ਚੋਹਲਾ ਸਾਹਿਬ 'ਚ 2 ਮੰਜ਼ਿਲਾ ਬਿਲਡਿੰਗ ਢਹਿ-ਢੇਰੀ

17

April

2024

ਚੋਹਲਾ ਸਾਹਿਬ, 17 ਅਪ੍ਰੈਲ (ਬਲਵਿੰਦਰ ਸਿੰਘ)-ਕਸਬਾ ਚੋਹਲਾ ਸਾਹਿਬ ਵਿਖੇ ਸਰਹਾਲੀ ਰੋਡ ਉਤੇ ਸਥਿਤ ਇਕ ਨਿੱਜੀ ਅਕੈਡਮੀ ਦੀ ਬਿਲਡਿੰਗ ਅਚਾਨਕ ਢਹਿ-ਢੇਰੀ ਹੋ ਗਈ। ਇਸ ਵਿਚ 45 ਤੋਂ 50 ਵਿਦਿਆਰਥੀ ਸਿੱਖਿਆ ਲੈਣ ਲਈ ਪਹੁੰਚਦੇ ਸਨ। ਵਿਦਿਆਰਥੀਆਂ ਨੂੰ ਛੁੱਟੀ ਹੋਣ ਤੋਂ ਲਗਭਗ 20 ਮਿੰਟ ਬਾਅਦ ਹੀ ਇਹ ਬਿਲਡਿੰਗ ਦੀਆਂ ਦੀਵਾਰਾਂ ਵਿਚ ਪਾੜ ਪੈਣੇ ਸ਼ੁਰੂ ਹੋ ਗਏ ਅਤੇ ਵੇਖਦੇ ਹੀ ਵੇਖਦੇ ਪੂਰੀ ਬਿਲਡਿੰਗ ਜ਼ਮੀਨ ਉੱਪਰ ਢਹਿ-ਢੇਰੀ ਹੋ ਗਈ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।