ਚੰਨੀ - ਸਿੱਧੂ ਨੇ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਮੁਆਵਜ਼ਾ

22

November

2021

ਲੁਧਿਆਣਾ, 22 ਨਵੰਬਰ - ਅੱਜ ਲੁਧਿਆਣਾ ਵਿਚ ਕਾਂਗਰਸ ਦੀ ਵੱਡੀ ਵਰਕਰ ਰੈਲੀ ਹੋ ਰਹੀ ਹੈ | ਇਸ ਵਿਚ ਮੁੱਖ ਮੰਤਰੀ ਚੰਨੀ ਅਤੇ ਸਿੱਧੂ ਸ਼ਾਮਿਲ ਹਨ | ਲੁਧਿਆਣਾ ਪਹੁੰਚੇ ਚੰਨੀ - ਸਿੱਧੂ ਨੇ ਕਿਸਾਨੀ ਸੰਘਰਸ਼ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਸ ਮੌਕੇ ਮੁਆਵਜ਼ਾ ਦਿੱਤਾ ਹੈ | ਉੱਥੇ ਹੀ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਵੀ ਵੰਡੇ |