News: ਦੇਸ਼

ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 89,129 ਨਵੇਂ ਕੋਰੋਨਾ ਦੇ ਮਾਮਲੇ

Saturday, April 3 2021 07:37 AM
ਨਵੀਂ ਦਿੱਲੀ , 3 ਅਪ੍ਰੈਲ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 89,129 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਉੱਥੇ ਹੀ 44,202 ਮਰੀਜ਼ ਡਿਸਚਾਰਜ ਹੋਏ ਹਨ ਅਤੇ 714 ਮਰੀਜ਼ਾਂ ਦੀ ਮੌਤ ਹੋਈ ਹੈ।

ਅਸੀਂ ਕਿਸਾਨ ਹਾਂ, ਕੋਈ ਰਾਜਨੀਤਿਕ ਪਾਰਟੀ ਨਹੀਂ - ਰਾਕੇਸ਼ ਟਿਕੈਤ

Saturday, April 3 2021 07:36 AM
ਨਵੀਂ ਦਿੱਲੀ, 3 ਅਪ੍ਰੈਲ - ਰਾਜਸਥਾਨ ਵਿਚ ਕਿਸਾਨ ਨੇਤਾ ਰਾਕੇਸ਼ ਟਿਕੈਤ ਉੱਤੇ ਹੋਏ ਹਮਲੇ ਦਾ ਜ਼ਿੰਮੇਵਾਰ ਰਾਕੇਸ਼ ਟਿਕੈਤ ਨੇ ਕੇਂਦਰ ਨੂੰ ਦੱਸਿਆ ਹੈ ਅਤੇ ਕਿਹਾ ਹੈ ਕਿ ਹੋਰ ਕੌਣ ਹੋ ਸਕਦਾ ਹੈ ? ਇਹ ਭਾਜਪਾ ਦਾ ਯੂਥ ਵਿੰਗ ਹੈ, ਜੋ ਕਹਿ ਰਹੇ ਸਨ, ਰਾਕੇਸ਼ ਟਿਕੈਤ, ਵਾਪਸ ਜਾਓ | ਮੈਨੂੰ ਕਿੱਥੇ ਜਾਣਾ ਚਾਹੀਦਾ ਹੈ ? ਟਿਕੈਤ ਦਾ ਕਹਿਣਾ ਸੀ ਕਿ ਉਹ ਸਾਡੇ ਨਾਲ ਕਿਉਂ ਲੜ ਰਹੇ ਹਨ, ਅਸੀਂ ਕਿਸਾਨ ਹਾਂ, ਅਸੀਂ ਕੋਈ ਰਾਜਨੀਤਿਕ ਪਾਰਟੀ ਨਹੀਂ ਹਾਂ । ਇਸ ਮੌਕੇ ਟਿਕੈਤ ਨੇ ਕਿਹਾ ਕਿ ਅਸੀਂ 2 ਦਿਨਾਂ ਲਈ ਗੁਜਰਾਤ ਜਾ ਰਹੇ ਹਾਂ, ਇਹ ਇਕ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ, ਸਾਡੇ ਕਿਸਾ...

ਦੇਸ਼ ਵਿਚ ਕੋਰੋਨਾ ਦੇ 24 ਘੰਟਿਆਂ ਵਿਚ 72,330 ਨਵੇਂ ਮਾਮਲੇ ਆਏ ਸਾਹਮਣੇ

Thursday, April 1 2021 06:43 AM
ਨਵੀਂ ਦਿੱਲੀ, 1 ਅਪ੍ਰੈਲ - ਕੇਂਦਰੀ ਸਿਹਤ ਮੰਤਰਾਲਾ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 72,330 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ 459 ਮੌਤਾਂ ਹੋਈਆਂ ਹਨ |

ਵਿਸ਼ਵ ਬੈਂਕ ਵਲੋਂ ਅੰਮ੍ਰਿਤਸਰ ਅਤੇ ਲੁਧਿਆਣਾ ਲਈ ਧਰਤੀ ਹੇਠਲੇ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਲਈ 300 ਮਿਲੀਅਨ ਡਾਲਰ ਨੂੰ ਮਨਜ਼ੂਰੀ

Thursday, April 1 2021 06:40 AM
ਨਵੀਂ ਦਿੱਲੀ,1 ਅਪ੍ਰੈਲ - ਵਿਸ਼ਵ ਬੈਂਕ ਨੇ ਅੰਮ੍ਰਿਤਸਰ ਅਤੇ ਲੁਧਿਆਣਾ ਲਈ ਧਰਤੀ ਹੇਠਲੇ ਪੀਣ ਵਾਲੇ ਪਾਣੀ ਦੀਆਂ ਸਕੀਮਾਂ ਲਈ 300 ਮਿਲੀਅਨ ਡਾਲਰ ਨੂੰ ਮਨਜ਼ੂਰੀ ਦਿੱਤੀ ਹੈ |

ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 53,480 ਨਵੇਂ ਕੋਰੋਨਾ ਕੇਸ, 354 ਮੌਤਾਂ

Wednesday, March 31 2021 06:25 AM
ਨਵੀਂ ਦਿੱਲੀ, 31 ਮਾਰਚ - ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 53,480 ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ | 41,280 ਡਿਸਚਾਰਜ, ਅਤੇ 354 ਮੌਤਾਂ ਹੋਈਆਂ ਹਨ | ਮਾਰਚ

ਇੱਟਾਂ ਦੇ ਭੱਠੇ 'ਤੋਂ ਭੇਦਭਰੇ ਹਾਲਤਾਂ ਵਿਚ ਇੱਕ ਔਰਤ ਅਤੇ ਛੇ ਬੱਚੇ ਲਾਪਤਾ

Wednesday, March 24 2021 02:31 PM
ਘੋਗਰਾ, 24 ਮਾਰਚ - ਬਲਾਕ ਹਾਜੀਪੁਰ ਥਾਣਾ ਦਸੂਹਾ ਦੇ ਪੈਂਦੇ ਪਿੰਡ ਦੋਲੋਵਾਲ ਵਿਖੇ ਪ੍ਰਵਾਸੀ ਮਜ਼ਦੂਰ ਦੀ ਪਤਨੀ ਅਤੇ ਛੇ ਬੱਚਿਆਂ ਦੇ ਰਹੱਸਮਈ ਹਾਲਤਾਂ ਵਿਚ ਲਾਪਤਾ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੋਮਵੀਰ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਪਿੰਡ ਦੋਲੋਵਾਲ ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਹਾਂ, ਮੇਰੀ ਪਤਨੀ ਪਿੰਕੀ ਅਤੇ ਛੇ ਬੱਚੇ 10 ਮਾਰਚ ਦੀ ਰਾਤ ਨੂੰ ਮੈਨੂੰ ਬਿਨਾਂ ਦੱਸੇ ਕਿਤੇ ਚਲੇ ਗਏ ਹਨ। ਮੈਂ ਉਨ੍ਹਾਂ ਦੀ ਇੱਧਰ - ਓਧਰ ਭਾਲ ਕੀਤੀ, ਪਰ ਉਹ ਕਿਤੇ ਨਹੀਂ ਮਿਲੇ , ਜਿਸ ਦੀ ਸੂ...

ਬ੍ਰਾਜ਼ੀਲ: ਮੋਬਾਈਲ ਦੇ ਨਾਲ ਚਾਰਜਰ ਨਾ ਦੇਣ 'ਤੇ ਐੱਪਲ ਨੂੰ 14.48 ਕਰੋੜ ਜੁਰਮਾਨਾ

Monday, March 22 2021 06:58 AM
ਬ੍ਰਾਜ਼ੀਲੀਆ, 22 ਮਾਰਚ - ਐੱਪਲ ਫੋਨ ਦੇ ਨਾਲ ਚਾਰਜਰ ਨਾ ਦੇਣ 'ਤੇ ਬ੍ਰਾਜ਼ੀਲ ਵਿਚ ਖਪਤਕਾਰ ਅਧਿਕਾਰਾਂ ਦੀ ਸੁਰੱਖਿਆ ਏਜੰਸੀ ਨੇ ਕੰਪਨੀ 'ਤੇ 14.48 ਕਰੋੜ ਦਾ ਜੁਰਮਾਨਾ ਕੀਤਾ। ਏਜੰਸੀਆਂ ਦੇ ਅਨੁਸਾਰ,ਕੰਪਨੀ ਨੇ ਗਲਤ ਇਸ਼ਤਿਹਾਰਬਾਜ਼ੀ ਤੇ ਗਲਤ ਵਿਵਹਾਰ ਕੀਤਾ।

ਰਾਜਸਥਾਨ : ਦੋ ਅਲੱਗ-ਅਲੱਗ ਘਟਨਾ 'ਚ ਅੱਠ ਬੱਚਿਆਂ ਦੀ ਮੌਤ

Monday, March 22 2021 06:57 AM
ਜੈਪੁਰ, 22 ਮਾਰਚ- ਰਾਜਸਥਾਨ 'ਚ 2 ਅਲੱਗ-ਅਲੱਗ ਘਟਨਾ 'ਚ ਅੱਠ ਬੱਚਿਆਂ ਦੀ ਮੌਤ ਹੋ ਗਈ। ਬੀਕਾਨੇਰ 'ਚ ਅਨਾਜ ਦੇ ਕੰਟੇਨਰ 'ਚ ਬੰਦ ਹੋ ਜਾਣ ਨਾਲ 5 ਅਤੇ ਝੁੰਝੁਨੁ 'ਚ ਮਿੱਟੀ ਦੇ ਢੇਰ 'ਚ ਦੱਬ ਜਾਣ ਨਾਲ 3 ਬੱਚਿਆਂ ਦੀ ਜਾਨ ਚਲੀ ਗਈ। ਇਸ ਘਟਨਾ ਨੂੰ ਲੈ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਗਹਿਰਾ ਦੁੱਖ ਜਤਾਇਆ।

ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 46,951 ਕੋਰੋਨਾ ਦੇ ਨਵੇਂ ਮਾਮਲੇ

Monday, March 22 2021 06:57 AM
ਨਵੀ ਦਿੱਲੀ, 22 ਮਾਰਚ- ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 46,951 ਕੋਰੋਨਾ ਦੇ ਨਵੇਂ ਮਾਮਲੇ , 21,180 ਮਾਮਲੇ ਹੋਏ ਠੀਕ ਅਤੇ 212 ਦੀ ਹੋਈ ਮੌਤ।

ਮਹਾਂਰਾਸ਼ਟਰ: ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨੰਦੇੜ ਵਿਖੇ 11 ਦਿਨਾਂ ਦੇ ਸੰਪੂਰਨ ਲਾਕਡਾਊਨ ਦਾ ਫੁਰਮਾਨ

Monday, March 22 2021 06:56 AM
ਹਰਸਾ ਛੀਨਾ 22 ਮਾਰਚ - ਮਹਾਰਾਸ਼ਟਰ ਵਿਖੇ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਲੈ ਕੇ ਨੰਦੇੜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਅੰਦਰ 11 ਦਿਨਾਂ ਦੇ ਸੰਪੂਰਨ ਲਾਕਡਾਊਨ ਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅੁਨਸਾਰ ਨੰਦੇੜ ਦੇ ਜ਼ਿਲ੍ਹਾ ਕੁਲੈਕਟਰ ਡਾ.ਵਿਪਨ ਇਟਨਕਰ ਵਲੋਂ ਜਾਰੀ ਆਦੇਸ਼ਾਂ ਵਿਚ ਜ਼ਿਲ੍ਹੇ ਅੰਦਰ ਵਧਦੇ ਕੋਰੋਨਾ ਦੇ ਕੇਸਾਂ ਨੂੰ ਲੈ ਕੇ 24 ਮਾਰਚ ਰਾਤ 12 ਵਜੇ ਤੋਂ 4 ਅਪ੍ਰੈਲ 2021 ਰਾਤ 12 ਵਜੇ ਤੱਕ 11 ਦਿਨਾਂ ਦਾ ਸੰਪੂਰਨ ਲਾਕਡਾਊਨ ਲਗਾਉਂਦਿਆਂ ਨਿੱਜੀ ਵਾਹਨਾਂ ਦੇ ਚੱਲਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ ਜਦ ਕਿ ਐਂਬੂਲੈਂਸ, ਰ...

ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਵਿਚ ਚੱਲ ਰਹੇ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ ਸਾਰੇ ਅੱਤਵਾਦੀ ਢੇਰ

Monday, March 22 2021 06:55 AM
ਜੰਮੂ - ਕਸ਼ਮੀਰ, 22 ਮਾਰਚ - ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਵਿਚ ਚੱਲ ਰਹੇ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ ਸਾਰੇ ਅੱਤਵਾਦੀ ਮਾਰੇ ਗਏ ਹਨ। ਅੱਤਵਾਦੀਆਂ ਦੀ ਗਿਣਤੀ ਚਾਰ ਸੀ | ਇਸ ਦੌਰਾਨ ਸੈਨਾ ਦਾ ਇਕ ਜਵਾਨ ਵੀ ਜ਼ਖਮੀ ਹੋ ਗਿਆ ਹੈ । ਆਪ੍ਰੇਸ਼ਨ ਹੁਣ ਪੂਰਾ ਹੋ ਗਿਆ ਹੈ ਅਤੇ ਸਥਿਤੀ ਨਿਯੰਤਰਣ ਅਧੀਨ ਹੈ, ਇੰਨਾ ਸ਼ਬਦ ਦਾ ਪ੍ਰਗਟਾਵਾ ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਵਲੋਂ ਕੀਤਾ ਗਿਆ ਹੈ |...

ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਈ ਬਰਫਬਾਰੀ

Monday, March 22 2021 06:54 AM
ਹਿਮਾਚਲ ਪ੍ਰਦੇਸ਼, 22 ਮਾਰਚ - ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਤਾਜ਼ਾ ਬਰਫਬਾਰੀ ਹੋਣ ਕਾਰਨ ਲਾਹੌਲ-ਸਪੀਤੀ ਦਾ ਖੰਗਸਰ ਪਿੰਡ ਬਰਫ ਵਿਚ ਢਕਿਆ ਹੋਇਆ ਵੇਖਿਆ ਗਿਆ |

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਵਲੋਂ ਸ਼੍ਰੀ ਜਗਨਨਾਥ ਧਾਮ ਦੇ ਵਿਕਾਸ ਲਈ 1 ਲੱਖ ਰੁਪਏ ਦਾ ਯੋਗਦਾਨ

Monday, March 22 2021 06:52 AM
ਨਵੀਂ ਦਿੱਲੀ, 22 ਮਾਰਚ - ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਨੇ ਸ਼੍ਰੀ ਜਗਨਨਾਥ ਧਾਮ ਦੇ ਵਿਕਾਸ ਲਈ 1 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ ।

ਵਾਹਨ ਚਾਲਕਾਂ ਲਈ ਸਭ ਤੋਂ ਖਤਰਨਾਕ ਸੜਕਾਂ ਦੇ ਮਾਮਲੇ ’ਚ ਭਾਰਤ ਚੌਥੇ ਸਥਾਨ ’ਤੇ

Friday, March 19 2021 07:32 AM
ਜੋਹੈੱਨਸਬਰਗ, 19 ਮਾਰਚ ਦੱਖਣੀ ਅਫਰੀਕਾ ਦੀਆ ਸੜਕਾਂ ਦੁਨੀਆਂ ਵਿੱਚ ਵਾਹਨ ਚਾਲਕਾਂ ਲਈ ਸਭ ਤੋਂ ਖਤਰਨਾਕ ਹਨ ਤੇ ਇਸ ਮਾਮਲੇ ਵਿੱਚ ਭਾਰਤ ਦਾ ਸਥਾਨ ਚੌਥਾ ਹੈ। ਇਹ ਅਧਿਐਨ ਅੰਤਰਰਾਸ਼ਟਰੀ ਡਰਾਈਵਰ ਸਿਖਲਾਈ ਕੰਪਨੀ 'ਜੁਤੋਬੀ' ਨੇ ਕੀਤਾ ਹੈ। ਇਸ ਅਧਿਐਨ ਵਿਚ ਕੁੱਲ 56 ਦੇਸ਼ ਸ਼ਾਮਲ ਕੀਤੇ ਗਏ ਸਨ ਅਤੇ ਡਰਾਈਵਿੰਗ ਦੇ ਪੱਖ ਤੋਂਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ ਵਿਚ ਦੱਖਣੀ ਅਫਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਥਾਈਲੈਂਡ ਅਤੇ ਤੀਜੇ ਸਥਾਨ ’ਤੇ ਅਮਰੀਕਾ ਹੈ। ਅਧਿਐਨ ਮੁਤਾਬਕ ਸਭ ਤੋਂ ਸਰੱਖਿਅਤ ਸੜਕਾਂ ਨਾਰਵੇ ਦੀਆਂ ਹਨ ਤੇ ਉਸ ਤੋਂ ਬਾਅਦ ਜਪਾਨ ਤੇ ਤੀਜੇ ਨੰਬਰ ’ਤੇ ਸਵ...

ਬਿਹਾਰ 'ਚ 70 ਸਾਲਾ ਵਿਅਕਤੀ ਵਲੋਂ ਬੱਚੀ ਨਾਲ ਜਬਰ ਜਨਾਹ

Friday, March 19 2021 07:31 AM
ਪਟਨਾ, 19 ਮਾਰਚ - ਬਿਹਾਰ ਦੇ ਹਾਜੀਪੁਰ 'ਚ ਬੀਤੇ ਕੱਲ੍ਹ ਇਕ 70 ਸਾਲਾ ਬਜ਼ੁਰਗ ਵਿਅਕਤੀ ਵਲੋਂ ਇਕ 5 ਸਾਲਾ ਮਾਸੂਮ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਗਿਆ ਹੈ। ਬੱਚੀ ਦੀ ਜਾਂਚ ਲਈ ਸਥਾਨਕ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਹੈ।

E-Paper

Calendar

Videos