ਨਿਊ ਚੰਡੀਗੜ੍ਹ ’ਚ ਵੈਸਟਇੰਡੀਜ਼ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾਇਆ
- ਖੇਡਾਂ
- (Asia/Kolkata)
ਵਿਚ ਵੈਸਟਇੰਡੀਜ਼ ਨੇ ਨੰਬਰ-1 ਟੀਮ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 351 ਦੌੜਾਂ ਬਣਾਈਆਂ। ਕੇ ਐੱਲ ਰਾਹੁਲ ਨੇ 87 ਗੇਂਦਾਂ ’ਤੇ ਨਾਬਾਦ 129 ਦੌੜਾਂ ਦੀ ਪਾਰੀ ਖੇਡੀ। ਰੋਹਿਤ ਸ਼ਰਮਾ ਨੇ 92 ਦੌੜਾਂ ਬਣਾਈਆਂ, ਜਦਕਿ ਰਿਤੁਰਾਜ ਗਾਇਕਵਾੜ ਨੇ 57 ਦੌੜਾਂ ਦਾ ਯੋਗਦਾਨ ਪਾਇਆ।
ਰੋਹਿਤ ਸ਼ਰਮਾ ਨੇ ਆਪਣੀ 92 ਦੌੜਾਂ ਦੀ ਪਾਰੀ ਦੌਰਾਨ ਬਤੌਰ ਓਪਨਰ ਵਨਡੇ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ। ਉਨ੍ਹਾਂ ਦੀ ਪਾਰੀ ਨੇ ਭਾਰਤ ਨੂੰ ਵੱਡਾ ਸਕੋਰ ਖੜ੍ਹਾ ਕਰਨ ਵਿੱਚ ਮਦਦ ਕੀਤੀ। ਕੇਐੱਲ ਰਾਹੁਲ ਨੇ ਆਖ਼ਰ ਤੱਕ ਡਟ ਕੇ ਬੱਲੇਬਾਜ਼ੀ ਕੀਤੀ ਅਤੇ 129 ਦੌੜਾਂ ਦੀ ਨਾਬਾਦ ਪਾਰੀ ਨਾਲ ਭਾਰਤ ਨੂੰ 350 ਤੋਂ ਪਾਰ ਪਹੁੰਚਾਇਆ।
351 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਨੇ 48.2 ਓਵਰਾਂ ਵਿੱਚ 352 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕਰ ਲਿਆ। ਕਪਤਾਨ ਸ਼ਾਈ ਹੋਪ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਾਬਾਦ 160 ਦੌੜਾਂ ਬਣਾਈਆਂ ਅਤੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ। ਇਸ ਜਿੱਤ ਨਾਲ ਵੈਸਟਇੰਡੀਜ਼ ਨੇ ਰੈਂਕਿੰਗ ਵਿੱਚ ਆਪਣੇ ਤੋਂ ਕਾਫ਼ੀ ਉੱਪਰ ਮੌਜੂਦ ਭਾਰਤੀ ਟੀਮ ਨੂੰ ਉਸੇ ਦੀ ਧਰਤੀ ’ਤੇ ਮਾਤ ਦਿੱਤੀ।
ਇਸ ਤੋਂ ਪਹਿਲਾਂ ਨਿਊ ਚੰਡੀਗੜ੍ਹ ਵਿੱਚ ਖੇਡੇ ਜਾ ਰਹੇ ਤੀਜੇ ਇਕ ਦਿਨਾ ਮੈਚ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ ਜਿੱਤ ਲਈ 352 ਦੌੜਾਂ ਦਾ ਟੀਚਾ ਦਿੱਤਾ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 50 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 351 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਵੈਸਟਇੰਡੀਜ਼ ਨੇ 169 ਦੌੜਾਂ ਬਣਾ ਲਈਆਂ ਸਨ।
ਭਾਰਤ ਵੱਲੋਂ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਨੇ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ 80 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਆਖ਼ਰ ਤੱਕ ਨਾਬਾਦ ਰਹਿੰਦਿਆਂ 129 ਦੌੜਾਂ ਬਣਾਈਆਂ। ਰਾਹੁਲ ਦੀ ਪਾਰੀ ਨੇ ਭਾਰਤ ਨੂੰ ਵੱਡਾ ਸਕੋਰ ਖੜ੍ਹਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 92 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ ਵਨਡੇਅ ਕ੍ਰਿਕਟ ਵਿੱਚ ਬਤੌਰ ਸਲਾਮੀ ਬੱਲੇਬਾਜ਼ 10 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ। ਰੋਹਿਤ ਇਹ ਮਾਅਰਕਾ ਮਾਰਨ ਵਾਲੇ ਦੁਨੀਆ ਦੇ ਚੌਥੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ, ਸਨਥ ਜੈਸੂਰਿਆ ਅਤੇ ਕ੍ਰਿਸ ਗੇਲ ਦਸ ਹਜ਼ਾਰ ਦੌੜਾਂ ਮੁਕੰਮਲ ਕਰ ਚੁੱਕੇ ਹਨ।
ਰਿਤੁਰਾਜ ਗਾਇਕਵਾੜ ਨੇ ਵੀ ਭਾਰਤ ਦੀ ਪਾਰੀ ਵਿੱਚ 57 ਦੌੜਾਂ ਦਾ ਯੋਗਦਾਨ ਪਾਇਆ ਅਤੇ ਅਰਧ ਸੈਂਕੜਾ ਲਾਇਆ। ਹਾਲਾਂਕਿ ਕਪਤਾਨ ਸ਼ੁਭਮਨ ਗਿੱਲ ਸਿਰਫ਼ 1 ਦੌੜ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਵਿਰਾਟ ਕੋਹਲੀ ਵੀ ਬੱਲੇ ਨਾਲ ਕੁਝ ਨਹੀਂ ਕਰ ਸਕੇ ਅਤੇ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਉਨ੍ਹਾਂ ਨੂੰ ਜਾਇਡਨ ਸੀਲਜ਼ ਨੇ ਬੋਲਡ ਕੀਤਾ।
ਭਾਰਤ ਨੇ ਆਖ਼ਰੀ ਓਵਰਾਂ ਵਿੱਚ ਤੇਜ਼ੀ ਨਾਲ ਦੌੜਾਂ ਜੋੜਦਿਆਂ ਸਕੋਰ 351 ਤੱਕ ਪਹੁੰਚਾਇਆ ਅਤੇ ਵੈਸਟਇੰਡੀਜ਼ ਸਾਹਮਣੇ 352 ਦੌੜਾਂ ਦਾ ਟੀਚਾ ਰੱਖਿਆ।
Leave a Reply