04
March
2022
ਕੀਵ, 4 ਮਾਰਚ - ਯੂ.ਕੇ. ਦੇ ਪ੍ਰਧਾਨ ਮੰਤਰੀ ਜੌਹਨਸਨ ਨੇ ਅੱਜ ਤੜਕੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨਾਲ ਗੱਲ ਕੀਤੀ। ਪੀ.ਐਮ. ਜੌਹਨਸਨ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਦੀਆਂ ਲਾਪਰਵਾਹੀ ਵਾਲੀਆਂ ਕਾਰਵਾਈਆਂ ਹੁਣ ਪੂਰੇ ਯੂਰਪ ਦੀ ਸੁਰੱਖਿਆ ਨੂੰ ਸਿੱਧੇ ਤੌਰ 'ਤੇ ਖਤਰੇ ਵਿਚ ਪਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਯੂ.ਕੇ. ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਕਿ ਸਥਿਤੀ ਹੋਰ ਨਾ ਵਿਗੜੇ |