23
February
2022

ਚੰਡੀਗੜ੍ਹ, 23 ਫਰਵਰੀ - ਚੰਡੀਗੜ੍ਹ ਦੇ ਬਿਜਲੀ ਵਿਭਾਗ ਵਿਚ ਮੁਲਾਜ਼ਮਾਂ ਦੀ ਯੂਨੀਅਨ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਬਿਜਲੀ ਠੱਪ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਨੇ ਦੂਰਸੰਚਾਰ ਟਾਵਰਾਂ ਨੂੰ ਪ੍ਰਭਾਵਤ ਕੀਤਾ ਹੈ, ਜਿਸ ਨਾਲ ਪ੍ਰਭਾਵਿਤ ਖੇਤਰਾਂ ਵਿਚ ਮੋਬਾਈਲ ਨੈਟਵਰਕ ਕਨੈਕਟੀਵਿਟੀ ਵਿਚ ਵਿਘਨ ਪੈ ਰਿਹਾ ਹੈ |