁਰਗ ਸੈਰ ਕਰਨ ਤੋਂ ਕਿਨਾਰਾ ਕਰ ਰਹੇ ਹਨ ਅਤੇ ਸ਼ਹਿਰ ਦੇ ਵੰਨ-ਸੁਵੰਨੇ ਪਾਰਕ ਬੇਰੌਣਕ ਹੁੰਦੇ ਜਾ ਰਹੇ ਹਨ। ਪਿੱਛਲੇ ਕਈ ਸਾਲਾਂ ਤੋਂ ਸ਼ਹਿਰ ਵਿਚ ਲਾਵਾਰਿਸ ਕੁੱਤੇ ਰੋਜ਼ਾਨਾ ਔਸਤਨ 20 ਵਿਅਕਤੀਆਂ ਨੂੰ ਵੱਢਦੇ ਹਨ। 17 ਜੂਨ 2018 ਨੂੰ ਸੈਕਟਰ-18 ਦੇ ਪਾਰਕ ਵਿਚ ਲਾਵਾਰਿਸ ਕੁੱਤਿਆਂ ਨੇ ਡੇਢ ਸਾਲ ਦੇ ਆਯੂਸ਼ ਦੀ ਜਾਨ ਲੈ ਲਈ ਸੀ। ਪਿੱਛਲੇ ਦਿਨੀਂ ਹੀ ਸੈਕਟਰ 17 ਦੇ ਪਲਾਜ਼ਾ ਵਿਚ ਕੁੱਤਿਆਂ ਨੇ ਇਕ ਨੌਜਵਾਨ ਨੂੰ ਘੇਰ ਕੇ ਵੱਢ ਲਿਆ ਸੀ ਅਤੇ ਟਰੇਡਰਜ਼ ਐਸੋਸੀਏਸ਼ਨ ਸੈਕਟਰ-17 ਦੇ ਪ੍ਰਧਾਨ ਸੁਭਾਸ਼ ਕਟਾਰੀਆ ਨੇ ਦੋਸ਼ ਲਾਇਆ ਕਿ ਪਹਿਲਾਂ ਹੀ ਨਗਰ ਨਿਗ...

ਕੈਪਟਨ ਨੇ ਜਸ਼ਨਪਾਲ ਦੀ ਪ੍ਰਸੰਸਾ 'ਚ ਕੀਤਾ ਟਵੀਟ

Thursday, June 6 2019 08:38 AM
ਚੰਡੀਗੜ੍ਹ, - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੀਟ 2019 ਦੇ ਨਤੀਜਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਪਟਿਆਲਾ ਦੇ ਜਸ਼ਨਪਾਲ ਸਿੰਘ ਦੀ ਪ੍ਰਸੰਸਾ ਵਿਚ ਟਵੀਟ ਕੀਤਾ ਤੇ ਜਸ਼ਨਪਾਲ ਦੇ ਪਰਿਵਾਰ ਨੂੰ ਵਧਾਈ ਦਿੱਤੀ। ਜਸ਼ਨਪਾਲ ਸਿੰਘ ਨੇ ਪੂਰੇ ਭਾਰਤ 'ਚ 77ਵਾਂ ਰੈਂਕ ਹਾਸਲ ਕੀਤਾ।

ਦੋ ਵੱਖ ਵੱਖ ਹਾਦਸਿਆਂ 'ਚ 12 ਮੌਤਾਂ

Thursday, June 6 2019 08:37 AM
ਚੰਡੀਗੜ੍ਹ/ਹਰਦੋਈ, - ਹਰਿਆਣਾ ਦੇ ਜੀਂਦ ਨੇੜੇ ਇਕ ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਇਹ ਲੋਕ ਈਦ ਮਨਾਉਣ ਮਗਰੋਂ ਸਿਰਸਾ ਵਾਪਸ ਪਰਤ ਰਹੇ ਸਨ। ਉੱਥੇ ਹੀ, ਉਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿਚ ਟਰੈਕਟਰ ਟਰਾਲੀ ਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਤੇ 30 ਲੋਕ ਜ਼ਖਮੀ ਹੋ ਗਏ ਹਨ। 42 ਲੋਕ ਟਰੈਕਟਰ ਟਰਾਲੀ ਵਿਚ ਬੈਠੇ ਹੋਏ ਸਨ ਤੇ ਕਿਸੇ ਸਮਾਰੋਹ ਤੋਂ ਵਾਪਸ ਪਰਤ ਰਹੇ ਸਨ।...

ਭਾਰਤ ਸਰਕਾਰ ਸਾਕਾ ਨੀਲਾ ਤਾਰਾ ਦਾ ਸੱਚ ਜਨਤਕ ਕਰੇ: ਗਿਆਨੀ ਹਰਪ੍ਰੀਤ ਸਿੰਘ

Thursday, June 6 2019 08:36 AM
ਅੰਮ੍ਰਿਤਸਰ, - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੈੱ੍ਰਸ ਵਾਰਤਾ ਦੌਰਾਨ ਕਿਹਾ ਕਿ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਫੌਜ ਵੱਲੋਂ ਲੁੱਟਿਆ ਗਿਆ ਕੀਮਤੀ ਖਜਾਨਾ ਵਾਪਸ ਨਹੀਂ ਕੀਤਾ ਗਿਆ।। ਸਿੱਖਾਂ ਦਾ ਇਹ ਹੱਕ ਹੈ ਕਿ ਇਸ ਹਮਲੇ ਦਾ ਸੱਚ ਭਾਰਤ ਸਰਕਾਰ ਜਨਤਕ ਕਰੇ।। ਇਸ ਦੇ ਨਾਲ ਹੀ ਉਨ•ਾਂ ਨੇ ਸ਼ਹੀਦੀ ਦਿਹਾੜੇ ਮੌਕੇ ਸਮੂਹ ਨਾਨਕ ਲੇਵਾ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧਾਰਮਿਕ ਸਿਧਾਂਤਾਂ, ਸੰਸਥਾਵਾਂ ਤੇ ਕੌਮੀ ਮੁੱਦਿਆਂ ਨਾਲ ਸੰਬੰਧਿਤ ਮਸਲਿਆਂ ਨਾਲ ਨਜਿੱਠਣ ਲਈ ਮਿਲ ਬੈਠਣ ਵਾਲੀ ਸਿੱਖ ਪਰੰਪਰਾ ਨੂੰ ਮਜ਼ਬੂਤ ਕਰਨ ਜੋ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ।। ਉਨ•ਾਂ ਕਿਹਾ ਕਿ ...

ਬੱਸ ਤੇ ਆਟੋ ਚਾਲਕਾਂ ਵਿਚਾਲੇ ਤਕਰਾਰ ਨੇ ਖ਼ੂਨੀ ਰੂਪ ਧਾਰਿਆ

Thursday, June 6 2019 08:34 AM
ਚੇਤਨਪੁਰਾ, ਅੰਮ੍ਰਿਤਸਰ-ਫਤਿਹਗੜ੍ਹ ਚੂੜੀਆਂ ਰੋਡ ’ਤੇ ਪੈਂਦੇ ਪਿੰਡ ਚੇਤਨਪੁਰਾ ਤੇ ਸੋਹੀਆਂ ਕਲਾਂ ਵਿਚਾਲੇ ਨਿੱਜੀ ਬੱਸਾਂ ਦੇ ਕਰਿੰਦਿਆਂ ਅਤੇ ਆਟੋ ਚਾਲਕਾਂ ਵਿਚਕਾਰ ਅੱਜ ਸਵਾਰੀਆਂ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਸਿੱਟੇ ਵਜੋਂ ਦੋ ਔਰਤਾਂ ਸਮੇਤ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ‘ਤੇ ਪਹੁੰਚੇ ਥਾਣਾ ਮਜੀਠਾ ਦੇ ਏਐਸਆਈ ਯਸ਼ਪਾਲ ਸਿੰਘ ਨੇ ਦੱਸਿਆ ਕਿ ਕੱਲ੍ਹ ਦੋਹਾਂ ਧਿਰਾਂ ਵਿਚਕਾਰ ਸਵਾਰੀਆਂ ਨੂੰ ਲੈ ਕੇ ਮਾਮੂਲੀ ਝਗੜਾ ਹੋਇਆ ਸੀ। ਅੱਜ 80 ਦੇ ਕਰੀਬ ਅਣਪਛਾਤੇ ਆਟੋ ਚਾਲਕਾਂ ਵੱਲੋਂ ਨਿੱਜੀ ਬੱਸਾਂ ਦੇ ਕਰਿੰਦੇ ਹੈਪੀ ਮਹੱਦੀਪੁਰ, ਗੁਰਬਾਜ਼ ਸਿੰਘ ਮੋਹਨ ਭੰਡਾਰੀਆਂ, ਪ੍ਰਗਟ ਸਿੰਘ ਪਠਾਨ ਨੰਗਲ, ਰੇ...

ਹਿਰਾਸਤੀ ਮੌਤ: ਮੁਲਜ਼ਮਾਂ ਦੇ ਪੁਲੀਸ ਰਿਮਾਂਡ ’ਚ ਇੱਕ ਦਿਨ ਦਾ ਵਾਧਾ

Thursday, June 6 2019 08:34 AM
ਫ਼ਰੀਦਕੋਟ, ਜਸਪਾਲ ਸਿੰਘ ਦੀ ਹਿਰਾਸਤੀ ਮੌਤ ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਬੀਤੇ ਕੱਲ੍ਹ ਅਦਾਲਤ ਦੇ ਹੁਕਮਾਂ ’ਤੇ ਗ੍ਰਿਫ਼ਤਾਰ ਕੀਤੇ ਗਏ ਸੀਆਈਏ ਸਟਾਫ਼ ਦੇ ਦੋ ਅਧਿਕਾਰੀ ਸੁਖਮੰਦਰ ਸਿੰਘ ਅਤੇ ਦਰਸ਼ਨ ਸਿੰਘ ਦੇ ਪੁਲੀਸ ਰਿਮਾਂਡ ਵਿੱਚ ਸਥਾਨਕ ਜੁਡੀਸ਼ੀਅਲ ਮੈਜਿਸਟਰੇਟ ਨੇ ਇੱਕ ਦਿਨ ਦਾ ਵਾਧਾ ਕਰ ਦਿੱਤਾ ਹੈ। ਜਾਂਚ ਟੀਮ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਐੱਸਐੱਸ ਗਿੱਲ ਨੇ ਅਦਾਲਤ ਨੂੰ ਦੱਸਿਆ ਕਿ ਜਸਪਾਲ ਸਿੰਘ ਦੀ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਸਬੰਧੀ ਕਈ ਅਹਿਮ ਤੱਥਾਂ ਬਾਰੇ ਜਾਂਚ ਟੀਮ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ ਅਤੇ ਫੜੇ ਗਏ ਸੀ.ਆਈ.ਏ ਸਟਾਫ਼ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰਨੀ ਹੈ। ਸਰਕਾਰੀ ਵਕੀਲ ਐੱਸਐੱਸ ਗ...