ਪੀ.ਯੂ. ਸੈਨੇਟ ਚੋਣ ਨਤੀਜੇ: ਰਜਿਸਟਰਡ ਗ੍ਰੈਜੂਏਟ ਕਾਂਸਟੀਚੂਐਂਸੀ ਤੋਂ ਅਸ਼ੋਕ ਗੋਇਲ ਅਤੇ ਸ਼ੰਕਰ ਚੌਧਰੀ ਸਮੇਤ 15 ਜੇਤੂ ਘੋਸ਼ਿਤ

ਪੀ.ਯੂ. ਸੈਨੇਟ ਚੋਣ ਨਤੀਜੇ: ਰਜਿਸਟਰਡ ਗ੍ਰੈਜੂਏਟ ਕਾਂਸਟੀਚੂਐਂਸੀ ਤੋਂ ਅਸ਼ੋਕ ਗੋਇਲ ਅਤੇ ਸ਼ੰਕਰ ਚੌਧਰੀ ਸਮੇਤ 15 ਜੇਤੂ ਘੋਸ਼ਿਤ

ਪੰਜਾਬ ਯੂਨੀਵਰਸਿਟੀ (PU) ਸੈਨੇਟ ਦੀ ਰਜਿਸਟਰਡ ਗ੍ਰੈਜੂਏਟ ਕਾਂਸਟੀਚੂਐਂਸੀ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਅਮਲ ਪੂਰਾ ਹੋ ਗਿਆ ਹੈ। ਲੰਘੀ 23 ਸਤੰਬਰ ਤੋਂ ਸ਼ੁਰੂ ਹੋਈ ਗਿਣਤੀ ਦਾ ਪ੍ਰਕਿਰਿਆ ਲਗਾਤਾਰ 6 ਦਿਨਾਂ ਤੱਕ ਚੱਲੀ ਅਤੇ 37 ਰਾਊਂਡਾਂ ਦੀ ਮੁਸ਼ੱਕਤ ਤੋਂ ਬਾਅਦ ਅਧਿਕਾਰਤ ਫਾਈਨਲ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਕੁੱਲ 15 ਸੀਟਾਂ ਲਈ 51 ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਸਨ। ਚੋਣ ਨਤੀਜਿਆਂ ਮੁਤਾਬਕ ਪ੍ਰੋ. ਮੁਕੇਸ਼ ਕੁਮਾਰ ਅਰੋੜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਭ ਤੋਂ ਵੱਧ 3,424 ਵੋਟਾਂ ਹਾਸਲ ਕੀਤੀਆਂ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਤੋਂ ਇਲਾਵਾ ਡਾ. ਸ਼ੰਕਰ ਚੌਧਰੀ, ਸਿਮਰਨਜੀਤ ਸਿੰਘ ਵਿੱਲੋਂ, ਸੰਦੀਪ ਸਿੰਘ ਅਤੇ ਅਸ਼ੋਕ ਗੋਇਲ ਸਮੇਤ ਕੁੱਲ 15 ਉਮੀਦਵਾਰ ਸੈਨੇਟਰ ਵਜੋਂ ਚੁਣੇ ਗਏ ਹਨ। ਇਸ ਚੋਣ ਵਿੱਚ ਕੁੱਲ 6.25 ਲੱਖ ਰਜਿਸਟਰਡ ਵੋਟਰਾਂ ਵਿੱਚੋਂ 60,044 ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਵੋਟਾਂ ਦੀ ਬਾਰੀਕੀ ਨਾਲ ਕੀਤੀ ਗਈ ਜਾਂਚ ਦੌਰਾਨ 6,075 ਵੋਟਾਂ ਨੂੰ ਅਵੈਧ (ਇਨਵੈਲਿਡ) ਕਰਾਰ ਦਿੱਤਾ ਗਿਆ, ਜਿਸ ਤੋਂ ਬਾਅਦ ਬਾਕੀ ਬਚੀਆਂ 53,969 ਵੈਧ ਵੋਟਾਂ ਦੇ ਆਧਾਰ 'ਤੇ ਹੀ ਅੰਤਿਮ ਨਤੀਜੇ ਤੈਅ ਕੀਤੇ ਗਏ ਹਨ। ਜੇਤੂ ਉਮੀਦਵਾਰਾਂ ਦੀ ਫਾਈਨਲ ਸੂਚੀ: ਮੁਕੇਸ਼ ਕੁਮਾਰ ਅਰੋੜਾ – 3,424 ਵੋਟਾਂ ਡਾ. ਸ਼ੰਕਰ ਚੌਧਰੀ – 3,380 ਵੋਟਾਂ ਸਿਮਰਨਜੀਤ ਸਿੰਘ ਵਿੱਲੋਂ – 3,374 ਵੋਟਾਂ ਸੰਦੀਪ ਸਿੰਘ – 3,044 ਵੋਟਾਂ ਵਰਿੰਦਰ ਸਿੰਘ – 3,040 ਵੋਟਾਂ ਸੁਰਜੀਤ ਸਿੰਘ – 2,986 ਵੋਟਾਂ ਸੁਖਦੇਵ ਸਿੰਘ ਸਿਰਸਾ – 2,985 ਵੋਟਾਂ ਜੋਧ ਸਿੰਘ – 2,980 ਵੋਟਾਂ ਅਸ਼ੋਕ ਗੋਇਲ – 2,775 ਵੋਟਾਂ ਅਮਰਿੰਦਰ ਮਾਨ – 2,727 ਵੋਟਾਂ ਲਾਜਵੰਤ ਸਿੰਘ ਵਿਰਕ – 2,517 ਵੋਟਾਂ ਗੁਰੁਰਾਜ ਸਿੰਘ – 2,415 ਵੋਟਾਂ ਕਪਿਲ ਸ਼ਰਮਾ – 2,392 ਵੋਟਾਂ ਮੇਹਰ ਸਿੰਘ – 2,375 ਵੋਟਾਂ ਨਰੇਸ਼ ਗੌੜ – 2,061 ਵੋਟਾਂ