ਕੂੰਮਕਲਾਂ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਵੋਟਾਂ ਪਵਾਉਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜ੍ਹਿਆ

21

February

2022

ਸੰਗਰੂਰ,21ਫਰਵਰੀ (ਜਗਸੀਰ ਲੌਂਗੋਵਾਲ ) - ਵਿਧਾਨ ਸਭਾ ਦੀਆਂ ਚੋਣਾਂ ਕੂੰਮਕਲਾਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਲੋਕਾਂ ਵਲੋਂ ਬਹੁਤ ਹੀ ਉਤਸ਼ਾਹ ਨਾਲ ਵੋਟਾਂ ਪਾਈਆਂ ਗਈਆਂ ਕੂੰਮਕਲਾਂ ਵਿਚ 71%ਪ੍ਰਤੀਸਤ, ਚੌਂਤਾ 70% ਪ੍ਰਤੀਸ਼ਤ ਬਲੀਏਵਾਲ 77%ਪ੍ਰਤੀਸਤ ਪੰਜ ਭੈਣੀਆਂ ਵਿਚ 69%ਪ੍ਰਤੀਸਤ ,ਪ੍ਰਤਾਪਗੜ 69%ਪ੍ਰਤੀਸਤ, ਗਹਿਲੇਵਾਲ 70%ਪ੍ਰਤੀਸਤ, ਸੇਰੀਆਂ 76% ਪ੍ਰਤੀਸ਼ਤ ਵੋਟਾਂ ਪੂਰੀ ਸ਼ਾਂਤੀਪੂਰਨ ਬਿਨਾਂ ਕਿਸੇ ਰੌਲੇ ਰੱਪੇ ਤੋਂ ਪੋਲ ਹੋਈਆਂ। ਸਾਤੀ ਪੂਰਵਕ ਵੋਟਾਂ ਪਵਾਉਣ ਲਈ ਕੇਂਦਰੀ ਸੁਰੱਖਿਆ ਬਲ ਬੀ. ਐੱਸ. ਐੱਫ, ਪੋਲਿੰਗ ਸਟਾਫ ਅਤੇ ਬੀ. ਐਲ. ੳ.ਪਵਨਕੁਮਾਰ, ਆਂਗਨਵਾੜੀ ਵਰਕਰਾਂ ਤੇਜਵਿੰਦਰ ਕੌਰ, ਪਰਮਿੰਦਰ ਕੌਰ,ਰਾਜ ਰਾਣੀਂ ਵਲੋਂ ਵੀ ਡਿਊਟੀ ਵਧੀਆ ਢੰਗ ਨਾਲ ਨਿਭਾਈ ਗਈ। ਇਸ ਮੌਕੇ ਕੂੰਮਕਲਾਂ ਵਿਖੇ ਪਹਿਲੀ ਵਾਰ ਵੋਟਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਆਏ ਨਵੇਂ ਵੋਟਰਾਂ ਵਿਚ ਭਾਰੀ ਉਤਸ਼ਾਹ ਅਤੇ ਖੁਸ਼ੀ ਪਾਈ ਜਾ ਰਹੀ ਸੀ ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਅਨੂ ਪਾਹਵਾ,ਜਸਕਰਨਪ੍ਰੀਤ ਸਿੰਘ ਜੀ,ਐਮ ਸਮਰਾਟ ਕਰਿਆਨਾ ਸਟੋਰ ਕੂੰਮਕਲਾਂ ਸ਼ਾਮਲ ਸਨ। ਇਨ੍ਹਾਂ ਨੂੰ ਬੀ .ਐਲ.ੳ, ਸੀ੍ ਪਵਨ ਕੁਮਾਰ, ਸਮਰਾਟ ਕਰਿਆਨਾ ਸਟੋਰ ਦੇ ਮਾਲਕ ਗੋਪਾਲ ਸ਼ਰਮਾ, ਵਿਨੋਦ ਸ਼ਰਮਾ , ਸ਼ਰਮਾ ਕਰਿਆਨਾ ਸਟੋਰ ਕੂੰਮਕਲਾਂ, ਉੱਘੇ ਟਰੇਡ ਯੂਨੀਅਨ ਆਗੂ ਸਾਥੀ ਅਮਰਨਾਥ ਕੂੰਮਕਲਾਂ ਸਾਬਕਾ ਚੇਅਰਮੈਨ ਸਤਪਾਲ ਜੋਸ਼ੀਲਾ, ਸੁਰਿੰਦਰ ਸਿੰਘ ਖਾਲਸਾ ਸਵੀਟ ਸ਼ਾਪ ਕੂੰਮਕਲਾਂ ਨੇ ਪਹਿਲੀ ਵਾਰ ਵੋਟਪਾਉਣ ਅਤੇ ਆਪਣੀ ਤਾਕਤ ਦੀ ਵਰਤੋਂ ਕਰਨ ਦੀ ਖੁਸ਼ੀ ਵਿੱਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਖੁਸ਼ੀ ਵਿੱਚ ਬੱਚਿਆਂ ਦਾ ਹੌਸਲਾ ਵਧਾਇਆ ਗਿਆ।