ਦੋਹਤੀ ਦਾ ਜਨਮ ਦਿਨ ਸਕੂਲ ਵਿਦਿਆਰਥੀਆਂ ਨਾਲ ਮਿਲ ਕੇ ਮਨਾਇਆ

22

February

2022

ਦਿੜ੍ਹਬਾ ਮੰਡੀ, 22 ਫਰਵਰੀ : ਜਥੇਦਾਰ ਜਗਵਿੰਦਰ ਸਿੰਘ ਕਮਾਲਪੁਰ ਵੱਲੋਂ ਆਪਣੀ ਦੋਹਤੀ ਜਪ ਕੌਰ ਤੂਰ ਦਾ ਜਨਮ ਦਿਨ ਸਰਕਾਰੀ ਹਾਈ ਸਕੂਲ ਕਮਾਲਪੁਰ ਦੇ ਵਿਦਿਆਰਥੀਆਂ ਅਤੇ ਸਟਾਫ ਨਾਲ ਮਿਲ ਕੇ ਮਨਾਇਆ ਗਿਆ। ਉਹਨਾਂ ਨੇ ਸਕੂਲ ਵਿੱਚ ਪਹੁੰਚ ਕੇ ਸਾਰੇ ਵਿਦਿਆਰਥੀਆਂ ਨੂੰ ਚਾਕਲੇਟ, ਪੈਨ, ਪੈਨਸਿਲ ਅਤੇ ਸਟੇਸ਼ਨਰੀ ਦਾ ਹੋਰ ਸਮਾਨ ਦਿੱਤਾ। ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਦੇਹੜ ਨੇ ਬੱਚੀ ਜਪ ਕੌਰ ਤੂਰ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਪਰਿਵਾਰ ਵੱਲੋਂ ਸਕੂਲ ਦੇ ਬੱਚਿਆਂ ਵਿੱਚ ਆ ਕੇੇ ਆਪਣੀ ਦੋਹਤੀ ਦਾ ਜਨਮ ਦਿਨ ਮਨਾਉਣਾ ਇੱਕ ਚੰਗਾ ਉਪਰਾਲਾ ਹੈ। ਉਹਨਾਂ ਨੇ ਜਥੇਦਾਰ ਜਗਵਿੰਦਰ ਸਿੰਘ ਕਮਾਲਪੁਰ ਦਾ ਧੰਨਵਾਦ ਕਰਦਿਆਂ ਉਮੀਦ ਕੀਤੀ ਕਿ ਇਹ ਪਰਿਵਾਰ ਭਵਿੱਖ ਵਿੱਚ ਵੀ ਸਕੂਲ ਨਾਲ ਜੁੜਿਆ ਰਹੇਗਾ। ਇਸ ਮੌਕੇ ਚੇਅਰਮੈਨ ਰਸਮਾ ਬਲਵਿੰਦਰ ਸਿੰਘ, ਬਲਵਿੰਦਰ ਸਿੰਘ, ਅਧਿਆਪਕਾ ਯਾਦਵਿੰਦਰ ਕੌਰ, ਜਸਪ੍ਰੀਤ ਕੌਰ, ਹਰਦੀਪ ਕੌਰ, ਨੀਤੂ ਸ਼ਰਮਾ, ਕੰਚਨਪ੍ਰੀਤ ਕੌਰ, ਸੁਖਵੀਰ ਕੌਰ, ਲਖਵੀਰ ਸਿੰਘ, ਟਿੰਕੂ ਕੁਮਾਰ, ਮਨਦੀਪ ਸਿੰਘ, ਕੁਲਵੀਰ ਸਿੰਘ, ਹਰਜੀਤ ਸਿੰਘ ਜੋਗਾ ਨੇ ਵੀ ਬੱਚੀ ਜਪ ਕੌਰ ਤੂਰ ਨੂੰ ਜਨਮ ਦਿਨ ਦੀ ਵਧਾਈ ਦਿੱਤੀ।