ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਅਤੇ ਆਖ਼ਰੀ ਪੜਾਅ ਲਈ ਪੈ ਰਹੀਆਂ ਨੇ ਵੋਟਾਂ ,23 ਦਸੰਬਰ ਨੂੰ ਆਉਣਗੇ ਨਤੀਜੇ

20

December

2019

ਰਾਂਚੀ : ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਅਤੇ ਆਖ਼ਰੀ ਪੜਾਅ ਲਈ 16 ਵਿਧਾਨ ਸਭਾ ਸੀਟਾਂ ‘ਤੇ ਅੱਜ ਚੋਣਾਂ ਹੋ ਰਹੀਆਂ ਹਨ। ਜਿਸ ਦੇ ਲਈ ਲੋਕ ਸਵੇਰੇ 7 ਵਜੇ ਤੋਂ ਹੀ ਵੋਟ ਪਾਉਣ ਦੇ ਲਈ ਕਤਾਰਾਂ ‘ਚ ਖੜ੍ਹੇ ਹੋਏ ਹਨ। ਇਨ੍ਹਾਂ ਸੀਟਾਂ ‘ਤੇ ਕੁਲ 237 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਝਾਰਖੰਡ ‘ਚ ਇਸ ਸਮੇਂ ਝਾਰਖੰਡ ਮੁਕਤੀ ਮੋਰਚਾ ਮੁੱਖ ਵਿਰੋਧੀ ਧਿਰ ਹੈ ਜਿਸ ਨੇ 2014 ਦੇ ਵਿਧਾਨ ਸਭਾ ਚੋਣਾਂ ‘ਚ 19 ਸੀਟਾਂ ‘ਤੇ ਜਿੱਤ ਹਾਸਲ ਕੀਤੀਆਂ ਸੀ। ਇਸ ਪੜਾਅ ਵਿੱਚ 40,05,287 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਸ਼ੁੱਕਰਵਾਰ ਨੂੰ ਵੋਟਾਂ ਪੈਣ ਵਾਲੀਆਂ 16 ਸੀਟਾਂ ਵਿਚੋਂ ਸੱਤ ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ। ਝਾਰਖੰਡ ਦੇ ਮੁੱਖ ਚੋਣ ਅਧਿਕਾਰੀ ਵਿਨੈ ਕੁਮਾਰ ਚੌਬੇ ਨੇ ਜਾਣਕਾਰੀ ਦਿੱਤੀ ਹੈ ਕਿ ਸਾਰੀਆਂ 16 ਵਿਧਾਨ ਸਭਾ ਸੀਟਾਂ ‘ਤੇ ਸੁਤੰਤਰ, ਸ਼ਾਂਤਮਈ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਹੋ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਸੀਟਾਂ ਲਈ ਕੁੱਲ 5,389 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 269 ਸ਼ਹਿਰੀ ਖੇਤਰਾਂ ਅਤੇ 5,120 ਪੇਂਡੂ ਖੇਤਰਾਂ ਵਿਚ ਸਥਿਤ ਹਨ। ਇਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ 20,49,921 ਪੁਰਸ਼, 19,55,336 ਔਰਤਾਂ 30 ਤੀਜੀ ਲਿੰਗ ਵੋਟਰ ਹਨ। ਇੱਥੇ 93,779 ਨਵੇਂ ਵੋਟਰ ਹਨ। ਇਸ ਤੋਂ ਇਲਾਵਾ 80 ਸਾਲਾਂ ਤੋਂ ਵੱਧ ਉਮਰ ਦੇ 41,505 ਅਤੇ 49,446ਅਪਾਹਜ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੰਜਵੇਂ ਅਤੇ ਆਖ਼ਰੀ ਪੜਾਅ ਦੀਆਂ 16 ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ, ਉਹ ਛੇ ਜ਼ਿਲ੍ਹਿਆਂ ਵਿਚ ਹਨ। ਇਨ੍ਹਾਂ ਵਿਚ ਸਾਹਬਗੰਜ ਜ਼ਿਲੇ ਵਿਚ ਰਾਜਮਹਿਲ, ਬੋਰਿਓ ਅਤੇ ਬਰਹੇਤ, ਪਕੂਰ ਜ਼ਿਲੇ ਵਿਚ ਲਿਟੀਪੜਾ, ਪਾਕੁਰ ਅਤੇ ਮਹੇਸ਼ਪੁਰ, ਜਮਤਾਰਾ ਜ਼ਿਲੇ ਵਿਚ ਨਾਲਾ ਅਤੇ ਜਾਮਤਾਰਾ, ਸ਼ਿਕਾਰੀਪੜਾ, ਦੁਮਕਾ, ਜਾਮ ਅਤੇ ਡਰਮਕਾ ਜ਼ਿਲ੍ਹੇ ਵਿਚ ਜਰਮੁੰਡੀ, ਦੇਵਘਰ ਜ਼ਿਲੇ ਵਿਚ ਸਾਰਥ ਅਤੇ ਗੋਦਾ ਜ਼ਿਲੇ ਵਿਚ ਪੋਦਾਹੀਟ, ਗੋਡਾ ਅਤੇ ਮਹਾਗਾਮਾ ਵਿਧਾਨ ਸਭਾ ਸੀਟਾਂ ਵਿੱਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਝਾਰਖੰਡ ਵਿੱਚ ਕੁੱਲ 81 ਵਿਧਾਨ ਸਭਾ ਸੀਟਾਂ ਹਨ। ਚੋਣ ਕਮਿਸ਼ਨਰ ਅਨੁਸਾਰ ਸੂਬੇ ਵਿਚ ਪੰਜ ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ। ਅੱਜ ਪੰਜਵੇਂ ਅਤੇ ਆਖ਼ਰੀ ਪੜਾਅ ਤਹਿਤ 16 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ। ਝਾਰਖੰਡ ‘ਚ ਹੁਣ ਤੱਕ ਚਾਰ ਵਾਰ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ। ਇਨ੍ਹਾਂ ਚਾਰਾਂ ਚੋਣਾਂ ‘ਚ ਕੋਈ ਵੀ ਪਾਰਟੀ ਆਪਣੇ ਬਲ ‘ਤੇ ਬਹੁਮਤ ਹਾਸਲ ਨਹੀਂ ਕਰ ਸਕੀ। ਇਨ੍ਹਾਂ ਚੋਣਾਂ ਦੇ ਨਤੀਜੇ 23 ਦਸੰਬਰ ਨੂੰ ਆਉਣਗੇ।