Cyber War : ਕਮਾਂਡਰ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਈਰਾਨੀ ਹੈਕਰਾਂ ਨੇ ਕੀਤੀ ਅਮਰੀਕੀ ਵੈੱਬਸਾਈਟ ਹੈਕ

05

January

2020

ਵਾਸ਼ਿੰਗਟਨ : ਅਮਰੀਕਾ ਤੇ ਈਰਾਨ ਵਿਚਕਾਰ ਤਣਾਅ ਦੀ ਸਥਿਤੀ ਹੈ। ਇਕ ਪਾਸੇ ਜਿੱਥੇ ਜ਼ਮੀਨੀ ਸੰਘਰਸ਼ ਚੱਲ ਰਿਹਾ ਹੈ, ਉੱਥੇ ਹੀ ਦੂਸਰੇ ਪਾਸੇ ਈਰਾਨ ਹੁਣ ਅਮਰੀਕਾ 'ਤੇ ਸਾਈਬਰ ਹਮਲੇ ਕਰ ਰਿਹਾ ਹੈ। ਨਿਊਜ਼ ਏਜੰਸੀ ਏਐੱਫਪੀ ਮੁਤਾਬਿਕ, ਈਰਾਨ ਦੇ ਹੈਕਰਜ਼ ਹੋਣ ਦਾ ਦਾਅਵਾ ਕਰਨ ਵਾਲੇ ਸਮੂਹ ਨੇ ਸ਼ਨਿਚਰਵਾਰ ਨੂੰ ਇਕ ਵੱਡੀ ਅਮਰੀਕੀ ਏਜੰਸੀ ਦੀ ਵੈੱਬਸਾਈਟ ਹੈਕ ਕੀਤੀ ਹੈ। ਈਰਾਨੀ ਹੈਕਰਜ਼ ਨੇ ਸਰਕਾਰੀ ਵੈੱਬਸਾਈਟ ਹੈਕ ਕਰ ਕੇ ਇਸ 'ਤੇ ਚੋਟੀ ਦੇ ਫ਼ੌਜੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਵਾਲੇ ਸੁਨੇਹੇ ਪੋਸਟ ਕੀਤੇ ਹਨ। ਫੈਡਰਲ ਡਿਪਾਜ਼ਿਟਰੀ ਲਾਇਬ੍ਰੇਰੀ ਪ੍ਰੋਗਰਾਮ ਦੀ ਵੈੱਬਸਾਈਟ ਹੈਕ ਕਰ ਈਰਾਨੀ ਹੈਕਰਜ਼ ਵਾਲੇ ਪੇਜ ਇਸ 'ਤੇ ਲਗਾ ਦਿੱਤੇ ਗਏ ਜਿਸ 'ਤੇ ਈਰਾਨੀ ਪ੍ਰਧਾਨ ਮੰਤਰੀ ਅਯਾਤੁੱਲਾ ਅਲੀ ਖਾਮੇਨੇਈ ਤੇ ਈਰਾਨ ਦਾ ਰਾਸ਼ਟਰੀ ਝੰਡਾ ਦਿਖਾਇਆ ਗਿਆ। ਹੈਕ ਕੀਤੀ ਗਈ ਵੈੱਬਸਾਈਟ ਦੇ ਇਕ ਪੇਜ 'ਤੇ ਡੋਨਾਲਡ ਟਰੰਪ ਦੀ ਇਕ ਤਸਵੀਰ ਦਿਖਾਈ ਗਈ ਹੈ ਜਿਸ ਵਿਚ ਉਹ ਮਿਜ਼ਾਈਲਾਂ ਨਾਲ ਦਿਸ ਰਹੇ ਹਨ। ਇਸ ਵਿਚ ਨਾਲ ਹੀ ਲਿਖਿਆ ਗਿਆ ਹੈ, 'ਸ਼ਹਾਦਤ (ਸੁਲੇਮਾਨੀ)... ਸਾਲਾਂ ਤੋਂ ਅਟੁੱਟ ਯਤਨਾਂ ਦਾ ਫਲ਼ ਹੈ। ਇਸ ਵੈੱਬਸਾਈਟ 'ਤੇ ਲਿਖੇ ਇਕ ਸੰਦੇਸ਼ 'ਚ ਕਿਹਾ ਗਿਆ ਹੈ, 'ਉਨ੍ਹਾਂ ਦੇ (ਸੁਲੇਮਾਨੀ) ਜਾਣ ਨਾਲ ਤੇ ਭਗਵਾਨ ਦੀ ਤਾਕਤ ਨਾਲ ਉਨ੍ਹਾਂ ਦਾ ਕੰਮ ਤੇ ਰਸਤਾ ਬੰਦ ਨਹੀਂ ਹੋਵੇਗਾ ਤੇ ਇਸ ਦੇ ਬਦਲੇ ਦਾ ਇੰਤਜ਼ਾਰ ਕੀਤਾ ਜਾਵੇਗਾ, ਉਨ੍ਹਾਂ ਅਪਰਾਧੀਆਂ ਨੂੰ ਜਿਲ੍ਹਾਂ ਆਪਣੇ ਗੰਦੇ ਹੱਥਾਂ ਨੂੰ ਆਪਣੇ ਖ਼ੂਨ ਤੇ ਹੋਰ ਸ਼ਹੀਦਾਂ ਦੇ ਖ਼ੂਨ ਨਾਲ ਰੰਗ ਦਿੱਤਾ ਹੈ।' ਇਸ ਵੈੱਬਸਾਈਟ 'ਤੇ ਇਕ ਹੋਰ ਕੈਪਸ਼ਨ 'ਚ ਕਾਲੀ ਰੰਗ ਦੇ ਪੇਜ 'ਤੇ ਸਫੈਦ ਅੱਖਰਾਂ 'ਚ ਲਿਖਿਆ ਗਿਆ, 'ਇਹ ਈਰਾਨ ਦੀ ਸਾਈਬਰ ਸਮਰੱਥਾ ਦਾ ਸਿਰਫ਼ ਇਕ ਛੋਟਾ ਹਿੱਸਾ ਹੈ!'