ਮੋਗਾ

31 published stories
ਨਿਊ ਚੰਡੀਗੜ੍ਹ ’ਚ ਵੈਸਟਇੰਡੀਜ਼ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ

ਨਿਊ ਚੰਡੀਗੜ੍ਹ ’ਚ ਵੈਸਟਇੰਡੀਜ਼ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ

Oct 03, 2026 11:55 PM (Asia/Kolkata)

ਵਿਚ ਵੈਸਟਇੰਡੀਜ਼ ਨੇ ਨੰਬਰ-1 ਟੀਮ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 351 ਦੌੜਾਂ ਬਣਾਈਆਂ। ਕੇ ਐੱਲ ਰਾਹੁਲ ਨੇ 87 ਗੇਂਦਾਂ ’ਤੇ ਨਾਬਾਦ 129 ਦੌੜਾਂ ਦੀ ਪਾਰੀ ਖੇਡੀ। ਰੋਹਿਤ ਸ਼ਰਮਾ ਨੇ 92 ਦੌੜਾਂ ਬਣਾਈਆਂ, ਜਦਕਿ ਰਿਤੁਰਾਜ ਗਾਇਕਵਾੜ ਨੇ 57 ਦੌੜਾਂ ਦਾ ਯੋਗਦਾਨ ਪਾਇਆ। ਰੋਹਿਤ ਸ਼ਰਮਾ ਨੇ ਆਪਣੀ 92 ਦੌੜਾਂ ਦੀ ਪਾਰੀ ਦੌਰਾਨ ਬਤੌਰ ਓਪਨਰ ਵਨਡੇ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ।...

ਹਾੜੀ ਦੀਆਂ ਫਸਲਾਂ ਦੀ MSP ਵਿੱਚ ਵਾਧਾ, ਕਣਕ ਦਾ ਭਾਅ 2610 ਰੁਪਏ ਪ੍ਰਤੀ ਕੁਇੰਟਲ

ਹਾੜੀ ਦੀਆਂ ਫਸਲਾਂ ਦੀ MSP ਵਿੱਚ ਵਾਧਾ, ਕਣਕ ਦਾ ਭਾਅ 2610 ਰੁਪਏ ਪ੍ਰਤੀ ਕੁਇੰਟਲ

Oct 01, 2026 02:11 PM (Asia/Kolkata)

ਕਸੁੰਭਾ ਦੀ MSP ਵਿੱਚ 675 ਰੁਪਏ ਦਾ ਸਭ ਤੋਂ ਵੱਧ ਵਾਧਾ; ਕਿਸਾਨ ਆਗੂ ਨੇ ਵਾਧੇ ਨੂੰ ਦੱਸਿਆ ਨਾਕਾਫੀ ਕੇਂਦਰ ਸਰਕਾਰ ਵੱਲੋਂ ਹਾੜੀ ਸੀਜ਼ਨ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਵਿੱਚ ਵਾਧੇ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਕਣਕ ਸਮੇਤ ਛੇ ਹਾੜੀ ਦੀਆਂ ਫਸਲਾਂ ਦੀ MSP ਵਿੱਚ ਵਾਧਾ ਕੀਤਾ ਗਿਆ ਹੈ। ਕਣਕ ਦੀ MSP ਵਿੱਚ 25 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਣ ਤੋਂ ਬਾਅਦ ਇਸ ਦਾ ਨਵਾਂ ਭਾਅ 2610 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸ ਤੋਂ ਇਲਾਵਾ ਕਸੁੰਭਾ ਦੀ MSP ਵਿੱਚ ਸਭ...

ਸਰਹੱਦ ਪਾਰੋਂ ਆਉਂਦੀ ਸੀ ਨਸ਼ੇ ਦੀ ਖੇਪ: ਮੋਗਾ 'ਚ ਸੀ.ਆਈ.ਏ. ਨੇ ਸਵਿਫ਼ਤ ਕਾਰ 'ਚੋਂ ਬਰਾਮਦ ਕੀਤੀ 12 ਕਿਲੋ ਹੈਰੋਇਨ

ਸਰਹੱਦ ਪਾਰੋਂ ਆਉਂਦੀ ਸੀ ਨਸ਼ੇ ਦੀ ਖੇਪ: ਮੋਗਾ 'ਚ ਸੀ.ਆਈ.ਏ. ਨੇ ਸਵਿਫ਼ਤ ਕਾਰ 'ਚੋਂ ਬਰਾਮਦ ਕੀਤੀ 12 ਕਿਲੋ ਹੈਰੋਇਨ

Sep 29, 2026 10:57 AM (Asia/Kolkata)

ਜ਼ਿਲ੍ਹਾ ਮੋਗਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ 12 ਕਿਲੋਗ੍ਰਾਮ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ ਅਤੇ ਸੀ.ਆਈ.ਏ. (CIA) ਸਟਾਫ਼ ਦੀ ਸੰਯੁਕਤ ਟੀਮ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਨਸ਼ੇ ਦੀ ਇਸ ਵੱਡੀ ਖੇਪ ਦੇ ਫੜੇ ਜਾਣ ਨਾਲ ਸਰਹੱਦ ਪਾਰ ਤੋਂ ਚੱਲ ਰਹੇ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਖ਼ੁਲਾਸਾ ਹੋਇਆ ਹੈ। ਪੁਲੀਸ ਕਪਤਾਨ ਅਜੇ ਰਾਜ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ...

ਧੱਲੇਕੇ ’ਚ ਖੜ੍ਹੀ ਝੋਨੇ ਦੀ ਫਸਲ ਨੂੰ ਸਪਰੇ ਕਰਕੇ ਨੁਕਸਾਨ ਪਹੁੰਚਾਉਣ ਦਾ ਦੋਸ਼, ਕਿਸਾਨ ਨੇ ਐਨਆਰਆਈ ’ਤੇ ਲਾਏ ਇਲਜ਼ਾਮ

ਧੱਲੇਕੇ ’ਚ ਖੜ੍ਹੀ ਝੋਨੇ ਦੀ ਫਸਲ ਨੂੰ ਸਪਰੇ ਕਰਕੇ ਨੁਕਸਾਨ ਪਹੁੰਚਾਉਣ ਦਾ ਦੋਸ਼, ਕਿਸਾਨ ਨੇ ਐਨਆਰਆਈ ’ਤੇ ਲਾਏ ਇਲਜ਼ਾਮ

Sep 26, 2026 05:14 PM (Asia/Kolkata)

ਕਿਸਾਨ ਵੱਲੋਂ ਥਾਣਾ ਕੋਟ-ਈਸੇ-ਖਾਂ ’ਚ ਸ਼ਿਕਾਇਤ; 3 ਤੋਂ 4 ਲੱਖ ਰੁਪਏ ਦੇ ਨੁਕਸਾਨ ਦਾ ਦਾਅਵਾ, ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲਣ ਦੇ ਨਾਲ ਪੁੱਛਗਿੱਛ ਸ਼ੁਰੂ ਮੋਗਾ ਜ਼ਿਲ੍ਹੇ ਦੇ ਪਿੰਡ ਧੱਲੇਕੇ ਵਿੱਚ ਖੜ੍ਹੀ ਝੋਨੇ ਦੀ ਫਸਲ ਨੂੰ ਕਥਿਤ ਤੌਰ ’ਤੇ ਸਪਰੇ ਕਰਕੇ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਕਿਸਾਨ ਗੁਰਦੀਪ ਸਿੰਘ ਨੇ ਇਸ ਸਬੰਧੀ ਪਿੰਡ ਦੇ ਹੀ ਰਹਿਣ ਵਾਲੇ ਐਨਆਰਆਈ ਜੋਗਿੰਦਰ ਸਿੰਘ ’ਤੇ ਫਸਲ ਨੂੰ ਨੁਕਸਾਨ ਪਹੁੰਚਾਉਣ ਦੇ ਕਥਿਤ ਦੋਸ਼ ਲਗਾਏ ਹਨ। ਕਿਸਾਨ ਵੱਲੋਂ ਮਾਮਲੇ...

7888 ਮਾਮਲਿਆਂ ਨੂੰ ਮਿਲਿਆ ਸਮਝੌਤੇ ਰਾਹੀਂ ਨਿਪਟਾਰੇ ਦਾ ਮੌਕਾ

7888 ਮਾਮਲਿਆਂ ਨੂੰ ਮਿਲਿਆ ਸਮਝੌਤੇ ਰਾਹੀਂ ਨਿਪਟਾਰੇ ਦਾ ਮੌਕਾ

Sep 12, 2026 02:59 PM (Asia/Kolkata)

(ਸੌਰਵ ਅਰੋੜਾ) ਲੋਕਾਂ ਨੂੰ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਰਾਹਤ ਦਿਵਾਉਣ ਅਤੇ ਸਮਝੌਤੇ ਯੋਗ ਮਾਮਲਿਆਂ ਦਾ ਸਹਿਮਤੀ ਨਾਲ ਨਿਪਟਾਰਾ ਕਰਨ ਦੇ ਉਦੇਸ਼ ਨਾਲ ਮੋਗਾ ਜ਼ਿਲ੍ਹੇ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਅੱਜ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਇਸ ਦੌਰਾਨ ਮੋਗਾ ਤੋਂ ਇਲਾਵਾ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੀਆਂ ਅਦਾਲਤਾਂ ਵਿੱਚ ਵੀ ਮਾਮਲਿਆਂ ਦੀ ਸੁਣਵਾਈ ਕੀਤੀ ਗਈ। ਰਾਸ਼ਟਰੀ ਲੋਕ ਅਦਾਲਤ ਲਈ ਜ਼ਿਲ੍ਹੇ ਵਿੱਚ ਕੁੱਲ 17 ਬੈਂਚ ਬਣਾਏ ਗਏ। ਇਨ੍ਹਾਂ ਬੈਂਚਾਂ ਅੱਗੇ ਕੁੱਲ 7888 ਕੇਸ ਸੁਣਵਾਈ ਲਈ ਰੱਖੇ...

ਮੋਗਾ ਦੀਆਂ 25 ਮਹਿਲਾਵਾਂ ਲਈ ਰੁਜ਼ਗਾਰ ਦਾ ਨਵਾਂ ਰਾਹ ਖੁੱਲ੍ਹਿਆ

ਮੋਗਾ ਦੀਆਂ 25 ਮਹਿਲਾਵਾਂ ਲਈ ਰੁਜ਼ਗਾਰ ਦਾ ਨਵਾਂ ਰਾਹ ਖੁੱਲ੍ਹਿਆ

Sep 12, 2026 02:53 PM (Asia/Kolkata)

(ਸੌਰਵ ਅਰੋੜਾ )4 ਆਂਗਣਵਾੜੀ ਵਰਕਰਾਂ ਤੇ 21 ਹੈਲਪਰਾਂ ਨੂੰ ਮਿਲੇ ਨਿਯੁਕਤੀ ਪੱਤਰ; ਡਾ. ਅਮਨਦੀਪ ਕੌਰ ਅਰੋੜਾ ਨੇ ਦਿੱਤੀ ਵਧਾਈ ਮੋਗਾ ਹਲਕੇ ਦੀਆਂ 25 ਮਹਿਲਾਵਾਂ ਲਈ ਅੱਜ ਦਾ ਦਿਨ ਨਵੀਂ ਉਮੀਦ ਅਤੇ ਖੁਸ਼ੀ ਲੈ ਕੇ ਆਇਆ, ਜਦੋਂ ਉਨ੍ਹਾਂ ਨੂੰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਜੋਂ ਨਿਯੁਕਤੀ ਪੱਤਰ ਸੌਂਪੇ ਗਏ। ਨਿਯੁਕਤੀ ਪੱਤਰ ਮਿਲਦਿਆਂ ਹੀ ਮਹਿਲਾਵਾਂ ਦੇ ਚਿਹਰਿਆਂ ’ਤੇ ਖੁਸ਼ੀ ਸਾਫ਼ ਨਜ਼ਰ ਆਈ ਅਤੇ ਉਨ੍ਹਾਂ ਨੇ ਇਸ ਮੌਕੇ ਨੂੰ ਆਪਣੇ ਪਰਿਵਾਰਾਂ ਲਈ ਵੀ ਮਹੱਤਵਪੂਰਨ ਦੱਸਿਆ। ਨਿਯੁਕਤੀ ਪੱਤਰ ਵੰਡਣ ਦੀ...

ਮੋਗਾ ’ਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ’ਤੇ ਪੁਲਿਸ ਦੀ ਸਖ਼ਤੀ, 27 ਚਲਾਨ, 4 ਵਾਹਨ ਇੰਪਾਊਂਡ

ਮੋਗਾ ’ਚ ਟ੍ਰੈਫਿਕ ਨਿਯਮ ਤੋੜਨ ਵਾਲਿਆਂ ’ਤੇ ਪੁਲਿਸ ਦੀ ਸਖ਼ਤੀ, 27 ਚਲਾਨ, 4 ਵਾਹਨ ਇੰਪਾਊਂਡ

Sep 03, 2026 02:08 PM (Asia/Kolkata)

ਅਕਾਲਸਰ ਰੋਡ ’ਤੇ ਫੁੱਟ ਮਾਰਚ ਕਰਕੇ ਸ਼ੱਕੀ ਵਾਹਨਾਂ ਦੀ ਕੀਤੀ ਚੈਕਿੰਗ, ਮੋਡੀਫਾਈਡ ਬੁਲੇਟ ਅਤੇ ਨਾਬਾਲਿਗ ਵਾਹਨ ਚਾਲਕਾਂ ਖ਼ਿਲਾਫ਼ ਵੀ ਕਾਰਵਾਈ ਮੋਗਾ: ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਸਖ਼ਤੀ ਵਧਾ ਦਿੱਤੀ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੁਲਿਸ ਵੱਲੋਂ ਅਲਟਰਨੇਟ ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਅਕਾਲਸਰ ਰੋਡ ’ਤੇ ਪੁਲਿਸ ਵੱਲੋਂ ਫੁੱਟ ਮਾਰਚ ਕੀਤਾ ਗਿਆ ਅਤੇ ਰਸਤੇ ਵਿੱਚ...

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

Aug 31, 2026 04:53 PM (Asia/Kolkata)

9 ਤੋਂ 16 ਸਤੰਬਰ ਤੱਕ ਮੋਗਾ ਵਿੱਚ ਬਲਾਕ ਪੱਧਰ ’ਤੇ ਹੋਣਗੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਪ੍ਰੈਸ ਕਾਨਫਰਸ ਰਾਹੀਂ ਜਾਣਕਾਰੀ ਦਿੰਦਿਆਂ ਹੋਇਆਂ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਦੱਸਿਆ ਕਿ ਖੇਡਾਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀ ਭਾਗ ਲੈ ਸਕਣਗੇ। ਇਨ੍ਹਾਂ ਵਿੱਚ ਅੰਡਰ-14, ਅੰਡਰ-17, ਅੰਡਰ-21 ਤੋਂ ਇਲਾਵਾ 21-30, 31-40, 41-50, 51-60, 61-70 ਅਤੇ 70 ਸਾਲ ਤੋਂ ਵੱਧ ਉਮਰ ਦੇ ਵਰਗ ਸ਼ਾਮਲ ਹਨ। ਇਸ ਤਰ੍ਹਾਂ ਹਰ ਉਮਰ ਵਰਗ ਦੇ ਲੋਕਾਂ ਲਈ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ...

ਮੋਗਾ ‘ਚ ਨਹਿਰੀ ਵਿਭਾਗ ਦੇ ਦੋ ਮੁਲਾਜ਼ਮ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਮੋਗਾ ‘ਚ ਨਹਿਰੀ ਵਿਭਾਗ ਦੇ ਦੋ ਮੁਲਾਜ਼ਮ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

Aug 21, 2026 04:36 PM (Asia/Kolkata)

ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਮੋਗਾ ਵਿੱਚ ਨਹਿਰੀ ਵਿਭਾਗ ਦੇ ਦੋ ਮੁਲਾਜ਼ਮਾਂ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਫੜੇ ਗਏ ਮੁਲਾਜ਼ਮਾਂ ਦੀ ਪਛਾਣ ਬੀਰ ਸਿੰਘ ਅਤੇ ਜਗਦੇਵ ਸਿੰਘ ਵਜੋਂ ਹੋਈ ਹੈ। ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਤਲਵੰਡੀ ਭਾਈ ਕਸਬੇ ਦੇ ਰਹਿਣ ਵਾਲੇ ਸੋਨੀ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਦੋਵਾਂ ਮੁਲਾਜ਼ਮਾਂ ਨੇ ਉਸ ਦੇ ਪੁੱਤਰ ਮੋਹਿਤ ਦੀ ਬੇਲਦਾਰ ਦੀ ਨੌਕਰੀ ਪੱਕੀ ਕਰਵਾਉਣ ਬਦਲੇ ਕੁੱਲ 6 ਲੱਖ ਰੁਪਏ...

ਕੈਨੇਡਾ ਦੀ PR ਦਿਵਾਉਣ ਦਾ ਝਾਂਸਾ ਦੇ ਕੇ 46 ਲੱਖ ਦੀ ਠੱਗੀ, ਮੋਗਾ ’ਚ ਚਾਰ ਖ਼ਿਲਾਫ਼ ਕੇਸ

ਕੈਨੇਡਾ ਦੀ PR ਦਿਵਾਉਣ ਦਾ ਝਾਂਸਾ ਦੇ ਕੇ 46 ਲੱਖ ਦੀ ਠੱਗੀ, ਮੋਗਾ ’ਚ ਚਾਰ ਖ਼ਿਲਾਫ਼ ਕੇਸ

Aug 19, 2026 10:05 PM (Asia/Kolkata)

ਮੋਗਾ ਪੁਲੀਸ ਨੇ ਕੈਨੇਡਾ ਵਿੱਚ ਪੱਕੇ ਤੌਰ ’ਤੇ ਸੈਟਲ ਕਰਵਾਉਣ ਅਤੇ ਅਮਰੀਕਾ ਵਿੱਚ ਰਿਫਿਊਜੀ ਸਟੇਟਸ ’ਤੇ ਰਹਿ ਰਹੇ ਨੌਜਵਾਨ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ 46 ਲੱਖ ਰੁਪਏ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਵੀ ਸ਼ਾਮਲ ਹਨ। ਪੁਲੀਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਵੀਰਪਾਲ ਕੌਰ, ਉਸ ਦੇ ਪਿਤਾ ਸੁਖਜਿੰਦਰ ਸਿੰਘ, ਮਾਤਾ ਕਮਲਜੀਤ ਕੌਰ ਅਤੇ ਸੁਖਵਿੰਦਰ ਕੌਰ ਵਜੋਂ ਹੋਈ ਹੈ। ਸਾਰੇ ਮੁਲਜ਼ਮ ਧਰਮਕੋਟ...