ਪੰਜਾਬ ’ਚ ਕੱਲ੍ਹ ਤੋਂ ਫਿਰ ਛਾਂ ਜਾਣਗੇ ਬਦਲ, ਚਾਰ ਦਿਨਾਂ ਤਕ ਤੇਜ਼ ਹਵਾਵਾਂ ਨਾਲ ਬਾਰਿਸ਼ ਦੇ ਆਸਾਰ

18

March

2021

ਲੁਧਿਆਣਾ - ਮਾਰਚ ’ਚ ਮੌਸਮ ਦਾ ਮਿਜਾਜ਼ ਬੇਈਮਾਨ ਨਜ਼ਰ ਆ ਰਿਹਾ ਹੈ। ਇਸ ਸਮੇਂ ਖੇਤਾਂ ’ਚ ਕਣਕ ਤੇ ਸਰ੍ਹੋਂ ਦੀ ਫਸਲ ਪਕਣ ’ਤੇ ਹੈ। ਇਸ ’ਚ ਤੇਜ਼ ਹਵਾਵਾਂ ਤੇਬਾਰਿਸ਼ ਕਿਸਾਨਾਂ ਦੀ ਮਿਹਨਤ ’ਤੇ ਪਾਣੀ ਫੇਰ ਸਕਦੀ ਹੈ। ਇਕ ਹਫ਼ਤਾ ਪਹਿਲਾ ਵੀ ਸਵੇਰੇ-ਸਵੇਰੇ ਤੇਜ਼ ਹਵਾਵਾਂ ਦੌਰਾਨ ਹਲਕੀ ਬਾਰਿਸ਼ ਹੋਈ ਸੀ, ਤਾਂ ਕਈ ਥਾਵਾਂ ’ਤੇ ਫਸਲਾਂ ਖੇਤਾਂ ’ਚ ਡਿੱਗ ਗਈਆਂ ਸੀ। ਇਸ ਨੂੰ ਦੇਖ ਕੇ ਕਿਸਾਨ ਚਿੰਤਾ ’ਚ ਡੁੱਬ ਗਏ ਸੀ। ਹੁਣ ਇਕ ਵਾਰ ਫਿਰ ਮੌਸਮ ਬਦਲਣ ਜਾ ਰਿਹਾ ਹੈ, ਜੋ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ। ਇੰਡੀਆ ਮੈਟ੍ਰੋਲਾਜਿਕਲ ਡਿਪਾਰਟਮੈਂਟ ਅਨੁਸਾਰ 19 ਤੋ 20 ਮਾਰਚ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਬਦਲ ਛਾਂ ਰਹਿਣਗੇ। ਇਸ ਤੋਂ ਬਾਅਦ 21 ਮਾਰਚ ਤੋਂ 25 ਮਾਰਚ ਤਕ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਕੁਝ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਤੇ ਗਰਜ ਹੋ ਸਕਦੀ ਹੈ। ਹਿਮਾਚਲ ਦੇ ਨਾਲ ਲਗਦੇ ਜ਼ਿਲ੍ਹਿਆਂ ’ਚ ਤੇਜ਼ ਬਾਰਿਸ਼ ਹੋ ਸਕਦੀ ਹੈ। ਲੁਧਿਆਣਾ ’ਚ ਸਵੇਰੇ ਹੀ 20 ਡਿਗਰੀ ਸੈਲਸੀਅਸ ’ਤੇ ਪਹੁੰਚਿਆ ਪਾਰਾ - ਸ਼ਹਿਰ ’ਚ ਮੌਸਮ ਦੇ ਤੇਵਰ ਫਿਰ ਤੋਂ ਤਲਖ ਹੋਣ ਲੱਗੇ ਹਨ। ਗਰਮੀ ਹੌਲੀ-ਹੌਲੀ ਵਧਣ ਲੱਗੀ ਹੈ। ਵੀਰਵਾਰ ਸਵੇਰੇ ਅੱਠ ਵਜੇ ਹੀ ਲੁਧਿਆਣਾ ’ਚ ਤਾਪਮਾਨ 20 ਡਿਗਰੀ ਸੈਲਸੀਅਸ ਪਹੁੰਚ ਗਿਆ, ਜਿਸ ਤੋਂ ਲੋਕ ਬੇਚੈਨ ਰਹੇ। ਜਿਵੇਂ-ਜਿਵੇਂ ਦਿਨ ਵੱਧ ਰਹੇ ਹਨ ਉਸੇ ਤਰ੍ਹਾਂ ਦੀ ਗਰਮੀ ਵੀ ਵੱਧ ਰਹੀ ਹੈ।