Arash Info Corporation

ਅਸੀਂ ਕਿਸਾਨ ਹਾਂ, ਕੋਈ ਰਾਜਨੀਤਿਕ ਪਾਰਟੀ ਨਹੀਂ - ਰਾਕੇਸ਼ ਟਿਕੈਤ

03

April

2021

ਨਵੀਂ ਦਿੱਲੀ, 3 ਅਪ੍ਰੈਲ - ਰਾਜਸਥਾਨ ਵਿਚ ਕਿਸਾਨ ਨੇਤਾ ਰਾਕੇਸ਼ ਟਿਕੈਤ ਉੱਤੇ ਹੋਏ ਹਮਲੇ ਦਾ ਜ਼ਿੰਮੇਵਾਰ ਰਾਕੇਸ਼ ਟਿਕੈਤ ਨੇ ਕੇਂਦਰ ਨੂੰ ਦੱਸਿਆ ਹੈ ਅਤੇ ਕਿਹਾ ਹੈ ਕਿ ਹੋਰ ਕੌਣ ਹੋ ਸਕਦਾ ਹੈ ? ਇਹ ਭਾਜਪਾ ਦਾ ਯੂਥ ਵਿੰਗ ਹੈ, ਜੋ ਕਹਿ ਰਹੇ ਸਨ, ਰਾਕੇਸ਼ ਟਿਕੈਤ, ਵਾਪਸ ਜਾਓ | ਮੈਨੂੰ ਕਿੱਥੇ ਜਾਣਾ ਚਾਹੀਦਾ ਹੈ ? ਟਿਕੈਤ ਦਾ ਕਹਿਣਾ ਸੀ ਕਿ ਉਹ ਸਾਡੇ ਨਾਲ ਕਿਉਂ ਲੜ ਰਹੇ ਹਨ, ਅਸੀਂ ਕਿਸਾਨ ਹਾਂ, ਅਸੀਂ ਕੋਈ ਰਾਜਨੀਤਿਕ ਪਾਰਟੀ ਨਹੀਂ ਹਾਂ । ਇਸ ਮੌਕੇ ਟਿਕੈਤ ਨੇ ਕਿਹਾ ਕਿ ਅਸੀਂ 2 ਦਿਨਾਂ ਲਈ ਗੁਜਰਾਤ ਜਾ ਰਹੇ ਹਾਂ, ਇਹ ਇਕ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ, ਸਾਡੇ ਕਿਸਾਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ।