ਪੰਜਾਬ ਸਮੇਤ ਇਸ ਵਾਰ ਗੁਰਦਾਸਪੁਰ ਵਿਚ ਵੀ ਝਾੜੂ ਖਿਲਰ ਜਾਵੇਗਾ- ਡਾ. ਚੀਮਾ

16

April

2024

ਅੰਮ੍ਰਿਤਸਰ, 16 ਅਪ੍ਰੈਲ (ਜਸਵੰਤ ਸਿੰਘ ਜੱਸ)- ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਵਲੋਂ ਹਲਕਾ ਗੁਰਦਾਸਪੁਰ ਤੋਂ ਐਲਾਨੇ ਗਏ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਭਾਜਪਾ ਨਾਲ ਗੱਠਜੋੜ ਕਰਕੇ ਅਸੀਂ ਸਰਕਾਰਾਂ ਵੀ ਬਣਾਈਆਂ ਸੀ ਪਰ ਇਸ ਵਾਰ ਕਿਸਾਨਾਂ ਕਰਕੇ ਅਸੀਂ ਵੱਖਰੇ ਹੋ ਗਏ ਹਾਂ‌। ਪਿਛਲੇ ਕਿਸਾਨੀ ਅੰਦੋਲਨ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਤੋਂ ਅਸਤੀਫ਼ਾ ਵੀ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਵਾਸਤੇ ਸਭ ਤੋਂ ਵੱਡਾ ਮੁੱਦਾ ਕਿਸਾਨਾਂ ਦੀ ਐਮ. ਐਸ. ਪੀ. ਅਤੇ ਬੰਦੀ ਸਿੰਘਾਂ ਦੀ ਰਿਹਾਈ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਭ੍ਰਿਸ਼ਟਾਚਾਰ ਖਤਮ ਕਰਨ ਦੀ ਗਰੰਟੀ ਲੈ ਕੇ ਆਏ ਸੀ ਅਤੇ ਉਹ ਹੁਣ ਖੁਦ ਸਬੂਤਾਂ ਸਮੇਤ ਭ੍ਰਿਸ਼ਟਾਚਾਰ ਮਾਮਲੇ ਵਿਚ ਜੇਲ੍ਹ ਅੰਦਰ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਮੇਤ ਇਸ ਵਾਰ ਗੁਰਦਾਸਪੁਰ ਵਿਚ ਵੀ ਝਾੜੂ ਪੂਰੀ ਤਰ੍ਹਾਂ ਖਿਲਰ ਜਾਵੇਗਾ ਤੇ ਆਪ ਪਾਰਟੀ ਉੱਡ ਜਾਵੇਗੀ