25
April
2022

ਅਹਿਮਦਾਬਾਦ, 25 ਅਪਰੈਲ-
ਗੁਜਰਾਤ ਤੱਟੀ ਰੱਖਿਅਕ ਦਲ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨੀ ਕਿਸ਼ਤੀ ਨੂੰ ਜ਼ਬਤ ਕੀਤਾ ਹੈ ਜਿਸ ਵਿਚੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 280 ਕਰੋੜ ਰੁਪਏ ਦੇ ਲਗਪਗ ਹੈ। ਭਾਰਤੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਅਰਬ ਸਾਗਰ ਵਿਚ ਸ਼ੱਕੀ ਹਾਲਤ ਤੇ ਭਾਰਤ ਦੇ ਪਾਣੀ ਵਿਚ ਦਾਖਲ ਹੋਣ ’ਤੇ ਕਿਸ਼ਤੀ ਦਾ ਪਿੱਛਾ ਕੀਤਾ ਗਿਆ ਤੇ ਨੌਂ ਪਾਕਿਸਤਾਨੀਆਂ ਨੂੰ ਹੈਰੋਇਨ ਦੀ ਵੱਡੀ ਖੇਪ ਸਣੇ ਕਾਬੂ ਕੀਤਾ ਗਿਆ।