06
February
2022

ਮੁੰਬਈ (ਵਾਰਤਾ): ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ ਅੱਜ ਮਤਲਬ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 92 ਸਾਲ ਦੀ ਸੀ। ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਡਾ. ਪ੍ਰਤੀਤ ਸਮਦਾਨੀ ਉਹਨਾਂ ਦਾ ਇਲਾਜ ਕਰ ਰਹੇ ਹਨ। ਸੁਰਾਂ ਦੀ ਮਲਿਕਾ ਦਾ ਦਿਹਾਂਤ ਉਹਨਾਂ ਦੇ ਸਰੀਰ ਦੇ ਕਈ ਅੰਗਾਂ ਦੇ ਕੰਮ ਨਾ ਕਰਨ ਕਾਰਨ ਹੋਇਆ। ਡਾਕਟਰ ਸਮਦਾਨੀ ਨੇ ਖੁਲਾਸਾ ਕੀਤਾ ਕਿ ਲਤਾ ਮੰਗੇਸ਼ਕਰ ਜੀ ਦਾ ਦਿਹਾਂਤ ਕਈ ਅੰਗਾਂ ਦੇ ਕੰਮ ਬੰਦ ਕਰ ਦੇਣ ਨਾਲ ਹੋਇਆ। ਬਹੁਤ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ ਦਿਹਾਂਤ ਅੱਜ ਸਵੇਰੇ 8:12 ਵਜੇ ਹੋਇਆ।