ਲੁਧਿਆਣਾ ਪਹੁੰਚੇ ਕੇਂਦਰੀ ਰਾਜ ਦੇ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਤੇ ਚੁੱਕੇ ਸਵਾਲ
- ਪੰਜਾਬ
- 28 Jan,2025

ਲੁਧਿਆਣਾ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਦੇ ਹਲਕਾ ਕੇਂਦਰੀ ਸਥਿਤ ਸਰਕਾਰੀ ਸਕੂਲ ਦੇ ਬਾਹਰ ਪਹੁੰਚੇ। ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਪ੍ਰਣਾਲੀ ’ਤੇ ਸਵਾਲ ਚੁੱਕੇ। ਉਹਨਾਂ ਨੇ ਸਕੂਲ ਦੇ ਬਾਹਰ ਪੰਜਾਬ ਸਰਕਾਰ ਦੇ ਪੋਲ ਖੋਲਦੇ ਹੋਏ। ਸਰਕਾਰ ’ਤੇ ਜੰਮ ਕੇ ਨਿਸ਼ਾਨਾ ਸਾਧਿਆ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੁਝ ਸਮਾਂ ਸਕੂਲ ਦਾ ਹੱਲ ਨਹੀਂ ਕੱਢਿਆ ਤਾਂ ਆਉਂਦੇ ਦਿਨਾਂ ’ਚ ਉਹ ਹਲਕਾ ਕੇਂਦਰੀ ਦੇ ਵਾਰਡ ਨੰ 80 ਤੋਂ ਭਾਜਪਾ ਕੌਂਸਲਰ ਗੌਰਵਜੀਤ ਸਿੰਘ ਗੋਰਾ ਦੀ ਅਗਵਾਈ ਵਿੱਚ ਘਟਨਾ ਦੇਣ ਨੂੰ ਮਜ਼ਬੂਰ ਹੋ ਜਾਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਉੱਪਰ ਚੁੱਕਣ ਦੇ ਦਾਅਵੇ ਕਰ ਰਹੀ ਹੈ ਮਗਰ ਜੋ ਸਕੂਲ ਦੀਆਂ ਤਸਵੀਰਾਂ ਹਨ ਉਹ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਦੀ ਸੱਚਾਈ ਨੂੰ ਬਿਆਨ ਕਰਦੀਆਂ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਸਰਕਾਰ ਨੂੰ ਕੁਝ ਦਿਨਾਂ ਦਾ ਸਮਾਂ ਦੇ ਰਹੇ ਹਨ ਅਤੇ ਜੇਕਰ ਇਹਨਾਂ ਦਿਨਾਂ ’ਚ ਇਸ ਸਕੂਲ ਦੇ ਹਾਲਾਤ ਨਹੀਂ ਸੁਧਾਰੇ ਗਏ ਤਾਂ ਆਉਂਦੇ ਦਿਨਾਂ ਵਿੱਚ ਉਹ ਵਾਟ ਦੇ ਕੌਂਸਲਰ ਗੌਰਵਜੀਤ ਸਿੰਘ ਗੋਰਾ ਦੀ ਅਗਵਾਈ ’ਚ ਇੱਥੇ ਧਰਨਾ ਦੇਣ ਨੂੰ ਮਜ਼ਬੂਰ ਹੋ ਜਾਣਗੇ। ਉੱਥੇ ਹੀ ਵਾਰਡ ਦੇ ਕੌਂਸਲਰ ਗੌਰਵਜੀਤ ਸਿੰਘ ਗੋਰਾ ਨੇ ਕਿਹਾ ਕਿ ਪੂਰੇ ਹੀ ਵਾਰਡ ਵਿੱਚ ਸਿੱਖਿਆ ਪ੍ਰਣਾਲੀ ਦੀ ਇਹੀ ਹਕੀਕਤ ਹੈ। ਉਹਨਾਂ ਨੇ ਕਿਹਾ ਕਿ ਜੋ ਸਮਾਂ ਉਹ ਸਰਕਾਰ ਨੂੰ ਦੇ ਰਹੇ ਹਨ ਉਸ ’ਚ ਜੇਕਰ ਸਕੂਲ ਦਾ ਹੱਲ ਨਹੀਂ ਹੁੰਦਾ ਤਾਂ ਉਹ ਕੇਂਦਰੀ ਰਾਜ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨਾਂ ਦੀ ਮਜ਼ਬੂਤੀ ਵਿੱਚ ਇੱਥੇ ਧਰਨਾ ਦੇਣਗੇ।
Posted By:

Leave a Reply