ਪੰਜਾਬ ਸਰਕਾਰ ਵੱਲੋਂ 6 ਸਰਹੱਦੀ ਜ਼ਿਲ੍ਹਿਆਂ ’ਚ ਦੋ-ਦੋ ਮੰਤਰੀ ਤਾਇਨਾਤ ਕੀਤੇ : ਮੰਤਰੀ ਅਮਨ ਅਰੋੜਾ

ਪੰਜਾਬ ਸਰਕਾਰ ਵੱਲੋਂ 6 ਸਰਹੱਦੀ ਜ਼ਿਲ੍ਹਿਆਂ ’ਚ ਦੋ-ਦੋ ਮੰਤਰੀ ਤਾਇਨਾਤ ਕੀਤੇ : ਮੰਤਰੀ ਅਮਨ ਅਰੋੜਾ

ਚੰਡੀਗੜ੍ਹ :ਭਾਰਤ ਪਾਕਿਸਤਾਨ ਤਣਾਅ ਦੌਰਾਨ ਪੰਜਾਬ ‘‘ਆਪ’’ ਪ੍ਰਧਾਨ ਅਮਨ ਅਰੋੜਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਫ਼ੌਜ ਦੁਸ਼ਮਣਾਂ ਨੂੰ ਬੜੀ ਮੁਸਤੈਦੀ ਨਾਲ ਮੂੰਹ ਤੋੜ ਜਵਾਬ ਦੇ ਰਹੀ ਹੈ, ਪੰਜਾਬ ਸਰਕਾਰ ਵੱਲੋਂ 6 ਸਰਹੱਦੀ ਜ਼ਿਲ੍ਹਿਆਂ ’ਚ ਦੋ-ਦੋ ਮੰਤਰੀ ਤਾਇਨਾਤ ਕੀਤੇ ਗਏ ਹਨ। ਜੋ ਲੋਕਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਯਕੀਨੀ ਬਣਾਉਣਗੇ। 

ਪੰਜਾਬ ਸਰਕਾਰ ਵਲੋਂ ਇਹ ਦੋ- ਦੋ ਮੰਤਰੀ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਤਾਇਨਾਤ ਰਹਿਣਗੇ। ਸਰਕਾਰ ਇਹ ਯਕੀਨੀ ਬਣਾਉਣ ਲਈ ਸੁਚੇਤ ਹੈ ਕਿ ਸਰਹੱਦੀ ਖੇਤਰਾਂ ਵਿੱਚ ਕੋਈ ਸਮੱਸਿਆ ਨਾ ਹੋਵੇ।ਮੰਤਰੀਆਂ ਦੇ ਨਾਲ, ਹਰ ਸੀਨੀਅਰ ਅਧਿਕਾਰੀ ਵੀ ਗਰਾਊਂਡ ਜ਼ੀਰੋ 'ਤੇ ਮੌਜੂਦ ਰਹਿਣਗੇ। ਮੰਤਰੀ ਸਿਵਲ ਪ੍ਰਸ਼ਾਸਨ ਅਤੇ ਬਲਾਂ ਨਾਲ ਤਾਲਮੇਲ ਬਣਾਈ ਰੱਖਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੰਤਰੀਆਂ ਦੀ ਜ਼ਮੀਨ 'ਤੇ ਮੌਜੂਦਗੀ ਨਾਲ ਘਬਰਾਹਟ ਘੱਟ ਹੋਵੇਗੀ। 

 ਲੋਕ ਸਰਕਾਰ, ਪੁਲਿਸ ਅਤੇ ਬਲਾਂ ਵੱਲੋਂ ਦਿੱਤੀਆਂ ਹਦਾਇਤਾਂ, ਨਿਰਦੇਸ਼ਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੌਮ ਡਰਨ ਵਾਲਿਆਂ ’ਚ ਨਹੀਂ ਹੈ। ਰਾਸ਼ਨ, ਸਿਹਤ, ਅੱਗ ਬੁਝਾਊ ਵਰਗੀਆਂ ਸਾਰੀਆਂ ਸਿਵਲ ਸੇਵਾਵਾਂ ਨੂੰ ਸੁਚਾਰੂ ਰੱਖਿਆ ਜਾਵੇਗਾ। ਜੇਕਰ ਕੋਈ ਕਾਲਾਬਾਜ਼ਾਰੀ ਜਾਂ ਜਮ੍ਹਾਂਖੋਰੀ ਕਰਦਾ ਹੈ, ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। 

#PunjabGovernment #BorderDistricts #SecurityMeasures #AmanArora #PunjabCabinet #BorderMinisters #PunjabNews #GovernmentInitiative #BorderSecurity #DualMinistersAppointed