ਭਾਈ ਉਂਕਾਰ ਸਿੰਘ ਜੀ ਸ਼੍ਰੋਮਣੀ ਰਾਗੀ ਸਭਾ ਦੇ ਪ੍ਰਧਾਨ ਬਨਣ ਤੇ ਗੁਰੂ ਨਾਨਕ ਸੇਵਾ ਮਿਸ਼ਨ ਵੱਲੋਂ ਸਨਮਾਨਿਤ

02

April

2019

ਲੁਧਿਆਣਾ 2 ਅਪ੍ਰੈਲ (ਪ.ਪ)-ਸ਼੍ਰੋਮਣੀ ਰਾਗੀ ਸਭਾ ਦੇ ਨਵ-ਨਿਯੁਕਤ ਪ੍ਰਧਾਨ ਭਾਈ ਉਂਕਾਰ ਸਿੰਘ ਜੀ ਦਾ ਅੱਜ ਲੁਧਿਆਣੇ ਵਿਖੇ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਦਫਤਰ ਵਿਖੇ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸੰਬਧੀ ਬੋਲਦਿਆਂ ਗੁਰੂ ਨਾਨਕ ਸੇਵਾ ਮਿਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਭਾਈ ਉਂਕਾਰ ਸਿੰਘ ਜੋਕਿ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਹਨ ਸਿਖ ਪੰਥ ਵਿਚ ਸਤਿਕਾਰਿਤ ਜੱਥੇ ਵੱਲੋਂ ਪਹਿਚਾਣੇ ਜਾਂਦੇ ਹਨ ਉਹ ਲੰਮੇ ਸਮੇਂ ਤੋਂ ਕੀਰਤਨ ਦੀ ਸੇਵਾ ਦੇਸ਼ਾ ਵਿਦੇਸ਼ਾ ਵਿਚ ਨਿਭਾਅ ਰਹੇ ਹਨ।ਉਨ੍ਹਾਂ ਦਾ ਸ਼੍ਰੋਮਣੀ ਰਾਗੀ ਸਭਾ ਦਾ ਪ੍ਰਧਾਨ ਬਨਣਾ ਬਹੁਤ ਮਾਣ ਵਾਲੀ ਗੱਲ ਹੈ।ਸ.ਚੌਹਾਨ ਵੱਲੋਂ ਆਪਣੇ ਸਾਥੀਆਂ ਸਮੇਤ ਜਿਥੇ ਭਾਈ ਸਾਹਿਬ ਜੀ ਦਾ ਗੁਰੂ ਨਾਨਕ ਸੇਵਾ ਮਿਸ਼ਨ ਦੇ ਦਫਤਰ ਵਿਖੇ ਆਉਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਉਥੇ ਅਰਦਾਸ ਵੀ ਕੀਤੀ ਗਈ ਕਿ ਗੁਰੂ ਸਾਹਿਬ ਇਨ੍ਹਾਂ ਨੂੰ ਹੋਰ ਵੀ ਬਲ ਬੁੱਧ ਤੇ ਸਮਰਥਾ ਬਖਸ਼ਣ ਤਾਕਿ ਇਹ ਏਸੇ ਤਰਾਂ ਕੀਰਤਨ ਦੇ ਨਾਲ ਨਾਲ ਰਾਗੀ ਸਭਾ ਵਿਚ ਵੀ ਵੱਡੀਆਂ ਸੇਵਾਵਾਂ ਨਿਭਾਅ ਸਕਣ। ਇਸ ਮੌਕੇ ਆਪਣੇ ਸੰਬੋਧਨ ਵਿਚ ਭਾਈ ਉਂਕਾਰ ਸਿੰਘ ਨੇ ਕਿਹਾ ਜੋ ਸੇਵਾ ਮੈਨੂੰ ਗੁਰੂ ਰਾਮਦਾਸ ਜੀ ਵੱਲੋਂ ਬਖਸ਼ਿਸ਼ ਹੋਈ ਹੈ ਮੈ ਪੂਰੀ ਤਨਦੇਹੀ ਨਾਲ ਅਤੇ ਸਮੁੱਚੇ ਰਾਗੀ ਵੀਰਾਂ ਨੂੰ ਨਾਲ ਲੈਕੇ ਸੰਗਤਾਂ ਦੇ ਸਹਿਯੋਗ ਨਾਲ ਕਰਨ ਦਾ ਯਤਨ ਕਰਾਗਾਂ।ਉਨ੍ਹਾਂ ਕਿਹਾ ਕਿ ਅੱਜ ਮੈਨੂੰ ਗੁਰੂ ਨਾਨਕ ਸੇਵਾ ਮਿਸ਼ਨ ਵੱਲੋਂ ਜੋ ਮਾਣ ਸਨਮਾਨ ਦਿਤਾ ਗਿਆ ਹੈ ਉਸ ਲਈ ਮੈਂ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਅਤੇ ਯਕੀਨ ਦਿਵਾਉਦਾ ਹਾਂ ਕਿ ਮੈ ਕੀਰਤਨ ਦੀ ਸੇਵਾ ਅਤੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਹਮੇਸ਼ਾ ਤਤਪਰ ਰਹਾਗਾਂ। ਇਸ ਮੌਕੇ ਤੇ ਮਨੋਹਰ ਸਿੰਘ ਮੱਕੜ ,ਹਰਦੀਪ ਸਿੰਘ ਮਸੌਣ ,ਮਹਿੰਦਰ ਸਿੰਘ ਕੰਡਾ ,ਦਰਸ਼ਨ ਸਿੰਘ ਚੁੱਘ ,ਐਡਵੋਕੇਟ ਆਰ.ਪੀ.ਸਿੰਘ ,ਮਹਿੰਦਰਪਾਲ ਸਿੰਘ ਕਾਕਾ ,ਸੁਮਿਤ ਸਿੰਘ ਬਿੰਦਰਾ,ਸਤਿੰਦਰ ਸਿੰਘ ਟੋਨੀ ,ਵਿਕਰਮਜੀਤ ਸਿੰਘ ,ਹਰਪ੍ਰੀਤ ਸਿੰਘ ਮਸੌਣ,ਮਨਵਿੰਦਰ ਸਿੰਘ (ਗੋਲਾ) ਹਾਜ਼ਰ ਸਨ।