Friday, January 18 2019 06:29 AM
ਸ੍ਰੀਨਗਰ, - ਜੰਮੂ-ਕਸ਼ਮੀਰ 'ਚ ਲਦਾਖ਼ ਦੇ ਖਾਰਦੁੰਗ ਲਾ ਪਾਸ 'ਚ ਬਰਫ਼ੀਲਾ ਤੂਫ਼ਾਨ ਆਉਣ ਕਾਰਨ 10 ਲੋਕਾਂ ਦੇ ਬਰਫ਼ ਹੇਠਾਂ ਦੱਬੇ ਜਾਣ ਦੀ ਸੂਚਨਾ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਫੌਜ ਦੀ ਟੀਮ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਅਤੇ ਉਸ ਵਲੋਂ ਰਾਹਤ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਹਾਲਾਂਕਿ ਮੌਸਮ 'ਚ ਆ ਰਹੇ ਬਦਲਾਅ ਕਰਨ ਫੌਜ ਨੂੰ ਰਾਹਤ ਅਤੇ ਬਚਾਅ ਕੰਮ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।...
Monday, January 14 2019 07:12 AM
ਮੁੰਬਈ,
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਸਾਥੀ ਸਿਆਸਤਦਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹੋਰ ਖੇਤਰਾਂ ’ਚ ਦਖ਼ਲ ਦੇਣਾ ਬੰਦ ਕਰ ਦੇਣ। ਯਵਤਮਾਲ ’ਚ ਸਾਲਾਨਾ ਮਰਾਠੀ ਸਾਹਿਤ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਗਡਕਰੀ ਨੇ ਇਹ ਸਲਾਹ ਦਿੱਤੀ। ‘ਜਿਹੜੇ ਲੋਕ ਯੂਨੀਵਰਸਿਟੀਆਂ, ਵਿਦਿਅਕ ਅਦਾਰਿਆਂ, ਸਾਹਿਤ ਆਦਿ ਦੇ ਖੇਤਰ ’ਚ ਹਨ, ਉਨ੍ਹਾਂ ਨੂੰ ਹੀ ਆਪਣੇ ਖੇਤਰਾਂ ’ਚ ਵਿਚਰਨਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਜਦੋਂ ਉਹ ਕਿਸੇ ’ਚ ਦਖ਼ਲਅੰਦਾਜ਼ੀ ਨਾ ਦੇਣ ਦੀ ਗੱਲ ਕਰਦੇ ਹਨ ਤਾਂ ਇਸ ਤੋਂ ਇਹ ਭਾਵ ਨਹੀਂ ਕਿ ਸਾਹਿਤ ਅਤੇ ਸਿਆਸਤ ਦੇ ਖੇਤਰ ਦੇ ਲੋਕਾਂ ਵਿਚਕਾਰ ਕੋਈ ਰਾਬਤਾ ਨਹੀਂ ਹੋਣਾ ਚਾਹੀਦਾ ਹੈ। ਸ੍ਰੀ ਗਡਕਰੀ ਮੁਤਾਬਕ ...
Monday, January 14 2019 07:07 AM
ਪਟਿਆਲਾ,
ਸਾਂਝਾ ਅਧਿਆਪਕ ਮੋਰਚੇ ਦੀ ਅਹਿਮ ਧਿਰ ਐਸਐਸਏ, ਰਮਸਾ ਅਧਿਆਪਕ ਯੂਨੀਅਨ ਦੇ ਕਾਰਕੁਨਾਂ ਨੇ ਅੱਜ ਲੋਹੜੀ ਮੰਗਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ਵੱਲ ਜਾਂਦਿਆਂ ਰਾਹ ’ਚ ਪੁਲੀਸ ਵੱਲੋਂ ਲਗਾਏ ਬੈਰੀਕੇਡ ਤੋੜਦਿਆਂ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੁਲੀਸ ਵੱਲੋਂ ਅਧਿਆਪਕਾਂ ਦੀ ਖਿੱਚ ਧੂਹ ਕੀਤੀ ਗਈ, ਜਿਸ ਕਰ ਕੇ ਕੁਝ ਅਧਿਆਪਕਾਂ ਨੂੰ ਗੁੱਝੀਆਂ ਸੱਟਾਂ ਵੀ ਲੱਗੀਆਂ। ਸੰਘਰਸ਼ ਵਿੱਚ ਸ਼ਾਮਲ ਕੁਝ ਮਹਿਲਾ ਅਧਿਆਪਕਾਂ ਨੇ ਪੁਲੀਸ ’ਤੇ ਵਾਲ ਪੁੱਟਣ ਤੇ ਖਿੱਚ-ਧੂਹ ਦੇ ਦੋਸ਼ ਲਾਏ ਹਨ। ਅਧਿਆਪਕਾਂ ਨੇ ਗਿਲਾ ਕੀਤਾ ਕਿ ਕੈਪਟਨ ਸਰਕਾਰ ਜਿੱਥੇ ਹੋਰ ਵਾਅਦਿਆਂ ਤੋਂ ਮੁੱਕਰ ਰਹੀ ਹੈ, ਉਥੇ ਇਸ ਨੇ ਪਿਛਲੇ ਸੱਤ...
Monday, January 14 2019 07:06 AM
ਪਟਨਾ, 14 ਜਨਵਰੀ ਸਿੱਖ ਕੌਮ ਤੇ ਖ਼ਾਲਸਾ ਪੰਥ ਦੇ ਮਹਾਨ ਸਥਾਨ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਮੁੱਖ ਮੰਤਰੀ ਬਿਹਾਰ ਨਿਤੀਸ਼ ਕੁਮਾਰ ਨੂੰ 'ਵਿਕਾਸ ਪੁਰਸ਼' ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
Monday, January 14 2019 07:05 AM
ਮੁੰਬਈ, 14 ਜਨਵਰੀ- ਬੰਬਈ ਹਾਈਕੋਰਟ ਨੇ ਮਰਾਠਾ ਰਾਖਵਾਂਕਰਨ ਮਾਮਲੇ ਦੀ ਸੁਣਵਾਈ ਨੂੰ 18 ਜਨਵਰੀ ਤੱਕ ਮੁਲਤਵੀ ਕਰ ਦਿੱਤਾ ਹੈ।
Monday, January 14 2019 07:04 AM
ਵੇਰਕਾ, 14 ਜਨਵਰੀ ਵਿਧਾਨ ਸਭਾ ਹਲਕਾ ਉਤਰੀ ਦੀ ਆਬਾਦੀ ਦਇਆਨੰਦ ਨਗਰ 'ਚ ਰਾਜ ਮਿਸਤਰੀ ਦਾ ਕੰਮ ਕਰਦੇ ਵਿਅਕਤੀ ਦੀ ਸੀਵਰੇਜ ਦੇ ਖੁੱਲ੍ਹੇ ਹੋਲ਼ 'ਚ ਡਿੱਗਣ ਕਾਰਨ ਮੌਕੇ ਤੇ ਮੌਤ ਹੋ ਗਈ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
Monday, January 7 2019 06:36 AM
ਲੁਧਿਆਣਾ,
ਸੂਬੇ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਤੇ ਹਰ ਘਰ ਨੌਕਰੀ ਦੇਣ ਦੇ ਵਾਅਦੇ ਪੂਰੇ ਨਾ ਕਰਨ ਕਰਕੇ ਵਿਰੋਧੀਆਂ ਵਿਚ ਘਿਰੀ ਰਹਿਣ ਵਾਲੀ ਸੂਬੇ ਦੀ ਕੈਪਟਨ ਸਰਕਾਰ ਨੇ 21 ਮਹੀਨਿਆਂ ਵਿਚ ਕੀਤੇ ਆਪਣੇ ਕੰਮ ਗਿਣਾਉਣ ਲਈ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿਚ ਆਪਣੀਆਂ ਉਪਲੱਬਧੀਆਂ ਵਾਲੇ ਬੋਰਡ ਲਗਾਏ ਹਨ। ਸਨਅਤੀ ਸ਼ਹਿਰ ਵਿਚ ਨਗਰ ਨਿਗਮ ਦੇ ਯੂਨੀਪੋਲਾਂ ’ਤੇ ਕੈਪਟਨ ਸਰਕਾਰ ਨੇ ਬਿਨਾਂ ਮਨਜ਼ੂਰੀ ਹੀ ਨਾਜਾਇਜ਼ ਬੋਰਡ ਲਗਾ ਦਿੱਤੇ ਹਨ। ਇਨ੍ਹਾਂ ਬੋਰਡਾਂ ਬਾਰੇ ਨਗਰ ਨਿਗਮ ਦੇ ਅਫ਼ਸਰਾਂ ਨੇ ਵੀ ਚੁੱਪੀ ਧਾਰੀ ਹੋਈ ਹੈ। ਨਗਰ ਨਿਗਮ ਦੇ ਡੀ ਜ਼ੋਨ ਦਫ਼ਤਰ ਦੇ ਬਿਲਕੁਲ ਨੇੜੇ ਵੀ ਇਹ ਬੋਰਡ ਲਗਾਏ ਹੋਏ ਹਨ ਪਰ ਅਫ਼ਸਰਾਂ ਨੂੰ ਇਹ ਦਿਖ ਨਹੀਂ ਰਹੇ।
ਲੋਕ ...
Monday, January 7 2019 06:35 AM
ਤਰਨ ਤਾਰਨ,
ਉੱਚ ਜ਼ਿਲ੍ਹਾ ਅਧਿਕਾਰੀਆਂ ਦੀ ਹਾਜ਼ਰੀ ਵਿਚ ਇੱਥੇ ਹੋ ਰਹੀ ਇਕ ਮੀਟਿੰਗ ਵਿਚ ਜਦੋਂ ਡੈਪੋ (ਨਸ਼ਿਆਂ ਖ਼ਿਲਾਫ਼ ਕੰਮ ਕਰਦੀ ਇਕ ਸਰਕਾਰੀ ਸੰਸਥਾ ਨਾਲ ਸਬੰਧਿਤ) ਦੀ ਮਹਿਲਾ ਮੈਂਬਰ ਨੇ ਜ਼ਿਲ੍ਹੇ ਵਿਚ ਨਸ਼ਿਆਂ ਦਾ ਪ੍ਰਚਲਨ ਮੁੜ ਸ਼ੁਰੂ ਹੋਣ ਦੀ ਗੱਲ ਆਖੀ ਤਾਂ ਅਧਿਕਾਰੀਆਂ ਦੇ ਪਸੀਨੇ ਛੁੱਟ ਗਏ। ਜ਼ਿਲ੍ਹੇ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਦੇ ਮੈਡੀਕਲ ਅਧਿਕਾਰੀਆਂ ਨੇ ਵੀ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਕਿ ਉਨ੍ਹਾਂ ਦੇ ਕੇਂਦਰਾਂ ਤੋਂ ਨਸ਼ਿਆਂ ਦਾ ਇਲਾਜ ਕਰਵਾਉਂਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਕਮੀ ਆ ਰਹੀ ਹੈ। ਇਸ ਦਾ ਅਰਥ ਇਹ ਲਿਆ ਗਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਨਸ਼ਿਆਂ ਦੀ ਸਪਲਾਈ ਹੋਣ ਲੱਗੀ ਹੈ, ਜਿਸ ਕਰਕੇ ਉਹ ...
Monday, January 7 2019 06:34 AM
ਬਰਨਾਲਾ,
‘ਸੁਖਪਾਲ ਖਹਿਰਾ ਦਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਮਹਿਜ਼ ਡਰਾਮਾ ਤੇ ਮੌਕਾਪ੍ਰਸਤੀ ਦੀ ਮਿਸਾਲ ਹੈ।’ ਇਹ ਗੱਲ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਹੀ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲਾਂ ਤੋਂ ਹੀ ਨਿਰਧਾਰਿਤ ਸੀ ਅਤੇ ਅਜਿਹੇ ਆਗੂਆਂ ਦੇ ਪਾਰਟੀ ਛੱਡਣ ਨਾਲ ਪਾਰਟੀ ਮਜ਼ਬੂਤ ਹੀ ਹੋਵੇਗੀ।
ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਖਹਿਰਾ ਨੂੰ ਅਨੁਸ਼ਾਸਨਹੀਣਤਾ ਦੇ ਆਧਾਰ ’ਤੇ ਬਰਖ਼ਾਸਤ ਕੀਤਾ ਗਿਆ ਸੀ ਤੇ ਸਮਝਾਉਣ ਦਾ ਯਤਨ ਕੀਤਾ ਗਿਆ ਸੀ ਪਰ ਉਹ ਹਮੇਸ਼ਾ ਤੋਂ ਪਾਰਟੀ ਆਗੂਆਂ ਖ਼ਿਲਾਫ਼ ਬਿਆਨਬਾਜ਼ੀ ਕਰਦੇ ਰਹੇ ਹਨ। ਸ੍ਰੀ ਮਾਨ ਨੇ ਕਿਹਾ ਕਿ ਅਸਤੀਫ਼ਾ ਡ...
Monday, January 7 2019 06:34 AM
ਐਸ.ਏ.ਐਸ. ਨਗਰ (ਮੁਹਾਲੀ),
ਮੁਹਾਲੀ ਪੁਲੀਸ ਨੇ ਦਿੱਲੀ ਹਵਾਈ ਅੱਡੇ ਤੋਂ ਬੱਬਰ ਖਾਲਸਾ ਦੇ ਕਾਰਕੁਨ ਦਿਲਾਵਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਪਿਛਲੇ ਸਾਲ ਮੁਹਾਲੀ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ’ਤੇ ਖਾਲਿਸਤਾਨ ਪੱਖੀ ਲਹਿਰ ਚਲਾਉਣ ਦਾ ਦੋਸ਼ ਹੈ।
ਥਾਣਾ ਫੇਜ਼-1 ਦੇ ਐਸਐਚਓ ਗੁਰਬੰਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਉਰਫ਼ ਦਿਲਾਵਰ ਸਿੰਘ ਵਾਸੀ ਪਿੰਡ ਤਾਜਪੁਰ (ਰਾਏਕੋਟ) ਖ਼ਿਲਾਫ਼ 29 ਮਈ 2017 ਨੂੰ ਦੇਸ਼ ਵਿਰੋਧੀ ਕਾਰਵਾਈਆਂ ਵਿੱਚ ਹਿੱਸਾ ਲੈਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ ਹਾਲ ਹੀ ਵਿੱਚ ਸਾਊਦੀ ਅਰਬ ਦੀ ਸਰਕਾਰ ਵੱਲੋਂ ਡਿਪੋਰਟ ਕਰਕੇ ਵਾਪਸ ਭਾਰਤ...
Monday, January 7 2019 06:33 AM
ਚੰਡੀਗੜ੍ਹ,
ਚੰਡੀਗੜ੍ਹ ਕਾਂਗਰਸ ਦੀ ਇੰਚਾਰਜ ਨੀਰਜਾ ਪ੍ਰਜਾਪਤੀ ਨੇ ਅੱਜ ਇਥੇ ਸੈਕਟਰ-35 ਵਿਚ ਪਾਰਟੀ ਦੇ ਓਬੀਸੀ ਵਿੰਗ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਜਤਿੰਦਰ ਯਾਦਵ ਨੂੰ ਚੰਡੀਗੜ੍ਹ ਇਕਾਈ ਦਾ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।
ਸ੍ਰੀਮਤੀ ਪ੍ਰਜਾਪਤੀ ਨੇ ਇਸ ਮੌਕੇ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਓਬੀਸੀ ਵਿੰਗ ਨੂੰ ਮਜਬੂਤ ਕਰਨ ਦਾ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਓਬੀਸੀ ਵਰਗ ਦੀ ਮੌਜੂਦਾ ਮੋਦੀ ਸਰਕਾਰ ਨਿਰੰਤਰ ਅਣਦੇਖੀ ਕਰਦੀ ਆ ਰਹੀ ਹੈ। ਮੋਦੀ ਦੀ ਸਰਕਾਰ ਹਰੇਕ ਵਰਗ ਅਤੇ ਸਮਾਜ ਵਿਚ ਆਪਸੀ ਮਤਭੇਦ ਪੈਦਾ ਕਰਕੇ ਵੋਟ ਰਾਜਨੀਤੀ ਖੇਡ ਰਹੀ ਹੈ, ਜੋ ਦੇਸ਼ ਲਈ ਘਾਤਕ ਸਾਬਤ ਹੋ ਸਕਦੀ...
Monday, January 7 2019 06:32 AM
ਡੇਰਾਬੱਸੀ,
ਹਲਕਾ ਡੇਰਾਬੱਸੀ ਵਿੱਚ ਪੰਚਾਇਤੀ ਚੋਣਾਂ ਮਗਰੋਂ ਮਾਈਨਿੰਗ ਮਾਫੀਆ ਮੁੜ ਸਰਗਰਮ ਹੋ ਗਿਆ ਹੈ। ਮਾਫੀਆ ਦੇ ਹੌਸਲੇ ਐਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੇ ਘੱਗਰ ਨਦੀ ਤੋਂ ਮਾਈਨਿੰਗ ਦੀ ਗੱਡੀਆਂ ਲੰਘਾਉਣ ਲਈ ਨਾਜਾਇਜ਼ ਪੁਲ ਉਸਾਰ ਲਿਆ ਹੈ। ਇਸ ਨਾਲ ਘੱਗਰ ਨਦੀ ਦੇ ਪਾਣੀ ਦੇ ਵਹਾਅ ਵਿੱਚ ਅੜਿੱਕਾ ਪੈਦਾ ਹੋ ਰਿਹਾ ਹੈ ਜੋ ਕਿ ਮੀਂਹ ਦੇ ਦਿਨਾਂ ਵਿੱਚ ਨੇੜਲੇ ਪਿੰਡਾਂ ਲਈ ਇਹ ਵੱਡਾ ਖਤਰਾ ਬਣ ਸਕਦਾ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਥੋਂ ਲੰਘਣ ਵਾਲੀ ਘੱਗਰ ਨਦੀ ਅਤੇ ਨੇੜਲੀ ਜ਼ਮੀਨਾਂ ਵਿੱਚ ਮਾਈਨਿੰਗ ਮਾਫੀਆ ਵੱਲੋਂ ਗੈਰਕਾਨੂੰਨੀ ਢੰਗ ਨਾਲ ਰੇਤ, ਗਰੈਵਲ ਅਤੇ ਮਿੱਟੀ ਦੀ ਤਸਕਰੀ ਕੀਤੀ ਜਾ ਰਹੀ ਹੈ। ਪੰਚਾਇਤੀ ਚੋਣਾਂ ਤੋਂ ...
Monday, January 7 2019 06:31 AM
ਕੁਰਾਲੀ
ਸ਼ਹਿਰ ਦੇ ਵਾਰਡ ਨੰਬਰ 7 ਵਿੱਚ ਪਰਵਾਸੀ ਭਾਰਤੀ ਪਰਿਵਾਰ ਦੇ ਘਰ ਵਿੱਚ ਚੋਰੀ ਦੀ ਨੀਅਤ ਨਾਲ ਦਾਖ਼ਲ ਹੋਏ ਮੁਲਜ਼ਮਾਂ ਨੂੰ ਵਿਦੇਸ਼ ਬੈਠੇ ਪਰਿਵਾਰ ਨੇ ਸੀਸੀਟੀਵੀ ਕੈਮਰਿਆਂ ਵਿੱਚ ਦੇਖ ਲਿਆ। ਇਨ੍ਹਾਂ ਮੁਲਜ਼ਮਾਂ ਨੂੰ ਲੋਕਾਂ ਤੇ ਪੁਲੀਸ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਵਾਰਡ ਨੰਬਰ 7 ਦੀ ਮਾਸਟਰ ਕਲੋਨੀ ਵਿੱਚ ਸਾਈਂ ਮੰਦਰ ਨੇੜੇ ਸਥਿਤ ਪਰਵਾਸੀ ਭਾਰਤੀ ਪਰਿਵਾਰ ਦੇ ਘਰ ਵਿੱਚੋਂ ਲੋਕਾਂ ਨੂੰ ਲੰਘੀ ਰਾਤ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਸ਼ੱਕ ਪੈਣ ’ਤੇ ਲੋਕਾਂ ਨੇ ਇਟਲੀ ਵਿੱਚ ਵਸਦੇ ਐਨਆਰਆਈ ਪਰਿਵਾਰ ਨੂੰ ਫੋਨ ਰਾਹੀਂ ਸੂਚਿਤ ਕੀਤਾ। ਇਟਲੀ ਵਿੱਚ ਬੈਠਿਆਂ ਹੀ ਘਰ ਦੀ ਮਾਲਕਨ ਕਮਲਜੀਤ ਕੌਰ ਨੇ ਸੀਸੀ...
Monday, January 7 2019 06:29 AM
ਐਸਏਐਸ ਨਗਰ (ਮੁਹਾਲੀ),
ਮੁਹਾਲੀ ਨਗਰ ਨਿਗਮ ਦੀ ਟੀਮ ਵੱਲੋਂ ਬੀਤੇ ਦਿਨੀਂ ਸ਼ਹਿਰ ’ਚ ਘੁੰਮਦੇ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਨੂੰ ਕਾਬੂ ਕੀਤਾ ਗਿਆ ਸੀ। ਇਸ ਦੌਰਾਨ ਪਿੰਡ ਕੁੰਭੜਾ ਦੇ ਕੁਝ ਵਸਨੀਕਾਂ ਨੇ ਨਗਰ ਨਿਗਮ ਦੀ ਕੈਟਲ ਕੈਚਰ ਗੱਡੀ ’ਚੋਂ ਜਬਰਦਸਤੀ ਪਸ਼ੂਆਂ ਨੂੰ ਥੱਲੇ ਉਤਾਰ ਲਿਆ। ਨਿਗਮ ਅਧਿਕਾਰੀ ਦੀ ਸ਼ਿਕਾਇਤ ’ਤੇ ਸੈਂਟਰਲ ਥਾਣਾ ਫੇਜ਼-8 ਵਿੱਚ ਪਿੰਡ ਕੁੰਭੜਾ ਦੇ ਵਸਨੀਕਾਂ ਬਲਵਿੰਦਰ ਸਿੰਘ, ਅਮਨਦੀਪ ਸਿੰਘ ਅਤੇ ਰਘਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਨਗਰ ਨਿਗਮ ਦੇ ਜੇਈ ਧਰਮਿੰਦਰ ਸਿੰਘ ਨੇ ਥਾਣਾ ਫੇਜ਼-8 ਵਿੱਚ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਐਸਡੀਓ ਸੁਖਵਿੰਦਰ ਸਿੰਘ ਅਤੇ ਨਿਗਮ ਮੁਲਾਜ਼ਮਾਂ ਸ਼ਮਸ਼ੇਰ ਸਿੰਘ, ਦਵਿੰਦ...
Monday, January 7 2019 06:28 AM
ਚੰਡੀਗੜ੍ਹ,
ਆਈਟੀ ਪਾਰਕ ਚੰਡੀਗੜ੍ਹ ਵਿੱਚ ਲੱਗੇ ਇਕ ਸੂਚਕ ਬੋਰਡ ’ਤੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਨਾਮ ਉਪਰ ਕਿਸੇ ਵਿਅਕਤੀ ਨੇ ਕਾਲਖ ਮਲ ਦਿੱਤੀ ਹੈ। ਦੱਸਣਯੋਗ ਹੈ ਕਿ ਅਜਿਹੀ ਘਟਨਾ ਕੁੱਝ ਦਿਨ ਪਹਿਲਾਂ ਵੀ ਪੀਯੂ ਕੰਪਲੈਕਸ ਵਿੱਚ ਵਾਪਰੀ ਸੀ। ਚੰਡੀਗੜ੍ਹ ਕਾਂਗਰਸ ਦੇ ਆਗੂਆਂ ਨੇ ਪਰਦੀਪ ਛਾਬੜਾ ਦੀ ਅਗਵਾਈ ਵਿਚ ਸਬੰਧਤ ਬੋਰਡ ਕੋਲ ਇੱਕਠੇ ਹੋ ਕੇ ਰੋਸ ਪ੍ਰਗਟ ਕੀਤਾ ਅਤੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਮਹਿਸੂਸ ਕਰ ਰਹੇ ਹਨ ਕਿ ਅਜਿਹੀਆਂ ਘਟਨਾਵਾਂ ਲੋਕ ਸਭਾ ਚੋਣਾਂ ਵਿਚ ਪਵਨ ਕੁਮਾਰ ਬਾਂਸਲ ਲਈ ਸਿਰਦਰਦੀ ਬਣ ਸਕਦੀਆਂ ਹਨ। ਚੰਡੀਗੜ੍ਹ ਵਿਚ ਇਹ ਅਜਿਹੀ ਦੂਸਰੀ ਘਟ...
Saturday, January 5 2019 06:23 AM
ਨਵੀਂ ਦਿੱਲੀ,
ਯੂਪੀਐਸਸੀ ਪ੍ਰੀਖਿਆਰਥੀਆਂ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਘਰ ਅੱਗੇ ਰੋਸ਼ ਮੁਜ਼ਾਹਰਾ ਕੀਤਾ। ਉਹ ਪ੍ਰੀਖਿਆ ਲਈ ਇਕ ਹੋਰ ਮੌਕਾ ਦੇਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਸਾਲ 2011 ਅਤੇ 2015 ਵਿਚਾਲੇ ਨੇਮਾਂ ਵਿੱਚ ਬਦਲਾਅ ਕਾਰਨ ਪ੍ਰਭਾਵਿਤ ਹੋਏ ਹਨ। ਇਕ ਮੁਜ਼ਾਹਰਾਕਾਰੀ ਨੇ ਕਿਹਾ ਕਿ ਉਹ ਕੱਲ੍ਹ ਅਧੀ ਰਾਤ ਤੋਂ ਲੁਟੀਅਨਜ਼ ਦਿੱਲੀ ਸਥਿਤ ਸ਼ਾਹ ਦੀ ਰਿਹਾਇਸ਼ ਅੱਗੇ ਮੁਜ਼ਾਹਰਾ ਕਰ ਰਹੇ ਹਨ।...
Saturday, January 5 2019 06:21 AM
ਨਵੀਂ ਦਿੱਲੀ, ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਅਜੈ ਮਾਕਨ ਨੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਸ੍ਰੀ ਮਾਕਨ ਨੇ ਸਿਹਤ ਕਾਰਨਾਂ ਕਾਰਨ ਅਸਤੀਫ਼ਾ ਦਿੱਤਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਦਿੱਲੀ ਵਿੱਚ ਲੋਕ ਸਭਾ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੇ ਸੰਭਾਵੀ ਗੱਠਜੋੜ ਦੇ ਖ਼ਿਲਾਫ਼ ਸਨ। ਕਾਂਗਰਸ ਨੇ ਨਵੇਂ ਪ੍ਰਧਾਨ ਦੀ ਤਲਾਸ਼ ਆਰੰਭ ਦਿੱਤੀ ਹੈ। ਸੂਤਰਾਂ ਅਨੁਸਾਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਿਸ਼ਤ ਸਮੇਤ ਯੋਗਾਨੰਦ ਸ਼ਾਸਤਰ...
Saturday, January 5 2019 06:19 AM
ਐਸਏਐਸ ਨਗਰ (ਮੁਹਾਲੀ), ਇੱਥੋਂ ਦੇ ਨਵ-ਨਿਰਮਾਣ ਸੈਕਟਰ-88 ਸਥਿਤ ਪੂਰਬ ਪ੍ਰੀਮੀਅਮ ਅਪਾਰਟਮੈਂਟ ਵਿੱਚ ਇੱਕ ਵਿਦਿਆਰਥੀ ’ਤੇ ਕਥਿਤ ਫਾਇਰਿੰਗ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੋਹਾਣਾ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਗੰਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਅੰਕੁਸ਼ ਕੁਮਾਰ ਵਾਸੀ ਫੇਜ਼-3ਬੀ2, ਜਸ਼ਨਦੀਪ ਸਿੰਘ ਵਾਸੀ ਮੋਗਾ ਅਤੇ ਈਸ਼ੂ ਸ਼ਰਮਾ ਵਾਸੀ ਰਾਮਾ ਮੰਡੀ (ਬਠਿੰਡਾ) ਵਜੋਂ ਹੋਈ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਨਾਇਬ ਸਿੰਘ ਨੇ ਦੱਸਿਆ ਕਿ ਸਵਪਨ ਸਿੰਘ ਵਾਸੀ ਪਾਤੜਾਂ ਡੀਏਵੀ ਕਾਲਜ ਸੈਕਟਰ-10, ਚੰਡੀਗੜ੍ਹ ਵਿੱਚ ਬੀਏ...
Friday, December 28 2018 06:49 AM
ਸ੍ਰੀਨਗਰ, 28 ਦਸੰਬਰ- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਚਲ ਰਹੀ ਮੁੱਠਭੇੜ ਦੌਰਾਨ ਇਕ ਅੱਤਵਾਦੀ ਢੇਰ ਹੋ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰਿਆ ਹੋਇਆ ਹੈ।
Friday, December 28 2018 06:45 AM
ਜਕਾਰਤਾ, 28 ਦਸੰਬਰ- ਇੰਡੋਨੇਸ਼ੀਆ ਦੇ ਪੂਰਬੀ ਸੂਬੇ ਪਾਪੂਆ ਬਰਾਤ 'ਚ ਸ਼ੁੱਕਰਵਾਰ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਦੇ ਅਧਿਕਾਰੀ ਮੁਹੰਮਦ ਫਾਦਿਲਾ ਨੇ ਦੱਸਿਆ ਕਿ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ ਹੈ।ਹਾਲਾਂਕਿ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।...