ਫਿਲਮ ਨਿਰਮਾਤਾ ਅਤੇ ਅਦਾਕਾਰ ‘Operation Sindoor’ ਨਾਲ ਸਬੰਧਤ ਸਿਰਲੇਖ ਰਜਿਸਟਰ ਕਰਵਾਉਣ ਦੌੜ ’ਚ ਲੱਗੇ
- ਰਾਸ਼ਟਰੀ
- 09 May,2025

ਮੁੰਬਈ : ਬਾਲੀਵੁੱਡ ਫਿਲਮ ਨਿਰਮਾਤਾ ਅਤੇ ਅਦਾਕਾਰ ਪਾਕਿਸਤਾਨ ਵਿਚ ਭਾਰਤ ਦੇ ਫੌਜੀ ਹਮਲਿਆਂ ਦੇ ਕੋਡਨੇਮ ਤੋਂ ਪ੍ਰੇਰਿਤ ਫਿਲਮਾਂ ਦੇ ਸਿਰਲੇਖਾਂ ਨੂੰ ਰਜਿਸਟਰ ਕਰਨ ਲਈ ਦੌੜ ਵਿਚ ਆ ਗਏ ਹਨ, ਜਿਸ ਵਿਚ ‘ਅਪਰੇਸ਼ਨ ਸਿੰਦੂਰ’, ‘ਮਿਸ਼ਨ ਸਿੰਦੂਰ’ ਅਤੇ ‘ਸਿੰਦੂਰ: ਦ ਰਿਵੈਂਜ’ (Sindoor: The Revenge) ਨਾਮ ਸ਼ਾਮਲ ਹਨ। ਗ਼ੌਰਤਲਬ ਹੈ ਕਿ ਇਸ ਸਬੰਧੀ ਸਿਰਫ ਦੋ ਦਿਨਾਂ ਵਿਚ 30 ਤੋਂ ਵੱਧ ਅਰਜ਼ੀਆਂ ਦਾਖ਼ਲ ਕੀਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਭਾਰਤ ਨੇ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿਚ 26 ਵਿਅਕਤੀ, ਜਿਨ੍ਹਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ, ਦੇ ਕਤਲੇਆਮ ਤੋਂ ਦੋ ਹਫ਼ਤੇ ਬਾਅਦ ਬੁੱਧਵਾਰ ਤੜਕੇ ‘ਅਪਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਅਤੇ ਪੀਓਕੇ ਵਿਚ ਅਤਿਵਾਦੀ ਥਾਵਾਂ ’ਤੇ ਨਿਸ਼ਾਨਾਬੱਧ ਹਮਲੇ ਕੀਤੇ। ਹਮਲੇ ਤੋਂ ਬਾਅਦ ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰ ਐਸੋਸੀਏਸ਼ਨ (IMPPA), ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਿਊਸਰ ਕੌਂਸਲ (IFTPC) ਅਤੇ ਵੈਸਟਰਨ ਇੰਡੀਆ ਫਿਲਮ ਪ੍ਰੋਡਿਊਸਰ ਐਸੋਸੀਏਸ਼ਨ (WIFPA) ਨੇ Operation Sindoor ਨਾਲ ਸਬੰਧਤ ਫਿਲਮਾਂ ਦੇ ਸਿਰਲੇਖਾਂ ਦੀ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਵਿਚ ਵਾਧਾ ਦੇਖਿਆ ਹੈ।
IMPPA ਦੇ ਸਕੱਤਰ ਅਨਿਲ ਨਾਗਰਥ ਨੇ ਪੀਟੀਆਈ ਨੂੰ ਦੱਸਿਆ ਕਿ, ‘‘ਤਿੰਨਾਂ ਸੰਸਥਾਵਾਂ ਨੂੰ Operation Sindoor ਨਾਲ ਸਬੰਧਤ 30 ਤੋਂ ਵੱਧ ਟਾਈਟਲ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਗਿਣਤੀ 50-60 ਤੱਕ ਵਧ ਜਾਵੇਗੀ, ਇਹ ਕੋਈ ਨਵੀਂ ਗੱਲ ਨਹੀਂ ਹੈ। ਜ਼ਿਆਦਾਤਰ ਲੋਕਾਂ ਨੇ Operation Sindoor ਅਤੇ ‘Mission Sindoor’ ਸਿਰਲੇਖ ਲਈ ਅਰਜ਼ੀ ਦਿੱਤੀ ਹੈ।” ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਕਿੰਨੇ ਵੀ ਸਿਰਲੇਖਾਂ ਲਈ ਅਰਜ਼ੀ ਦੇ ਸਕਦਾ ਹੈ, ਪਰ ਸਿਰਲੇਖ ਉਸ ਵਿਅਕਤੀ ਨੂੰ ਅਲਾਟ ਕੀਤਾ ਜਾਵੇਗਾ ਜਿਸ ਨੇ ਪਹਿਲਾਂ ਇਸ ਲਈ ਅਰਜ਼ੀ ਦਿੱਤੀ ਹੈ। ਸਕੱਤਰ ਨੇ ਕਿਹਾ ਕਿ, ‘‘ਕੋਈ ਵੀ ਨਿਰਮਾਤਾ ਜੋ ਫਿਲਮ ਬਣਾਉਣਾ ਚਾਹੁੰਦਾ ਹੈ ਉਹ ਇਹ ਦੇਖਦਾ ਹੈ ਕਿ ਖ਼ਬਰਾਂ ਵਿਚ ਕੀ ਹੈ। ਇਹ ਅਜਿਹੀ ਚੀਜ਼ ਹੈ ਜਿਸ ’ਤੇ ਭਾਰਤ ਨੂੰ ਮਾਣ ਹੈ। ਇਸ ਲਈ ਫਿਲਮ ਨਿਰਮਾਤਾ ਇਸ ਕਹਾਣੀ ਨੂੰ ਲਿਆਉਣਾ ਚਾਹੁੰਦੇ ਹਨ।’’
ਨਾਗਰਥ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੂੰ ਕਾਰਗਿਲ, ਉੜੀ, ਕੁੰਭ ਅਤੇ ਹੋਰਾਂ ਲਈ ਟਾਈਟਲ ਅਰਜ਼ੀਆਂ ਮਿਲੀਆਂ ਹਨ। ਜਿਨ੍ਹਾਂ ਟਾਈਟਲਾਂ ਲਈ ਅਰਜ਼ੀਆਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਵਿੱਚ ‘ਹਿੰਦੁਸਤਾਨ ਕਾ ਸਿੰਦੂਰ’, ‘ਮਿਸ਼ਨ ਅਪਰੇਸ਼ਨ ਸਿੰਦੂਰ’ ਅਤੇ ‘ਸਿੰਦੂਰ ਕਾ ਬਦਲਾ’ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਪਹਿਲਗਾਮ ਦੇ ਨਾਮ ’ਤੇ ਟਾਈਟਲਾਂ ਲਈ ਵੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜਿਸ ਵਿਚ ‘ਪਹਿਲਗਾਮ: ਦ ਟੈਰਰ ਅਟੈਕ’, ‘ਪਹਿਲਗਾਮ ਅਟੈਕ’ ਸਮੇਤ ਹੋਰ ਨਾਮ ਸ਼ਾਮਲ ਹਨ।]
#OperationSindoor #FilmTitleRegistration #IndianCinema #MovieTitle #FilmIndustry #FilmDirector #FilmProduction #MovieRights #CinemaUpdates #LegalRights
Posted By:

Leave a Reply