Arash Info Corporation

News

ਗਿਆਰ੍ਹਵੀਂ ’ਚ ਦਾਖਲੇ ਨਾ ਮਿਲਣ ਕਾਰਨ ਰੋਸ

Wednesday, July 31 2019 06:40 AM
ਚੰਡੀਗੜ੍ਹ, ਇੱਥੋਂ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿੱਚ ਦਾਖਲੇ ਨਾ ਹੋਣ ਕਾਰਨ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਪ੍ਰੇਸ਼ਾਨ ਹਨ। ਸਿੱਖਿਆ ਦਫਤਰ ਵਿਚ ਅੱਜ ਵੱਡੀ ਗਿਣਤੀ ਮਾਪੇ ਇਕੱਠੇ ਹੋਏ ਤੇ ਉਨ੍ਹਾਂ ਆਪਣੇ ਬੱਚਿਆਂ ਨੂੰ ਦਾਖਲੇ ਨਾ ਮਿਲਣ ’ਤੇ ਨਾਅਰੇਬਾਜ਼ੀ ਕੀਤੀ। ਇਸ ਵੇਲੇ ਵਿਭਾਗ ਵਲੋਂ ਦੋ ਕਾਊਂਸਲਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਤੇ ਹਾਲੇ ਵੀ 2336 ਸੀਟਾਂ ਖਾਲੀ ਪਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗਿਆਰਵੀਂ ਜਮਾਤ ਲਈ ਸ਼ਹਿਰ ਵਿਚ 40 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿਚ 12833 ਸੀਟਾਂ ਹਨ। ਇਨ੍ਹਾਂ ਸੀਟਾਂ ਲਈ 18575 ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ। ਦੋ ਕਾਊਂਸਲਿੰਗ ਹੋਣ ਤੋਂ ਬਾਅਦ ਹ...

ਜ਼ਹਿਰੀਲਾ ਚਾਰਾ: ਚਾਰ ਹੋਰ ਪਸ਼ੂ ਮਰੇ

Wednesday, July 31 2019 06:39 AM
ਐਸ.ਏ.ਐਸ. ਨਗਰ (ਮੁਹਾਲੀ), ਪਿੰਡ ਕੰਡਾਲਾ ਸਥਿਤ ਦੋ ਡੇਅਰੀ ਫਾਰਮਾਂ ਅਤੇ ਪਿੰਡ ਸਫ਼ੀਪੁਰ ਵਿੱਚ ਦੂਸ਼ਿਤ ਚਾਰਾ (ਜ਼ਹਿਰੀਲੀ ਫੀਡ) ਖਾਣ ਨਾਲ ਮਰਨ ਵਾਲੇ ਪਸ਼ੂਆਂ ਦੀ ਗਿਣਤੀ 116 ਹੋ ਗਈ ਹੈ। ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਪੀੜਤ ਜਰਨੈਲ ਸਿੰਘ ਰਾਜੂ ਨੇ ਦੱਸਿਆ ਕਿ ਅੱਜ ਉਸ ਦੀ ਇਕ ਵੱਛੀ ਵੀ ਮਰ ਗਈ ਹੈ। ਪੀੜਤ ਤਰਸੇਮ ਲਾਲ ਨੇ ਦੱਸਿਆ ਕਿ ਅੱਜ ਉਸ ਦੀ ਇਕ ਮੱਝ ਅਤੇ ਗਾਂ ਮਰ ਗਈ ਹੈ। ਪਿੰਡ ਸਫ਼ੀਪੁਰ ਦੇ ਸਰਪੰਚ ਰਮਨਦੀਪ ਸਿੰਘ ਨੇ ਦੱਸਿਆ ਕਿ ਪਸ਼ੂ ਪਾਲਕ ਨਿਰਮਲ ਸਿੰਘ ਦੇ ਫਾਰਮ ਵਿੱਚ ਲੰਘੀ ਰਾਤ ਇਕ ਹੋਰ ਮੱਝ ਮਰ ਗਈ ਹੈ। ਉਧਰ, ਅੱਜ ਸ਼ਾਮੀ ਡੇਰਾਬੱਸੀ ਦੇ ਵਿਧਾਇਕ ਐਨਕੇ ਸ਼ਰਮਾ ਅਤੇ ਮੁਹਾਲੀ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ...

ਪੀਯੂ: ਉਪ-ਕੁਲਪਤੀ ਨੇ ਸਿੰਡੀਕੇਟ ਮੀਟਿੰਗ ਵਿਚਾਲੇ ਛੱਡੀ

Wednesday, July 31 2019 06:39 AM
ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਸਿੰਡੀਕੇਟ ਦੀ ਅੱਜ ਹੋਈ ਮੀਟਿੰਗ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਮੀਟਿੰਗ ਦੇ ਕੁਝ ਏਜੰਡਿਆਂ ਉੱਤੇ ਚਰਚਾ ਕਰਨ ਉਪਰੰਤ ਸਿਹਤ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਮੀਟਿੰਗ ਰੱਦ ਕਰ ਦਿੱਤੀ। ਮੀਟਿੰਗ ਵਿਚ ਕੁੱਲ 30 ਏਜੰਡਿਆਂ ਵਿਚੋਂ 25 ਆਈਟਮਾਂ ਉਤੇ ਹੀ ਵਿਚਾਰ ਵਟਾਂਦਰਾ ਹੋ ਸਕਿਆ ਤੇ ਬਾਕੀ ਏਜੰਡੇ ਪੈਂਡਿੰਗ ਕਰ ਦਿੱਤੇ ਗਏ। ਉਨ੍ਹਾਂ ਨੂੰ ਸਿੰਡੀਕੇਟ ਦੀ ਅਗਲੀ ਮੀਟਿੰਗ ਵਿਚ ਵਿਚਾਰਨ ਦੀ ਗੱਲ ਕਹੀ ਗਈ। ਇਸੇ ਦੌਰਾਨ ਮੀਟਿੰਗ ਵਿਚ ਹਾਜ਼ਰ ਸਿੰਡੀਕੇਟ ਮੈਂਬਰਾਂ ਵੱਲੋਂ ਉਪ-ਕੁਲਪਤੀ ਦੀ ਕਾਰਜਪ੍ਰਣਾਲੀ ਉੱਤੇ ਕਈ ਸਵਾਲੀਆ ਚਿੰਨ੍ਹ ਲਗਾਏ ਗਏ। ਮੀਟਿੰਗ ਵਿਚ ਪੰਜਾਬ ...

‘ਭਾਈ! ਬਿਜਲੀ ਵਾਲੇ ਆਏ ਨੇ, ਕੁੰਡੀਆਂ ਲਾਹ ਦਿਓ ਤੇ ਘੇਰਾ ਪਾ ਲਓ’

Thursday, July 25 2019 06:26 AM
ਬਠਿੰਡਾ ‘ਭਾਈ, ਬਿਜਲੀ ਵਾਲੇ ਆ ਗਏ ਨੇ, ਕੁੰਡੀਆਂ ਲਾਹ ਦਿਓ ਤੇ ਘੇਰਾ ਪਾ ਲਓ’। ਗੁਰੂ ਘਰ ’ਚੋਂ ਇਹ ਮੁਨਿਆਦੀ ਉਦੋਂ ਹੋਈ ਜਦੋਂ ਪਾਵਰਕੌਮ ਦੇ ਉੱਡਣ ਦਸਤੇ ਨੇ ਇਕ ਪਿੰਡ ਵਿਚ ਬਿਜਲੀ ਚੋਰੀ ਫੜਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਛਾਪਾ ਮਾਰਿਆ। ਉੱਡਣ ਦਸਤੇ ਦੇ ਇੰਚਾਰਜ ਐਕਸੀਅਨ ਨੇ ਬਠਿੰਡਾ-ਮੁਕਤਸਰ ਰੋਡ ’ਤੇ ਪੈਂਦੇ ਇਕ ਪਿੰਡ ਦੀ ਇਹ ਘਟਨਾ ਸੁਣਾਈ ਹੈ, ਜਿੱਥੋਂ ਦੇ ਗੁਰਦੁਆਰੇ ਵਿਚੋਂ ਲੋਕਾਂ ਨੂੰ ਫੌਰੀ ਕੁੰਡੀਆਂ ਲਾਹੁਣ ਲਈ ਸੁਚੇਤ ਕੀਤਾ ਗਿਆ। ਇੰਜ ਹੀ ਬੀਤੇ ਦਿਨ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਹਿੰਮਤਪੁਰਾ ’ਚ ਵਾਪਰਿਆ, ਜਿੱਥੋਂ ਦੇ ਗੁਰਦੁਆਰੇ ਵਿਚ ਵੀ ਇਸੇ ਤਰਜ਼ ’ਤੇ ਮੁਨਿਆਦੀ ਹੋਈ ਸੀ। ਥਾਣਾ ਨਿਹਾਲ ਸਿੰਘ ਵਾਲਾ ’ਚ ਦਰਜ ...

ਟਰੱਕ ਤੇ ਐੱਸਯੂਵੀ ਦੀ ਟੱਕਰ ਕਾਰਨ ਤਿੰਨ ਜ਼ਖ਼ਮੀ

Thursday, July 25 2019 06:26 AM
ਡੇਰਾਬੱਸੀ, ਚੰਡੀਗੜ੍ਹ-ਅੰਬਾਲਾ ਸੜਕ ’ਤੇ ਡੇਰਾਬੱਸੀ ਫਲਾਈਓਵਰ ’ਤੇ ਅੱਜ ਟਰੱਕ ਵੱਲੋਂ ਅਚਾਨਕ ਬਰੇਕ ਲਗਾਉਣ ਕਾਰਨ ਪਿੱਛੇ ਆ ਰਹੀ ਫਾਰਚੂਨਰ ਗੱਡੀ ਟਰੱਕ ਨਾਲ ਟਕਰਾ ਗਈ ਜਿਸ ਕਾਰਨ ਤਿੰਨ ਜਣੇ ਜ਼ਖ਼ਮੀ ਹੋ ਗਏ। ਤਿੰਨੇ ਜਣੇ ਫਾਰਚੂਨਰ ਵਿੱਚ ਸਵਾਰ ਸਨ। ਜ਼ਖ਼ਮੀਆਂ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਇਕ ਟਰੱਕ ਡੇਰਾਬੱਸੀ ਤੋਂ ਜ਼ੀਰਕਪੁਰ ਜਾ ਰਿਹਾ ਸੀ। ਜਦ ਉਹ ਡੇਰਾਬੱਸੀ ਫਲਾਈਓਵਰ ’ਤੇ ਪਹੁੰਚਿਆ ਤਾਂ ਚਾਲਕ ਨੇ ਅਚਾਨਕ ਬਰੇਕ ਲਗਾ ਦਿੱਤੀ ਅਤੇ ਪਿੱਛੇ ਆ ਰਹੀ ਫਾਰਚੂਨਰ ਗੱਡੀ ਟਰੱਕ ਦੇ ਪਿੱਛੇ ਟਕਰਾਅ ਗਈ। ਨੁਕਸਾਨੇ ਵਾਹਨਾਂ ਕਾਰਨ ਫਲਾਈਓਵਰ ’ਤੇ ਜਾਮ ਲੱਗ ਗਿਆ। ਟਰੈ...

ਬਿਜਲੀ ਵਿਭਾਗ ਲਈ ਸਲਾਹਕਾਰ ਲਾਉਣ ਦੀ ਤਿਆਰੀ

Thursday, July 25 2019 06:25 AM
ਚੰਡੀਗੜ੍ਹ, ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਇੰਜੀਨਅਰਿੰਗ ਵਿਭਾਗ ਦੇ ਬਿਜਲੀ ਵਿੰਗ ਦਾ ‘ਨਿੱਜੀਕਰਨ’ ਕਰਨ ਦੀ ਤਿਆਰੀ ਕਰ ਲਈ ਹੈ। ਯੂਟੀ ਪ੍ਰਸ਼ਾਸਨ ਨੇ ਬਿਜਲੀ ਵਿੰਗ ਦਾ ਮੁੜ-ਗਠਨ ਕਰਨ, ਸਕੀਮਾਂ ਟਰਾਂਸਫਰ ਕਰਨ ਅਤੇ ਹੋਰ ਸਲਾਹਾਂ ਲੈਣ ਲਈ ਕੰਸਲਟੈਂਟ ਨਿਯੁਕਤ ਕਰਨ ਲਈ ਟੈਂਡਰ ਜਾਰੀ ਕਰ ਦਿੱਤੇ ਹਨ। ਇਸ ਕੰਮ ਲਈ 1.12 ਕਰੋੜ ਰੁਪਏ ਦੇ ਟੈਂਡਰ ਲਾਏ ਗਏ ਹਨ ਜਿਸ ਰਾਹੀਂ ਕੰਸਲਟੈਂਟ ਨਿਯੁਕਤ ਕਰਕੇ ਬਿਜਲੀ ਵਿੰਗ ਦੇ ਮੌਜੂਦਾ ਢਾਂਚੇ ਦਾ ਪੁਨਰ-ਗਠਨ ਅਤੇ ਹੋਰ ਲੋੜੀਂਦੀਆਂ ਤਬਦੀਲੀਆਂ ਕਰਨ ਦੀ ਸਲਾਹ ਲਈ ਜਾਵੇਗੀ। ਪ੍ਰਸ਼ਾਸਨ ਵੱਲੋਂ ਕੱਢੇ ਟੈਂਡਰ ਵਿਚ ਭਾਵੇਂ ਸਿੱਧੇ ਤੌਰ ’ਤੇ ਬਿਜਲੀ ਵਿੰਗ ਦਾ ਨਿੱਜੀਕਰਨ/ਨਿਗਮੀਕਰਨ ਕਰਨ ਦਾ ਜ਼ਿਕਰ ਨਹੀਂ ਕ...

ਪੇਚਿਸ਼ ਮਾਮਲਾ: ਪਿੰਡ ਭਬਾਤ ਵਿੱਚ ਸਿਹਤ ਵਿਭਾਗ ਨੇ ਦਿੱਤੀ ਦਸਤਕ

Thursday, July 25 2019 06:24 AM
ਜ਼ੀਰਕਪੁਰ, ਨੇੜਲੇ ਪਿੰਡ ਭਬਾਤ ਵਿਚ ਦੂਸ਼ਿਤ ਪਾਣੀ ਕਾਰਨ ਫੈਲੇ ਪੇਚਿਸ਼ ਦੀ ਖ਼ਬਰ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਹੋਣ ਮਗਰੋਂ ਅੱਜ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਅੱਜ ਸਵੇਰੇ ਪਿੰਡ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਦਾ ਹਾਲ ਜਾਣਿਆ। ਉਨ੍ਹਾਂ ਨੇ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜਸਾਧਕ ਅਧਿਕਾਰੀ ਨੂੰ ਪਿੰਡ ਵਿਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਤੁਰੰਤ ਬੰਦ ਕਰਨ ਅਤੇ ਪੀਣ ਲਈ ਸਾਫ਼ ਪਾਣੀ ਦੇ ਭਰੇ ਟੈਂਕਰਾਂ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਹਿਲੇ ਨਜ਼ਰੇ ਲੱਗਦਾ ਹੈ ਕਿ ਇਹ ਸਮੱਸਿਆ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਰਲ ਜਾਣ ਕਾਰਨ ਸਾਹਮਣੇ ਆਈ ਹੈ। ਮੌਕੇ ’ਤੇ ਮੌਜੂਦ...

ਮੀਂਹ ਪੈਣ ਨਾਲ ਗਰਮੀ ਤੋਂ ਰਾਹਤ

Thursday, July 25 2019 06:24 AM
ਚੰਡੀਗੜ੍ਹ, 24 ਜੁਲਾਈ ਅੱਜ ਦੇਰ ਸ਼ਾਮ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ। ਲਗਪਗ ਅੱਧਾ ਘੰਟਾ ਪਈ ਬਾਰਸ਼ ਨਾਲ ਸ਼ਹਿਰ ਜਲ-ਥਲ ਹੋ ਗਿਆ। ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਨਾਲ ਵਾਹਨ ਚਾਲਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਕਈ ਇਲਾਕਿਆਂ ਦੇ ਘਰਾਂ ਵਿੱਚ ਬਰਸਾਤੀ ਪਾਣੀ ਵੜ ਗਿਆ। ਪਿੰਡ ਬੁੜੈਲ ਦੇ ਘਰਾਂ ਵਿੱਚ ਪਾਣੀ ਵੜਨ ਨਾਲ ਘਰੇਲੂ ਸਾਮਾਨ ਨੁਕਸਾਨਿਆ ਗਿਆ। ਪਿੰਡ ਦੀ ਫਿਰਨੀ ਨਹਿਰ ਦਾ ਅਹਿਸਾਸ ਕਰਵਾ ਰਹੀ ਸੀ ਅਤੇ ਸੈਣੀ ਮੁਹੱਲੇ ਵਿੱਚ ਸਭ ਤੋਂ ਮਾੜਾ ਹਾਲ ਸੀ। ਲੋਕਾਂ ਨੇ ਬਾਲਟੀਆਂ ਅਤੇ ਪੀਪਿਆਂ ਨਾਲ ਘਰਾਂ ਵਿੱਚ ਪਾਣੀ ਬਾਹਰ ਕੱਢਿਆ। ਪਿੰਡ ...

ਕਾਰ ਦੇ ਦਰਵਾਜ਼ਿਆਂ ’ਚੋਂ 16 ਕਿੱਲੋ ਅਫ਼ੀਮ ਬਰਾਮਦ

Monday, July 15 2019 06:17 AM
ਜਲੰਧਰ, ਦਿਹਾਤੀ ਪੁਲੀਸ ਨੇ ਦੋ ਜਣਿਆਂ ਨੂੰ 16 ਕਿਲੋ ਅਫ਼ੀਮ ਸਮੇਤ ਗ੍ਰਿਫਤਾਰ ਕੀਤਾ ਹੈ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਨੇ ਪਿੰਡ ਮੱਲੀਆਂ ਮੋੜ ’ਤੇ ਨਾਕੇਬੰਦੀ ਦੌਰਾਨ ਇੱਕ ਕਾਰ ਨੰਬਰ ਪੀਬੀ 02- ਡੀਪੀ -4190 ਨੂੰ ਕਬਜ਼ੇ ਵਿੱਚ ਲਿਆ। ਕਾਰ ਵਿੱਚ ਬੈਠੇ 2 ਨੌਜਵਾਨਾਂ ਨੇ ਆਪਣੀ ਪਛਾਣ ਪੰਜਾਬ ਸਿੰਘ ਅਤੇ ਦਲਜੀਤ ਸਿੰਘ ਦੋਵੇਂ ਵਾਸੀ ਪਿੰਡ ਬੁਤਾਲਾ ਜ਼ਿਲ੍ਹਾ ਅੰਮ੍ਰਿਤਸਰ ਵੱਜੋਂ ਦੱਸੀ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 16 ਕਿਲੋ ਅਫੀਮ ਬਰਾਮਦ ਹੋਈ। ਦੋਵੇਂ ਜਣਿਆਂ ਨੇ ਤਿੰਨ ਪੈਕਟਾਂ ਵਿੱਚ ਇੱਕ-ਇੱਕ ਕਿਲੋ ਅਫ਼ੀਮ ਲੱਕ ਨਾਲ ਬੰਨ੍ਹੀ ਹੋਈ ਸੀ। ਕਾਰ ਦੀ ਤਲਾਸ਼ੀ ਲੈਣ ’ਤ...

ਮੁਫ਼ਤ ਇਲਾਜ ਦੇਣ ਵਾਲੀ ਮੋਬਾਈਲ ਸੇਵਾ ਨੇ ਦਮ ਤੋੜਿਆ

Monday, July 15 2019 06:16 AM
ਐਸ.ਏ.ਐਸ. ਨਗਰ (ਮੁਹਾਲੀ), ਪਪੰਜਾਬ ਸਰਕਾਰ ਵੱਲੋਂ ਪਿੰਡ-ਪਿੰਡ ਜਾ ਕੇ ਲੋਕਾਂ ਦਾ ਮੁਫ਼ਤ ਇਲਾਜ ਕਰਨ ਦੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ। ਨੈਸ਼ਨਲ ਮੈਡੀਕਲ ਮੋਬਾਈਲ ਯੂਨਿਟ ਦੀ ਵਿਸ਼ੇਸ਼ ਵੈਨ ਰਾਹੀਂ ਪਿੰਡਾਂ ਦੀਆਂ ਸੱਥਾਂ ਵਿੱਚ ਪਹੁੰਚ ਕੇ ਲੋਕਾਂ ਦਾ ਚੈੱਕਅਪ ਅਤੇ ਐਕਸ-ਰੇਅ, ਈਸੀਜੀ, ਖੂਨ ਤੇ ਹੋਰ ਟੈੱਸਟ ਕੀਤੇ ਜਾਂਦੇ ਸਨ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਪਰ ਜ਼ਿਲ੍ਹਾ ਮੁਹਾਲੀ ਦੇ ਪਿੰਡਾਂ ਲਈ ਵਰਤੋਂ ਵਿੱਚ ਆਉਣ ਵਾਲੀ ਇਹ ਮੈਡੀਕਲ ਮੋਬਾਈਲ ਵੈਨ ਲਗਭਗ ਪਿਛਲੇ ਤਿੰਨ ਮਹੀਨੇ ਤੋਂ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਦੇ ਕੋਨੇ ਵਿੱਚ ਲਾਵਾਰਿਸ ਖੜ੍ਹੀ ਹੈ। ਉਂਜ ਵੀ ਇਸ ਵੈਨ ਦੀ ਹਾਲਤ ਬਹੁਤੀ ਚੰਗੀ ...

ਸਿੱਖਿਆ ਵਿਭਾਗ ਅਣਅਧਿਕਾਰਤ ਸਕੂਲਾਂ ਦਾ ਮੁੜ ਸਰਵੇ ਕਰਵਾਏਗਾ

Monday, July 15 2019 06:16 AM
ਚੰਡੀਗੜ੍ਹ, ਸਿੱਖਿਆ ਵਿਭਾਗ ਸ਼ਹਿਰ ਵਿੱਚ ਚਲਦੇ ਅਣਅਧਿਕਾਰਤ ਸਕੂਲਾਂ ਦਾ ਦੁਬਾਰਾ ਸਰਵੇ ਕਰਨ ਜਾ ਰਿਹਾ ਹੈ। ਵਿਭਾਗ ਵੱਲੋਂ ਹੁਣ ਸ਼ਹਿਰ ਵਿਚ ਚਲਦੇ 120 ਦੇ ਕਰੀਬ ਅਣਅਧਿਕਾਰਤ ਸਕੂਲਾਂ ਨੂੰ ਬੰਦ ਕਰਨ ਤੋਂ ਪਹਿਲਾਂ ਮਾਨਤਾ ਸ਼ਰਤਾਂ ਪਰਖਣ ਦਾ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਵਿਭਾਗ ਨੇ ਇਨ੍ਹਾਂ ਸਕੂਲਾਂ ਨੂੰ ਵਿਸਥਾਰਤ ਜਾਣਕਾਰੀ ਵਾਲਾ ਫਾਰਮ-1 ਭਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਸਕੂਲਾਂ ਤੋਂ ਹਰ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਗਿਣਤੀ ਵੀ ਪੁੱਛੀ ਗਈ ਹੈ। ਵਿਭਾਗ ਵੱਲੋਂ ਇਨ੍ਹਾਂ ਸਕੂਲਾਂ ਨੂੰ ਬੰਦ ਕਰਕੇ ਨਾਲ ਦੇ ਸਰਕਾਰੀ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਲਈ ਕਈ ਹੋਰ ਸਰਕਾਰੀ ਸਕੂਲਾਂ ...

ਪਾਣੀ ਦੇ ਬਿੱਲ ਨਾ ਭਰਨ ਵਾਲਿਆਂ ਦੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟੇ ਜਾਣਗੇ

Monday, July 15 2019 06:15 AM
ਚੰਡੀਗੜ੍ਹ, ਨਗਰ ਨਿਗਮ ਚੰਡੀਗੜ੍ਹ ਨੇ ਪਾਣੀ ਦੇ ਬਿੱਲ ਨਾ ਭਰਨ ਵਾਲੇ ਕੁਨੈਕਸ਼ਨ ਧਾਰਕਾਂ ਦੇ ਸੀਵਰੇਜ ਦੇ ਕੁਨੈਕਸ਼ਨ ਵੀ ਕੱਟਣ ਦੀ ਤਿਆਰੀ ਕੱਸ ਲਈ ਹੈ। ਨਿਗਮ ਵੱਲੋਂ ਲੰਮੇਂ ਸਮੇਂ ਤੋਂ ਪਾਣੀ ਬਿੱਲ ਜਮ੍ਹਾਂ ਨਾ ਕਰਵਾਉਣ ਵਾਲੇ ਡਿਫਾਲਟਰਾਂ ਦੀ ਨਵੇਂ ਸਿਰਿਓਂ ਸ਼ਨਾਖਤ ਕਰਕੇ ਉਨ੍ਹਾਂ ਸੂੁਚੀ ਤਿਆਰ ਕਰ ਲਈ ਹੈ। ਸੂਤਰਾਂ ਅਨੁਸਾਰ ਨਿਗਮ ਵੱਲੋਂ ਅਜਿਹੇ ਡਿਫਾਲਟਰਾਂ ਕੋਲੋਂ ਲੰਮੇਂ ਸਮੇਂ ਤੋਂ ਬਿੱਲ ਨਾ ਵਸੂਲਣ ਵਾਲੇ ਅਧਿਕਾਰੀਆਂ ਦੀ ਵੀ ਖ਼ਬਰ ਲਈ ਜਾ ਰਹੀ ਹੈ। ਨਿਗਮ ਕਮਿਸ਼ਨਰ ਕੇਕੇ ਯਾਦਵ ਨੇ ਪਾਣੀ ਦੇ ਬਿੱਲ ਨਾ ਭਰਨ ਵਾਲੇ ਡਿਫਾਲਟਰਾਂ ਦੀ ਨਵੇਂ ਸਿਰਓਂ ਸੂਚੀ ਤਿਆਰ ਕਰਵਾਈ ਹੈ। ਪਾਣੀ ਦੇ ਬਿੱਲ ਨਾ ਤਾਰਨ ਵਾਲੇ ਬਹੁਤੇ ਡਿਫਾਲਟਰਾਂ ਦੇ ...

ਮੀਂਹ ਮਗਰੋਂ ਸਿਟੀ ਬਿਊਟੀਫੁਲ ਹੋਈ ਪਾਣੀ ਨਾਲ ‘ਫੁੱਲ’

Monday, July 15 2019 06:14 AM
ਚੰਡੀਗੜ੍ਹ, ਚੰਡੀਗੜ੍ਹ ਤੇ ਆਸਪਾਸ ਦੇ ਇਲਾਕਿਆਂ ਵਰ੍ਹੇ ਮੀਂਹ ਕਾਰਨ ਅੱਜ ਜਿੱਥੇ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਉਥੇ ਪੂਰਾ ਦਿਨ ਪੈਂਦੇ ਰਹੇ ਮੀਂਹ ਕਾਰਨ ਅੱਜ ਛੁੱਟੀ ਵਾਲੇ ਦਿਨ ਲੋਕਾਂ ਨੂੰ ਘਰਾਂ ਵਿੱਚ ਹੀ ਬੈਠੇ ਰਹਿਣ ਲਈ ਮਜਬੂਰ ਹੋਣਾ ਪਿਆ। ਦੂਜੇ ਪਾਸੇ ਵਰਦੇ ਮੀਂਹ ਦੌਰਾਨ ਜ਼ਰੂਰੀ ਕੰਮਾਂ ਲਈ ਘਰਾਂ ਤੋਂ ਨਿਕਲਣ ਵਾਲਿਆਂ ਨੂੰ ਸੜਕਾਂ ’ਤੇ ਬਰਸਾਤੀ ਭਰੇ ਪਾਣੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਵਿੱਚ ਅੱਜ ਸਵੇਰ ਤੋਂ ਪਏ ਮੋਹਲੇਧਾਰ ਮੀਂਹ ਕਾਰਨ ਨਗਰ ਨਿਗਮ ਦੇ ਸ਼ਹਿਰੀ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਗਏ ਦਾਅਵੇ ਇਸ ਬਾਰ ਵੀ ਫੋਕੇ ਹੀ ਸਾਬਤ ਹੋਏ। ਅੱਜ ਪਏ ਮੀਂਹ ਨਾਲ ਸ਼ਹਿਰ ਦੇ ਲ...

‘ਆਪ’ ਨੇ ਅਕਾਲੀਆਂ ਦੇ ਧਰਨੇ ’ਤੇ ਪਾਈ ‘ਮਿੱਟੀ’

Saturday, July 13 2019 07:10 AM
ਮੋਗਾ, ਇਥੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਦਿੱਤੇ ਜਾ ਰਹੇ ਰੋਸ ਧਰਨੇ ਦੇ ਬਰਾਬਰ ਅਕਾਲੀਆਂ ਨੂੰ ਮਹਿੰਗੀ ਬਿਜਲੀ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਚੌਕ ’ਚ ਖੜ੍ਹ ਕੇ ਬਾਦਲਾਂ ਵਿਰੁੱਧ ਪਰਚੇ ਵੰਡੇ। ਇਸ ਮੌਕੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਮੀਤ ਹੇਅਰ, ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਸਾਧੂ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਨਸੀਬ ਸਿੰਘ ਦੀ ਅਗਵਾਈ ਹੇਠ ਅਕਾਲੀ ਦਲ (ਬਾਦਲ) ਵੱਲੋਂ ਲਗਾਏ ਧਰਨੇ ’ਤੇ ‘ਆਪ’ ਨੇ ਹੱਲਾ ਬੋਲਦਿਆਂ ਨਾ ਕੇਵਲ ਮਹਿੰਗੀ ਬਿਜਲੀ ਲਈ ਸਿੱਧਾ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ, ਸਗੋਂ ਚੌਕਾਂ ’ਚ ਖੜ੍ਹ ...

ਅਕਾਲੀ ਵਰਕਰਾਂ ’ਤੇ ਝੂਠੇ ਪਰਚੇ ਕਰਨ ਵਾਲੇ ਅਫ਼ਸਰ ਜੇਲ੍ਹ ਡੱਕੇ ਜਾਣਗੇ: ਸੁਖਬੀਰ

Saturday, July 13 2019 07:09 AM
ਮੋਗਾ, ਇਥੇ ਨਵੀਂ ਅਨਾਜ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ, ਜਿਸ ਦੌਰਾਨ ਬੁਲਾਰਿਆਂ ਨੇ ਕਾਂਗਰਸ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਸ ਮੌਕੇ ਕਿਸਾਨ ਖੁਦਕਸ਼ੀਆਂ, ਨਸ਼ਿਆਂ ਨਾਲ ਮੌਤਾਂ ਤੇ ਨਸ਼ੇ ਦੀ ਵਿਕਰੀ, ਖੇਤੀ ਸੈਕਟਰ ਲਈ ਬਿਜਲੀ ਤੇ ਮਗਨਰੇਗਾ ਫੰਡਾਂ ’ਚ ਘਪਲਾ ਤੇ ਸੂਬੇ ’ਚ ਲਾਕਾਨੂੰਨੀ ਦੇ ਮੁੱਦੇ ਭਾਰੂ ਰਹੇ। ਜ਼ਿਲ੍ਹਾ ਸਕੱਤਰੇਤ ਤੱਕ ਰੋਸ ਮਾਰਚ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਰਾਜਪਾਲ ਪੰਜਾਬ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ...

ਪਰਾਲੀ ਖਾਣ ਮਗਰੋਂ ਨੌਂ ਮੱਝਾਂ ਦੀ ਮੌਤ; 15 ਦੀ ਹਾਲਤ ਗੰਭੀਰ

Saturday, July 13 2019 07:08 AM
ਬਨੂੜ, ਨੇੜਲੇ ਪਿੰਡ ਜੰਗਪੁਰਾ ਦੇ ਖੇਤਾਂ ਵਿੱਚ ਮੱਝਾਂ ਰੱਖਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਗੁੱਜਰ-ਗਵਾਲਿਆਂ ਦੀਆਂ 9 ਮੱਝਾਂ ਦੀ ਮੌਤ ਹੋ ਗਈ ਹੈ। ਪੰਦਰਾਂ ਮੱਝਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਅਤੇ ਹੋਰ ਅਮਲੇ ਨੂੰ ਸੂਚਿਤ ਕਰਨ ਦੇ ਬਾਵਜੂਦ ਰਾਤੀਂ ਸਾਢੇ ਅੱਠ ਵਜੇ ਤੱਕ ਇਹ ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਪਸ਼ੂਆਂ ਦੇ ਇਲਾਜ ਕਰਨ ਦੀ ਲੋੜ ਨਹੀਂ ਸਮਝੀ। ਗਰੀਬ ਪਰਿਵਾਰ ਸਾਰਾ ਦਿਨ ਜਾਂ ਤਾਂ ਬਿਮਾਰ ਮੱਝਾਂ ਦਾ ਆਪ ਹੀ ਅਹੁੜ-ਪਹੁੜ ਕਰਦੇ ਰਹੇ ਜਾਂ ਫਿਰ ਪ੍ਰਾਈਵੇਟ ਨੀਮ ਹਕੀਮਾਂ ਕੋਲੋਂ ਮੱਝਾਂ ਨੂੰ ਟੀਕੇ ਲੁਆਉਣ ਲਈ ਮਜ਼ਬੂਰ ਰਹੇ। ਸ਼ਾਮੀ ਸੱਤ ਵਜੇ ਪੱਤਰਕ...

ਰਸਾਇਣ ਫੈਕਟਰੀ ਦੇ ਮਲਬੇ ਵਿੱਚੋਂ ਇਕ ਹੋਰ ਲਾਸ਼ ਮਿਲੀ

Saturday, July 13 2019 07:08 AM
ਡੇਰਾਬੱਸੀ, ਇਥੋਂ ਦੀ ਮੁਬਾਰਿਕਪੁਰ ਰੋਡ ’ਤੇ ਸਥਿਤ ਪੰਜਾਬ ਕੈਮੀਕਲਜ਼ ਐਂਡ ਕਰੋਪ ਪ੍ਰੋਟੈਕਸ਼ਨ ਲਿਮਟਿਡ (ਪੀਸੀਸੀਪੀਐਲ) ਨਾਂ ਦੀ ਰਸਾਇਣ ਕੰਪਨੀ ਦੇ ਪਲਾਂਟ ਵਿੱਚ ਬੀਤੇ ਦਿਨ ਅੱਗ ਲੱਗ ਗਈ ਸੀ। ਪੁਲੀਸ ਨੂੰ ਫੈਕਟਰੀ ਦੇ ਮਲਬੇ ਵਿੱਚੋਂ ਇਕ ਹੋਰ ਵਿਅਕਤੀ ਦਾ ਪਿੰਜਰ ਮਿਲਿਆ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਤਿੰਨ ਹੋ ਗਈ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਰਨ ਲਈ ਡੀਐਨਏ ਟੈਸਟ ਕਰਵਾਇਆ ਜਾਏਗਾ। ਦੂਜੇ ਪਾਸੇ ਲਾਪਤਾ ਰਿੱਕੀ ਦੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਲੈਣ ਲਈ ਫੈਕਟਰੀ ਦੇ ਬਾਹਰ ਪਹੁੰਚ ਜਾਂਦੇ ਹਨ ਪਰ ਉਹ ਰੋਜ਼ਾਨਾ ਨਿਰਾਸ਼ ਹੋ ਕੇ ਘਰ ਪਰਤਦੇ ਹਨ। ਅੱਜ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਉਨ੍ਹਾਂ ਨੇ ਆਸ ਪ੍ਰ...

ਕੂੜਾ ਪ੍ਰਬੰਧਨ ਦੀ ਸਮੱਸਿਆ ਹੱਲ ਕਰਨ ਦੇ ਆਦੇਸ਼

Saturday, July 13 2019 07:07 AM
ਚੰਡੀਗੜ੍ਹ, ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਡੱਡੂਮਾਜਰਾ ਦੇ ਗਾਰਬੇਜ ਪ੍ਰੋਸੈਸਿੰਗ ਪਲਾਂਟ ਦੇ ਮੁੱਦੇ ਨੂੰ ਹੱਲ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਅੱਜ ਇਥੇ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਕਾਨੂੰਨੀ ਰਾਏ ਵੀ ਲਈ ਜਾ ਸਕਦੀ ਹੈ। ਦੂਜੇ ਪਾਸੇ ਨਗਰ ਨਿਗਮ ਨੇ ਗਾਰਬੇਜ ਪਲਾਂਟ ਦੀ ਸੰਚਾਲਕ ਕੰਪਨੀ ਨੂੰ ਕੂੜਾ ਪ੍ਰਬੰਧਨ ਮਾਮਲੇ ’ਚ ਢਿੱਲਮੱਠ ਦੇ ਦੋਸ਼ ਤਹਿਤ ਸਵਾ ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦਾ ਨੋਟਿਸ ਦਿੱਤਾ ਸੀ ਤੇ ਸ਼ਹਿਰ ਦਾ ਪੂਰਾ ਕੂੜਾ ਪਲਾਂਟ ਵਿੱਚ ਹੀ ਪ੍ਰਾਸੈਸ ਕਰਨ ਲਈ ਕਿਹਾ ਸੀ। ਪਲਾਂਟ ਵਿੱਚ ਦਸ ਹਜ਼ਾਰ ਟਨ ਤੋਂ...

ਪੀਰਮੁਛੱਲਾ ਡਕੈਤੀ: ਮੁੱਖ ਮੁਲਜ਼ਮ ਸਣੇ ਚਾਰ ਗ੍ਰਿਫ਼ਤਾਰ

Saturday, July 13 2019 07:07 AM
ਐਸ.ਏ.ਐਸ. ਨਗਰ (ਮੁਹਾਲੀ), ਮੁਹਾਲੀ ਪੁਲੀਸ ਨੇ ਪੀਰਮੁਛੱਲਾ ਡਕੈਤੀ ਮਾਮਲੇ ਵਿੱਚ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਕੇਸ ਦਾ ਮੁੱਖ ਮੁਲਜ਼ਮ ਜਗਮੀਤ ਸਿੰਘ ਉਰਫ਼ ਬੱਬੂ ਕੰਗ ਵੀ ਸ਼ਾਮਲ ਹੈ। ਮੁਲਜ਼ਮਾਂ ਨੇ ਬੀਤੀ 2 ਮਈ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲੀਸ ਨੇ ਮੁਲਜ਼ਮਾਂ ਕੋਲੋਂ 26 ਲੱਖ ਦੀ ਨਗਦੀ, ਇਕ ਸਵਿਫ਼ਟ ਕਾਰ, ਦੋ ਮੋਬਾਈਲ ਅਤੇ ਇਕ ਖਿਡੌਣਾ ਪਿਸਤੌਲ ਬਰਾਮਦ ਕੀਤੀ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਜਗਮੀਤ ਸਿੰਘ ਉਰਫ਼ ਬੱਬੂ ਕੰਗ ਵਾਸੀ ਕੱਖਾਂਵਾਲੀ (ਸ੍ਰੀ ਮੁਕਤਸਰ ਸਾਹਿਬ...

ਝੱਖੜ ਨੇ ਉਡਾਏ ਬਿਜਲੀ ਦੇ ਫਿਊਜ਼; ਦਰਜਨਾਂ ਟਰਾਂਸਫਾਰਮਰ ਤੇ ਖੰਭੇ ਡੇਗੇ

Wednesday, July 3 2019 06:18 AM
ਮਾਨਸਾ, ਅੱਧੀ ਰਾਤ ਮਾਨਸਾ ਜ਼ਿਲ੍ਹੇ ’ਚ ਆਏ ਤੇਜ਼ ਤੁਫਾਨ ਨੇ ਭਾਰੀ ਨੁਕਸਾਨ ਕੀਤਾ ਹੈ। ਤੇਜ਼ ਹਵਾ ਨੇ ਪਿੰਡਾਂ ਸ਼ਹਿਰਾਂ ’ਚ ਸੈਂਕੜੇ ਦਰਖ਼ਤ ਉਖਾੜੇ ਤੇ ਟਾਹਣੇ ਤੋੜ ਦਿੱਤੇ। ਦਰਖ਼ਤਾਂ ਦੇ ਡਿੱਗਣ ਕਰਕੇ ਬਿਜਲੀ ਦੇ ਟਰਾਂਸਫਾਰਮਰ ਤੇ ਖੰਭੇ ਡਿੱਗ ਗਏ ਜਿਸ ਕਰਕੇ ਦਰਜਨਾਂ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਤੇਜ਼ ਝੱਖੜ ਨੇ ਦੁਕਾਨਾਂ ਦੇ ਬਾਹਰ ਲੱਗੇ ਫਲੈਕਸ ਬੋਰਡ ਤੇ ਸੜਕਾਂ ਕਿਨਾਰੇ ਲੱਗੇ ਦਿਸ਼ਾ ਸੂਚਕ ਵੀ ਪੈਰਾਂ ਤੋਂ ਉਖਾੜ ਦਿੱਤੇ ਹਨ। ਅਰਧ ਸ਼ਹਿਰੀ ਖੇਤਰ ਦੇ ਐਸਡੀਓ ਸੁਖਦੇਵ ਸਿੰਘ ਨੇ ਦੱਸਿਆ ਰਾਤ ਵੇਲੇ ਆਏ ਤੇਜ਼ ਝੱਖੜ ਨੇ ਦਰਜਨਾਂ ਪਿੰਡਾਂ ਦੀ ਬਿਜਲੀ ਠੱਪ ਕਰ ਦਿੱਤੀ। ਝੱਖੜ ਕਾਰਨ ਸੱਤ ਟਰਾਂਸਫਾਰਮਰ ਦੋ ਦਰਜਨ ਤੋਂ ਵੀ ਵੱਧ ਖੋਲ ...