ਕੋਵਿਡ19 : ਕਾਸ਼ੀ ਵਿਚ ਅੰਤਿਮ ਸਸਕਾਰ ਲਈ ਕਰਨਾ ਪੈ ਰਿਹੈ ਘੰਟਿਆਂ ਬੱਧੀ ਇੰਤਜ਼ਾਰ

16

April

2021

ਵਾਰਾਨਸੀ, 16 ਅਪ੍ਰੈਲ - ਕੋਰੋਨਾ ਦੀ ਨਵੀਂ ਲਹਿਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਰੀਜ਼ਾਂ ਨੂੰ ਜਿੱਥੇ ਇਲਾਜ ਕਰਾਉਣ ਵਿਚ ਦਿੱਕਤਾਂ ਆ ਰਹੀਆਂ ਹਨ। ਹਸਪਤਾਲਾਂ ਵਿਚ ਬੈੱਡ, ਆਕਸੀਜਨ ਸਮੇਤ ਵੈਕਸੀਨ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕੋਰੋਨਾ ਵਾਇਰਸ ਕਾਰਨ ਮੌਤ ਦੇ ਮੂੰਹ ਵਿਚ ਗਏ ਲੋਕਾਂ ਦੇ ਅੰਤਿਮ ਸਸਕਾਰ ਲਈ ਵੀ ਪਰਿਵਾਰਕ ਮੈਂਬਰਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਕਾਸ਼ੀ ਵਿਖੇ ਅੱਗ ਲੱਗੀਆਂ ਚਿਤਾਵਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹਰ ਕੋਈ ਆਪਣੇ ਜੀਅ ਦਾ ਅੰਤਿਮ ਸਸਕਾਰ ਕਰਨ ਲਈ 5 ਤੋਂ 6 ਘੰਟੇ ਤੱਕ ਦਾ ਇੰਤਜ਼ਾਰ ਕਰਨ ਲਈ ਮਜਬੂਰ ਹੈ।