Arash Info Corporation

ਟਰੱਕ ਦੀ ਆਟੋ-ਰਿਕਸ਼ਾ ਨਾਲ ਟੱਕਰ, ਦੋ ਜ਼ਖ਼ਮੀ

14

September

2021

ਠਾਣੇ, 14 ਸਤੰਬਰ - ਮਹਾਰਾਸ਼ਟਰ ਦੇ ਠਾਣੇ (ਪੱਛਮੀ) ਦੇ ਮਜੀਵਾੜਾ ਵਿਚ, ਕਪੂਰਬਾਵੜੀ-ਨਾਸਿਕ ਫਲਾਈਓਵਰ 'ਤੇ ਬੀਤੀ ਰਾਤ ਇਕ ਟਰੱਕ ਇਕ ਆਟੋ-ਰਿਕਸ਼ਾ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ | ਇਸ ਹਾਦਸੇ ਵਿਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ |