ਪਾਕਿਸਤਾਨ ਵੱਲੋਂ ਪੁੰਛ ਜ਼ਿਲ੍ਹੇ ’ਚ ਗੁਰਦੁਆਰਾ ਸਾਹਿਬ ’ਤੇ ਕੀਤੀ ਗਈ ਗੋਲੀਬਾਰੀ ਦੀ ਭਾਜਪਾ ਪੰਜਾਬ ਨੇ ਕੀਤੀ ਸਖ਼ਤ ਨਿਖੇਧੀ,

ਪਾਕਿਸਤਾਨ ਵੱਲੋਂ ਪੁੰਛ ਜ਼ਿਲ੍ਹੇ ’ਚ ਗੁਰਦੁਆਰਾ ਸਾਹਿਬ ’ਤੇ ਕੀਤੀ ਗਈ ਗੋਲੀਬਾਰੀ ਦੀ ਭਾਜਪਾ ਪੰਜਾਬ ਨੇ ਕੀਤੀ ਸਖ਼ਤ ਨਿਖੇਧੀ,

ਚੰਡੀਗੜ : ਭਾਰਤ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ ’ਤੇ ਕੀਤੀ ਗਈ ਸਟਰਾਈਕ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੀ ਕਾਇਰਤਾਪੂਰਨ ਸੋਚ ਨੂੰ ਦਰਸਾਉਂਦਿਆਂ ਪੁੰਛ ਜ਼ਿਲ੍ਹੇ ਵਿੱਚ ਗੁਰਦੁਆਰਾ ਸਾਹਿਬ ’ਤੇ ਭਾਰੀ ਗੋਲੀਬਾਰੀ ਕੀਤੀ। ਇਸ ਹਮਲੇ ਦੌਰਾਨ ਭਾਈ ਅਮਰੀਕ ਸਿੰਘ ਰਾਗੀ, ਸਾਬਕਾ ਫੌਜੀ ਅਮਰਜੀਤ ਸਿੰਘ ਅਤੇ ਦੁਕਾਨਦਾਰ ਰਣਜੀਤ ਸਿੰਘ ਅਤੇ ਇੱਕ ਮਹਿਲਾ ਰੂਬੀ ਕੌਰ ਦੇ ਮਾਰੇ ਜਾਣ ਦੀ ਦੁੱਖਦਾਈ ਖਬਰ ਨੇ ਹਰ ਭਾਰਤੀ ਦੀ ਅੱਖ ਨੂੰ ਨਮ ਕਰ ਦਿੱਤਾ।

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਹਰਜੀਤ ਸਿੰਘ ਗਰੇਵਾਲ ਤੇ ਗੁਰਮੀਤ ਸਿੰਘ ਰਾਣਾ ਸੋਢੀ, ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ, ਸੂਬਾ ਮੀਤ ਪ੍ਰਧਾਨ ਸ.ਬਿਕਰਮ ਸਿੰਘ ਚੀਮਾ ਤੇ ਸ.ਫਤਿਹਜੰਗ ਸਿੰਘ ਬਾਜਵਾ, ਸੀਨੀਅਰ ਭਾਜਪਾ ਨੇਤਾ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਪਾਕਿਸਤਾਨ ਦੀ ਇਸ ਕਾਇਰਤਾਪੂਰਨ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਇਹ ਹਮਲਾ ਸਿਰਫ਼ ਇੱਕ ਧਾਰਮਿਕ ਥਾਂ ਤੇ ਨਹੀਂ, ਸਗੋਂ ਸਾਰੀ ਕੌਮ ਦੇ ਧਾਰਮਿਕ ਅਸਥਾਵਾਂ ‘ਤੇ ਹੈ। ਭਾਜਪਾ ਨੇ ਸਾਫ਼ ਕੀਤਾ ਹੈ ਕਿ ਭਾਰਤ ਸਰਕਾਰ ਇਸ ਨੀਚ ਭਰੇ ਹਮਲੇ ਦਾ ਮੂੰਹ ਤੋੜ ਜਵਾਬ ਦੇਵੇਗੀ ਅਤੇ ਇਹ ਸ਼ਹੀਦੀਆਂ ਕਦੇ ਵੀ ਵਿਅਰਥ ਨਹੀਂ ਜਾਣਗੀਆਂ। ਇਹ ਬਲਿਦਾਨ ਸਾਡੀ ਕੌਮ ਦੇ ਮਨੋਬਲ ਨੂੰ ਨਵੀਂ ਮਜ਼ਬੂਤੀ ਦੇਣਗੇ ਅਤੇ ਸਾਡੀ ਲੜਾਈ ਨੂੰ ਹੋਰ ਪ੍ਰੇਰਣਾ ਦੇਣਗੇ। ਇਹ ਲੜ੍ਹਾਈ ਆਮ ਲੋਕਾਂ ਖਿਲਾਫ਼ ਨਹੀਂ ਹੈ, ਪਰ ਅੱਤਵਾਦ ਨੂੰ ਖਤਮ ਕਰਨ ਲਈ ਭਾਰਤ ਦੀ ਲੜ੍ਹਾਈ ਜਾਰੀ ਰਹੇਗੀ।

#GurdwaraAttack #PakistanViolence #BJPPunjab #ReligiousPlaces #PoonchFiring #IndiaPakistanTension #CondemnAttack #ProtectGurdwaras #ReligiousFreedom #CrossBorderFiring