Arash Info Corporation

ਘਰ ਦੇ ਤਾਲੇ ਤੋੜ ਕੇ ਨਕਦੀ ਤੇ ਗਹਿਣੇ ਚੋਰੀ

12

November

2018

ਜ਼ੀਰਕਪੁਰ, ਢਕੋਲੀ ਦੇ ਗੁਰੂ ਨਾਨਕ ਐਨਕਲੇਵ ਦੇ ਇੱਕ ਬੰਦ ਪਏ ਘਰ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਘਰ ਦੇ ਮਾਲਕ ਨੇ ਪੁਲੀਸ ਨੂੰ ਘਟਨਾ ਬਾਰੇ ਸ਼ਿਕਾਇਤ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਲੰਘੀ 3 ਨਵੰਬਰ ਨੂੰ ਉਹ ਆਪਣੇ ਪਰਿਵਾਰ ਸਮੇਤ ਬਾਹਰ ਗਏ ਹੋਏ ਸਨ ਤੇ ਅੱਜ ਵਾਪਸ ਆ ਕੇ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਪਏ ਸਨ। ਉਨ੍ਹਾਂ ਨੇ ਅੰਦਰ ਜਾ ਕਿ ਦੇਖਿਆ ਤਾਂ ਕਮਰਿਆਂ ’ਚ ਸਾਰਾ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰ 60 ਹਜ਼ਾਰ ਦੇ ਕਰੀਬ ਨਕਦੀ, ਢਾਈ ਲੱਖ ਦੀ ਕੀਮਤ ਦੇ ਗਹਿਣੇ ਜਿਨ੍ਹਾਂ ਵਿੱਚ ਇਕ ਸੋਨੇ ਦੀ ਚੇਨੀ, 3 ਸੋਨੇ ਦੀਆਂ ਮੁੰਦਰੀਆਂ, ਕਾਂਟੇ ਤੇ ਮੰਗਲ ਸੂਤਰ, ਚਾਰ ਸੋਨੇ ਦੀਆਂ ਚੂੜੀਆਂ, ਦਸ ਚਾਂਦੀ ਦੇ ਸਿੱਕੇ ਤੇ ਚਾਂਦੀ ਦੀਆਂ ਚੂੜੀਆਂ ਸ਼ਾਮਲ ਹਨ। ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਉਹ ਛੁੱਟੀ ’ਤੇ ਹਨ ਅਤੇ 12 ਨਵੰਬਰ ਨੂੰ ਮਾਮਲੇ ਦੀ ਜਾਂਚ ਕੀਤੀ ਜਾਏਗੀ। ਇਲਾਕਾ ਵਾਸੀਆਂ ਨੇ ਪੁਲੀਸ ਨੂੰ ਅਪੀਲ ਕੀਤੀ ਹੈ ਕਿ ਚੋਰੀ ਦੀਆਂ ਘਟਨਾਵਾਂ ’ਤੇ ਠਲ੍ਹ ਪਾਉਣ ਲਈ ਪੁਲੀਸ ਦੀ ਗਸ਼ਤ ਵਧਾਈ ਜਾਵੇਗੀ।

E-Paper

Calendar

Videos