ਓ.ਐੱਨ.ਜੀ.ਸੀ. ਦੇ ਦੋ ਕਰਮਚਾਰੀਆਂ ਨੂੰ ਬਚਾਇਆ ਗਿਆ , ਅੱਤਵਾਦੀਆਂ ਨੇ ਕੀਤਾ ਸੀ ਅਗਵਾ

24

April

2021

ਗੁਹਾਟੀ (ਆਸਾਮ ), 24 ਅਪ੍ਰੈਲ - ਓ.ਐੱਨ.ਜੀ.ਸੀ. ਦੇ ਦੋ ਕਰਮਚਾਰੀਆਂ ਨੂੰ ਸ਼ਨੀਵਾਰ ਨੂੰ ਨਾਗਾਲੈਂਡ ਵਿਚ ਭਾਰਤ - ਮਿਆਂਮਾਰ ਸਰਹੱਦ ਨੇੜੇ ਇਕ ਮੁੱਠਭੇੜ ਤੋਂ ਬਾਅਦ ਬਚਾ ਲਿਆ ਗਿਆ, ਜਦਕਿ ਤੀਜੇ ਕਰਮਚਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਤੇਲ ਅਤੇ ਕੁਦਰਤੀ ਗੈਸ ਨਿਗਮ (ਓ.ਐੱਨ.ਜੀ.ਸੀ.) ਦੇ ਤਿੰਨ ਕਰਮਚਾਰੀਆਂ ਨੂੰ ਅਸਮ - ਨਾਗਾਲੈਂਡ ਸਰਹੱਦ ਦੇ ਨਾਲ ਲੱਗਦੇ ਸਿਵਾਸਾਗਰ ਜ਼ਿਲ੍ਹੇ ਦੇ ਲਕਵਾ ਤੇਲ ਖੇਤਰ ਤੋਂ ਬੁੱਧਵਾਰ ਨੂੰ ਸ਼ੱਕੀ ਉਲਫਾ (ਆਈ) ਦੇ ਅੱਤਵਾਦੀਆਂ ਨੇ ਇਨ੍ਹਾਂ ਨੂੰ ਅਗਵਾ ਕਰ ਲਿਆ ਸੀ।