02
March
2022
ਫਗਵਾੜਾ 02 ਮਾਰਚ (ਅਸ਼ੋਕ ਸ਼ਰਮਾ) ਯੂਥ ਵਾਈਸ ਫਾਊਂਡੇਸ਼ਨ ਅਤੇ ਯੂਥ ਮੋਰਚਾ ਵਲੋਂ ਅੱਜ ਇੱਕ ਗਰੀਬ ਪਰਿਵਾਰ ਦੀ ਜ਼ਰੂਰਤਮੰਦ ਲੜਕੀ ਦੇ ਵਿਆਹ ਲਈ ਉਨ੍ਹਾਂ ਨੂੰ 31000 ਰੁ. ਦੀ ਜਿੱਥੇ ਆਰਥਿਕ ਮੱਦਦ ਕੀਤੀ ਉੱਥੇ ਨਾਲ ਹੀ ਉਸ ਲੜਕੀ ਨੂੰ ਰੋਜ਼ਾਨਾ ਦੀ ਵਰਤੋਂ "ਚ ਆਉਣ ਵਾਲੀਆਂ ਚੀਜ਼ਾਂ ਜਿਵੇਂ ਲੜਕੀ ਦੇ ਕਪੜੇ,ਕੰਬਲ,ਚਦਰਾ ਸਰਾਨੇ,ਰਸੋਈ ਵਿੱਚ ਵਰਤੇ ਜਾਣ ਵਾਲੇ ਬਰਤਨਾ ਤੋਂ ਇਲਾਵਾ ਬਰਾਤ ਦੀ ਰੋਟੀ ਦਾ ਵੀ ਪ੍ਰਬੰਧ ਕੀਤਾ ਇਸ ਮੌਕੇ ਬੋਲਦਿਆਂ ਪ੍ਰਧਾਨ ਗਗਨਦੀਪ ਸਿੰਘ ਢੱਟ ਨੇ ਕਿਹਾ ਕਿ ਯੂਥ ਵਾਈਸ ਫਾਊਂਡੇਸ਼ਨ ਦਾ ਮੁੱਖ ਮੰਤਵ ਲੋੜਵੰਦਾਂ ਦੀ ਮਦਦ ਕਰਨਾ ਹੈ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਆਰਥਿਕ ਪੱਖੋ ਕਮਜ਼ੋਰ ਹਨ ਜੋ ਅਪਣੇ ਜੀਵਨ ਚ ਬਹੁਤ ਸਾਰੇ ਫੈਸਲੇ ਕਰਨ ਵੇਲੇ ਔਖਾ ਮਹਿਸੂਸ ਕਰਦੇ ਹਨ ਪਰ ਯੂਥ ਵਾਈਸ ਫਾਊਂਡੇਸ਼ਨ ਹਮੇਸ਼ਾ ਅਜਿਹੇ ਲੋਕਾਂ ਦੀ ਮੁਸ਼ਕਲ ਅਸਾਨ ਕਰਨ "ਚ ਮੱਦਦ ਕਰਦੀ ਹੈ।ਇਸ ਮੌਕੇ ਗਗਨ ਕਾਲੜਾ,ਨੰਦ ਸੋਨੀ,ਰੁਸੀ ਲਾਲ,ਪਾਮ ਲਹੋਰੀ ਆਦਿ ਮੌਜੂਦ ਸਨ।