ਜਨ ਜਾਗਰਣ ਮੰਚ ਦੀ ਮਹੀਨਾਵਾਰ ਇਕੱਤਰਤਾ ਹੋਈ

ਜਨ ਜਾਗਰਣ ਮੰਚ ਦੀ ਮਹੀਨਾਵਾਰ ਇਕੱਤਰਤਾ ਹੋਈ

ਕਪੂਰਥਲਾ: ਜਨ ਜਾਗਰਣ ਮੰਚ ਦੀ ਮਹੀਨਾਵਾਰ ਇਕੱਤਰਤਾ ਮੰਚ ਦੇ ਪ੍ਰਧਾਨ ਡਾਕਟਰ ਰਣਵੀਰ ਕੌਸ਼ਲ ਦੇ ਗ੍ਰਹਿ ਵਿਖੇ ਸੰਪੰਨ ਹੋਈ। ਪਰੰਪਰਾ ਮੁਤਾਬਕ ਐਤਕੀ ਸਰਦਾਰ ਮੁਖਤਿਆਰ ਸਿੰਘ ਚੰਦੀ ਦੀ ਦੋਹਤੀ ਤਰਨਮ ਕੌਰ ਥਿੰਦ ਜਿਸ ਨੇ ਬਲਾਕ ਤੇ ਡਿਸਟਰਿਕਟ ਲੈਵਲ ਹੀ ਨਹੀਂ ਸਗੋਂ ਸਟੇਟ ’ਤੇ ਨੈਸ਼ਨਲ ਪੱਧਰ ਤੱਕ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਬਹੁਤ ਮਾਰਕੇ ਮਾਰੇ ਨੂੰ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਡਾ. ਰਣਵੀਰ ਕੌਸ਼ਲ ਦੀ ਸਲਾਹ ਨਾਲ ਦੋ ਤਿੰਨ ਮਤੇ ਵੀ ਪਾਸ ਹੋਏ, ਜਿਸ ਵਿੱਚ ਡਿਸਟਰਿਕ ਐਡਮਿਨਿਸਟਰੇਸ਼ਨ ਦੇ ਕਹਿਣ ਤੇ ਟੀ.ਬੀ ਦੇ ਮਰੀਜ਼ਾਂ ਨੂੰ ਚੰਗੀ ਖੁਰਾਕ ਮੁਹੱਈਆ ਕਰਾਉਣ ਦਾ ਫੈਸਲਾ ਵੀ ਸੀ । ਇਸ ਦੇ ਨਾਲ ਹੀ ਸ੍ਰੀ ਤਰਿਅੰਬਕਮ ਮੋਹਮ ਬਾਲੀ ਨੂੰ ਮੰਚ ਦਾ ਖਜਾਨਚੀ ਵੀ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੋਰ ਵੀ ਕਈ ਸਮਾਜਿਕ ਸੰਗਠਨਾਂ ਨੂੰ ਲੈ ਕੇ ਕੁਝ ਨਵੇਂ ਕੰਮਾਂ ਨੂੰ ਕਰਨ ਦਾ ਵੀ ਫੈਸਲਾ ਲਿਆ ਗਿਆ। ਪ੍ਰਧਾਨਗੀ ਭਾਸ਼ਣ ਵਿੱਚ ਡਾਕਟਰ ਸਾਹਿਬ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਦਾ ਕੰਮ ਸਮਾਜ ਦੇ ਵਿੱਚ ਚੰਗੇ ਕੰਮ ਕਰ ਰਹੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਵੀ ਹੁੰਦਾ ਹੈ ਤਾਂ ਕਿ ਉਹ ਲੋਕ ਆਪਣੇ ਕੰਮਾਂ ਨੂੰ ਹੋਰ ਚੰਗੇ ਤਰੀਕੇ ਨਾਲ ਕਰ ਸਕਣ। ਇਸ ਮੀਟਿੰਗ ਦਾ ਸੰਚਾਲਨ ਡਾਕਟਰ ਅਨੁਰਾਗ ਸ਼ਰਮਾ ਨੇ ਬਖੂਬੀ ਕੀਤਾ। ਇਸ ਮੌਕੇ ਅਨੁਰਾਗ, ਹੀਰਾ ਲਾਲ ਸ਼ਰਮਾ, ਰਮਨ ਭਾਰਦਵਾਜ, ਡਾਕਟਰ ਰਣਵੀਰ ਕੌਸ਼ਲ, ਰਵਿੰਦਰ ਕੁਮਾਰ, ਅਨਿਲ ਕੁਮਾਰ, ਰਕੇਸ਼ ਕੁਮਾਰ, ਪਰਮਜੀਤ ਸ਼ਰਮਾ, ਦਵਿੰਦਰ ਧੀਰ, ਨੱਥੂ ਰਾਮ ਮਹਾਜਨ, ਕਮਲ ਪ੍ਰਭਾਕਰ, ਰਕੇਸ਼ ਪ੍ਰਾਸ਼ਰ, ਗੁਰਮੁਖ ਢੋਡ, ਕ੍ਰਿਸ਼ਨ ਕੁਮਾਰ ਅਰੋੜਾ, ਚਰਨਜੀਤ ਸਿੰਘ ਚਾਹਲ, ਪਵਨ ਸ਼ਰਮਾ, ਜੀਤ ਥਾਪਾ, ਟੀ.ਐਮ ਬਾਲੀ, ਐਸ ਕੇ ਕਾਲੀਆ, ਅਸ਼ਵਨੀ ਸ਼ਰਮਾ, ਐਡਵੋਕੇਟ ਪੰਕਜ ਸ਼ਰਮਾ, ਸੁਨੀਲ ਕੁਮਾਰ ਸੂਦ, ਕੁਲਵੰਤ ਸਿੰਘ ਰੰਧਾਵਾ ਆਦਿ ਮੈਂਬਰ ਸ਼ਾਮਲ ਹੋਏ ।