ਸੋਸ਼ਲ ਮੀਡੀਆ ਦਾ ਮਾਨਸਿਕ ਸਿਹਤ 'ਤੇ ਅਸਰ

16

June

2021

ਸੋਸ਼ਲ ਮੀਡੀਆ ਦਾ ਮਾਨਸਿਕ ਸਿਹਤ 'ਤੇ ਅਸਰ ਵੀ ਅੱਲੜ੍ਹਾਂ ਜਾਂ ਨੌਜਵਾਨਾਂ ਨੂੰ ਤਣਾਅ ਵੱਲ ਲੈ ਕੇ ਜਾਣ ਦਾ ਕਾਰਨ ਬਣਦਾ ਹੈ। ਤੁਹਾਡੀਆਂ ਪੋਸਟਾਂ ਜਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪਸੰਦ ਜਾਂ ਨਾਪਸੰਦ ਕੀਤਾ ਜਾ ਰਿਹਾ ਹੈ ਜਾਂ ਕਿਸੇ ਐਕਸਪ੍ਰੈਸ਼ਨ ਦੀ ਅਣਹੋਂਦ ਤੁਹਾਨੂੰ ਰੱਦ ਜਾਂ ਅਸਵੀਕਾਰ ਮਹਿਸੂਸ ਕਰਵਾਉਂਦੀ ਹੈ, ਜਿਸ ਨਾਲ ਇੱਕ ਤਰਾਂ ਨਾਲ ਭਾਵਨਾਤਮਕ ਬੋਝ ਵਧਦਾ ਹੈ । ਅੱਜ-ਕੱਲ ਬੱਚਿਆਂ 'ਤੇ ਕਈ ਤਰ੍ਹਾਂ ਦੇ ਪਰਫੌਰਮੈਂਸ ਦਾ ਦਬਾਅ ਹੈ, ਜਿੱਥੇ ਮਾਪੇ ਬੱਚਿਆਂ ਤੋਂ ਲਿਖਣ-ਪੜਨ ਤੋਂ ਇਲਾਵਾ ਹੋਰ ਗਤੀਵਿਧੀਆਂ ਸੰਗੀਤ, ਡਾਂਸ, ਖੇਡਾਂ, ਅਦਾਕਾਰੀ ਆਦਿ ਵਿੱਚ ਵਧੀਆ ਹੋਣ ਦੀ ਉਮੀਦ ਕਰਦੇ ਹਨ। ਦੂਜੇ ਪਾਸੇ, ਬੱਚਿਆਂ ਵਿਚ ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਨਵੇਂ ਸਟੇਟਸ ਨੂੰ ਅਪਡੇਟ ਕਰਨ ਦਾ ਦਬਾਅ, ਅੱਗੇ ਉਨ੍ਹਾਂ ਨੂੰ ਆਪਣੀ ਮੌਜੂਦਗੀ ਦਾ ਸਵਾਲ ਬਣਾ ਦਿੰਦਾ ਹੈ ਅੱਜ ਦੇ ਸਮੇਂ 'ਚ ਉਨ੍ਹਾਂ ਕੋਲ ਵਧੇਰੇ ਵਿਕਲਪ ਜਾਂ ਵਧੇਰੇ ਐਕਸਪੋਜ਼ਰ ਹਨ, ਜੋ ਉਨ੍ਹਾਂ ਨੂੰ ਵਧੇਰੇ ਤਣਾਅਪੂਰਨ ਬਣਾਉਂਦੇ ਹਨ । ਇਹ ਦਬਾਅ ਸਿਰਫ ਬੱਚਿਆਂ ਅਤੇ ਕਿਸ਼ੋਰਾਂ ਤੱਕ ਸੀਮਿਤ ਨਹੀਂ ਹੈ। ਇਸ ਦੇ ਮਾੜੇ ਪ੍ਰਭਾਵ ਗੰਭੀਰ ਹੋ ਸਕਦੇ ਹਨ। ਕਈ ਵਾਰ ਉਦਾਸੀ ਜਾਂ ਤਣਾਅ ਲੋਕਾਂ ਦੇ ਜੀਵਨ ਵਿਚ ਇੰਨਾ ਵੱਧ ਜਾਂਦਾ ਹੈ ਕਿ ਲੋਕ ਖੁਦਕੁਸ਼ੀ ਦਾ ਕਦਮ ਵੀ ਲੈਂਦੇ ਹਨ।ਖ਼ੁਦਕੁਸ਼ੀ ਦਾ ਵਧਦਾ ਰੁਝਾਨ, ਕਾਰਨ ਡਿਪਰੈਸ਼ਨ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਸਾਲ 2019 ਲਈ 'ਆਤਮ ਹੱਤਿਆ ਰੋਕਥਾਮ' ਥੀਮ ਰੱਖਿਆ ਹੈ। ਡਬਲਯੂਐਚਓ ਦੇ ਅਨੁਸਾਰ, ਹਰ 40 ਸਕਿੰਟਾਂ ਵਿੱਚ ਇੱਕ ਵਿਅਕਤੀ ਖੁਦਕੁਸ਼ੀ ਕਰਦਾ ਹੈ ਜਿਸ ਦਾ ਮਤਲਬ ਹੈ ਕਿ ਇੱਕ ਸਾਲ ਵਿੱਚ 8 ਲੱਖ ਲੋਕ ਖੁਦਕੁਸ਼ੀ ਕਰਦੇ ਹਨ। ਸੰਗਠਨ ਦੇ ਅਨੁਸਾਰ 15-29 ਸਾਲ ਦੀ ਉਮਰ ਵਰਗ ਵਿੱਚ ਨੌਜਵਾਨਾਂ ਵਿੱਚ ਖੁਦਕੁਸ਼ੀ ਮੌਤ ਦਾ ਦੂਜਾ ਵੱਡਾ ਕਾਰਨ ਹੈ। ਇਹ ਸਮੱਸਿਆ ਵਿਕਸਿਤ ਦੇਸ਼ਾਂ ਦੀ ਸਮੱਸਿਆ ਨਹੀਂ ਹੈ ਜਦਕਿ 80 ਫੀਸਦੀ ਖੁਦਕੁਸ਼ੀਆਂ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸਾਂ ਵਿੱਚ ਹੁੰਦੀਆਂ ਹਨ। ਖੁਦਕੁਸ਼ੀ ਨੂੰ ਰੋਕਿਆ ਜਾ ਸਕਦਾ ਹੈ ਇੱਕ ਵਾਰ ਖੁਦਕੁਸ਼ੀ ਕਰਨ ਵਾਲਾ ਵਿਅਕਤੀ ਦੁਬਾਰਾ ਵੀ ਕੋਸ਼ਿਸ਼ ਕਰਦਾ ਹੈ। ਜੇਕਰ ਕੋਈ ਇੱਕ ਵਿਅਕਤੀ ਖੁਦਕੁਸ਼ੀ ਕਰਦਾ ਹੈ ਤਾਂ 135 ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਹਨ। ਇਨ੍ਹਾਂ ਲੋਕਾਂ ਵਿੱਚ ਖੁਦਕੁਸ਼ੀ ਕਰਨ ਵਾਲੇ ਦਾ ਪਰਿਵਾਰ, ਨੇੜਲੇ ਪਰਿਵਾਰ, ਰਿਸ਼ਤੇਦਾਰ, ਦੋਸਤ ਅਤੇ ਦਫ਼ਤਰ ਦੇ ਕਰਮਚਾਰੀ ਸ਼ਾਮਲ ਹੁੰਦੇ ਹਨ।ਇਸ ਲਈ ਕਿਸੇ ਵੀ ਵਿਅਕਤੀ ਲਈ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਨ੍ਹਾਂ ਲੋਕਾਂ ਬਾਰੇ ਸੋਚਣਾ ਮਹੱਤਵਪੂਰਨ ਹੈ ।ਉਨ੍ਹਾਂ ਦੇ ਅਨੁਸਾਰ, ਖੁਦਕੁਸ਼ੀ ਭਾਵਨਾ 'ਚ ਲਿਆ ਗਿਆ ਇੱਕ ਕਦਮ ਹੈ। ਜੇ ਤੁਸੀਂ ਉਨ੍ਹਾਂ ਕੁਝ ਸਕਿੰਟਾਂ ਵਿੱਚ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਨੂੰ ਮੋੜ ਸਕਦੇ ਹੋ, ਤਾਂ ਤੁਸੀਂ ਉਸ ਦੀ ਜਾਨ ਬਚਾ ਸਕਦੇ ਡਬਲਯੂਐਚਓ ਖੁਦਕੁਸ਼ੀ ਨੂੰ ਰੋਕਣ ਲਈ ਕਈ ਸੁਝਾਅ ਪੇਸ਼ ਕਰਦਾ ਹੈ। ਇਨ੍ਹਾਂ ਵਿੱਚ ਪਹਿਲਾਂ ਆਤਮ ਹੱਤਿਆ ਨੂੰ ਇੱਕ ਆਲਮੀ ਸਿਹਤ ਸਮੱਸਿਆ ਵੱਜੋਂ ਮਨ ਬਾਰੇ ਇਸ ਪ੍ਰਤੀ ਜਾਗਰੂਕਤਾ ਸ਼ਾਮਲ ਹੈ। ਜੋ ਇਸ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਲੋਕਾਂ ਨੂੰ ਅਹਿਸਾਸ ਕਰਵਾਉਣਾ ਵੀ ਅਹਿਮ ਹੈ ਉਹ ਆਪਣੇ ਆਪ ਨੂੰ ਇਕੱਲੇ ਨਾ ਮੰਨੇ। ਜੇ ਕੋਈ ਵਿਅਕਤੀ ਗੰਭੀਰ ਮੈਂਟਲ ਡਿਸਆਡਰ ਯਾਨੀ ਸਿਕਟਸੋਫਰੀਨੀਆ, ਅਲਜ਼ਾਈਮਰ ਅਤੇ ਦਿਮਾਗੀ ਕਮਜ਼ੋਰੀ ਤੋਂ ਪੀੜਤ ਹੁੰਦਾ ਹਨ ਇਸਦੇ ਲੱਛਣ ਸਾਫ਼-ਸਾਫ਼ ਦਿਖਾਈ ਦਿੰਦੇ ਹਨ। ਭਾਰਤ ਵਰਗੇ ਦੇਸ਼ ਵਿੱਚ ਘੱਟ ਆਮਦਨੀ ਸਮੂਹ ਜਾਂ ਪੇਂਡੂ ਖੇਤਰਾਂ ਦੇ ਲੋਕ ਅਨੀਮੀਆ, ਕੁਪੋਸ਼ਣ ਜਾਂ ਦਸਤ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ, ਉਨ੍ਹਾਂ ਦਾ ਧਿਆਨ ਮਾਨਸਿਕ ਸਿਹਤ ਵੱਲ ਕਿਵੇਂ ਜਾ ਸਕੇਗਾ ਭਾਰਤ ਸਰਕਾਰ ਦੁਆਰਾ ਮਾਨਸਿਕ ਸਿਹਤ ਸੰਭਾਲ ਐਕਟ 2017 ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਸਾਲ 1987 ਵਿਚ ਕਾਨੂੰਨ ਲਿਆਂਦਾ ਗਿਆ ਸੀ। ਨਵੇਂ ਕਾਨੂੰਨ ਤਹਿਤ ਕੇਂਦਰ ਸਰਕਾਰ ਨੇ ਮਾਨਸਿਕ ਤੌਰ 'ਤੇ ਬਿਮਾਰ ਵਿਅਕਤੀਆਂ ਨੂੰ ਅਧਿਕਾਰ ਦੇਣ ਦੀ ਗੱਲ ਕਹੀ ਹੈ। ਪਹਿਲਾਂ ਖੁਦਕੁਸ਼ੀ ਨੂੰ ਅਪਰਾਧ ਮੰਨਿਆ ਜਾਂਦਾ ਸੀ। ਨਵੇਂ ਕਾਨੂੰਨ ਤਹਿਤ ਇਸ ਨੂੰ ਅਪਰਾਧ ਦੇ ਦਾਇਰੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਸਾਰੇ ਪੀੜਤਾਂ ਨੂੰ ਇਲਾਜ ਦਾ ਅਧਿਕਾਰ ਦਿੱਤਾ ਗਿਆ ਹੈ। ਕਾਨੂੰਨੀ ਤਬਦੀਲੀਆਂ ਸਵਾਗਤਯੋਗ ਹਨ ਪਰ ਉਹ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੀਆਂ ਸਨ। ਇਨ੍ਹਾਂ ਵਿੱਚ ਪੱਛਮੀ ਦੇਸ਼ਾਂ ਦੀ ਨਕਲ ਵਧੇਰੇ ਹੈ, ਜਦਕਿ ਭਾਰਤ ਵਿੱਚ ਮੈਂਟਲ ਹੈਲਥ ਦੀ ਸਮੱਸਿਆ ਉਸ ਤਰ੍ਹਾਂ ਦੀ ਨਹੀਂ ਹੈ ਜਿਵੇਂ ਦੀ ਪੱਛਮੀ ਦੇਸ਼ਾਂ ਵਿੱਚ,ਭਾਰਤ ਦਾ ਸਮਾਜਿਕ ਅਤੇ ਪਰਿਵਾਰਕ ਢਾਂਚਾ ਇਸ ਸਮੱਸਿਆ ਨਾਲ ਨਜਿੱਠਣ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ।ਜਦਕਿ ਅਮਰੀਕਾ ਵਿਚ 60-70 ਹਜ਼ਾਰ ਮਨੋਵਿਗਿਆਨਕ ਹਨ, ਉੱਥੇ ਹੀ ਭਾਰਤ ਵਿੱਚ ਇਹ ਗਿਣਤੀ 4 ਹਜ਼ਾਰ ਤੋਂ ਵੀ ਘੱਟ ਹੈ। ਇਸ ਸਮੇਂ ਭਾਰਤ ਵਿੱਚ ਘੱਟੋ-ਘੱਟ 15,000-20,000 ਮਨੋਵਿਗਿਆਨਕਾਂ ਦੀ ਜ਼ਰੂਰਤ ਹੈ।ਦੇਸ਼ ਵਿੱਚ ਇਸ ਸਮੇਂ 43 ਮੈਂਟਲ ਹਸਪਤਾਲ ਹਨ, ਜਿਨ੍ਹਾਂ ਵਿੱਚੋਂ 2-3 ਬਿਹਤਰ ਪੱਧਰ ਦੀਆਂ ਸੁਵਿਧਾਵਾਂ ਲਈ ਜਾਣੇ ਜਾਂਦੇ ਹਨ, 10-12 ਵਿਚ ਸੁਧਾਰ ਹੋ ਰਿਹਾ ਹੈ, ਜਦਕਿ 10-15 ਅਜੇ ਵੀ ਕਸਟੋਡਿਅਲ ਮੈਂਟਲ ਹਸਪਤਾਲ ਬਣੇ ਹੋਏ ਹਨ। ਐਮਬੀਬੀਐਸ ਦੀ ਪੜ੍ਹਾਈ ਦੌਰਾਨ ਮਨੋਰੋਗ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਮਾਨਸਿਕ ਸਮੱਸਿਆ ਦੇ ਪੀੜਤਾਂ ਦੀ ਪਛਾਣ ਲਈ ਵਿਆਪਕ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜੇ ਇਸ ਨੂੰ ਜਲਦੀ ਕਾਬੂ ਨਹੀਂ ਕੀਤਾ ਗਿਆ ਤਾਂ ਇਹ ਇਕ ਦਹਾਕੇ ਵਿੱਚ ਮਹਾਂਮਾਰੀ ਦਾ ਰੂਪ ਲੈ ਸਕਦੀ ਹੈ। ਡਾ ਵਨੀਤ ਕੁਮਾਰ ਲੈਕਚਰਾਰ ਬੁਢਲਾਡਾ ਮਾਨਸਾ 8427877224