Arash Info Corporation

ਪੰਚਾਇਤੀ ਚੋਣਾਂ 'ਚ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਚੁਗਾਵਾਂ ਵਿਖੇ ਅਕਾਲੀ ਵਰਕਰਾਂ ਵਲੋਂ ਬੀ. ਡੀ. ਓ. ਦਫ਼ਤਰ ਅੱਗੇ ਪ੍ਰਦਰਸ਼ਨ

18

December

2018

ਚੁਗਾਵਾਂ/ ਲੋਪੋਕੇ, 18 ਦਸੰਬਰ ਪੰਚਾਇਤੀ ਚੋਣਾਂ 'ਚ ਬਲਾਕ ਚੁਗਾਵਾਂ ਦੇ 109 ਨੂੰ ਪਿੰਡਾਂ ਦੇ ਅਕਾਲੀ ਸਰਪੰਚਾਂ ਅਤੇ ਪੰਚਾਂ ਲਈ ਉਮੀਦਵਾਰਾਂ ਨੂੰ ਚੁੱਲ੍ਹਾ ਟੈਕਸ ਅਤੇ ਹੋਰ ਫਾਰਮ ਨਾ ਦਿੱਤੇ ਜਾਣ 'ਤੇ ਬੀ. ਡੀ. ਓ. ਅਤੇ ਪੰਚਾਇਤ ਸੈਕਟਰੀਆਂ ਦੇ ਦਫ਼ਤਰ 'ਚ ਪੰਜ ਦਿਨਾਂ ਤੋਂ ਲਗਾਤਾਰ ਗ਼ੈਰ-ਹਾਜ਼ਰ ਰਹਿਣ ਕਾਰਨ ਅੱਜ ਸੈਂਕੜੇ ਅਕਾਲੀ ਵਰਕਰਾਂ ਨੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਰਾਣਾ ਰਣਬੀਰ ਸਿੰਘ ਲੋਪੋਕੇ ਦੀ ਅਗਵਾਈ ਹੇਠ ਲੋਪੋਕੇ-ਚੁਗਾਵਾਂ ਰੋਡ 'ਤੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਰਕਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਇਹ ਚਿਤਾਵਨੀ ਦਿੱਤੀ ਕਿ ਜੇਕਰ ਚੁੱਲ੍ਹਾ ਟੈਕਸ ਅਤੇ ਹੋਰ ਫਾਰਮ ਨਾ ਦਿੱਤੇ ਗਏ ਤਾਂ ਧਰਨਾ ਲਗਾਤਾਰ ਜਾਰੀ ਰਹੇਗਾ।