ਸਮਾਜਿਕ ਸਿੱਖਿਆ ਨਿਰਾਸ਼ਤਾ ਵਿਸ਼ਾ ਕਿਉਂ ਹੈ ?

01

March

2021

ਹਰ ਵਿਸੇ ਦੀ ਆਪਣੀ ਮਹੱਤਤਾ ਹੈ ਹਰ ਇਕ ਵਿਸਾ ਵਿਦਿਆਰਥੀ ਲਈ ਔਖਾ ਹੈ ਭਾਵੇਂ ਉਹ ਮਾਤ ਭਾਸ਼ਾ ਪੰਜਾਬੀ ਹੋਵੇ ਫਿਰ ਵੀ ਸਮਾਜਿਕ ਸਿਖਿਆ ਦਾ ਵਿਸਾ ਨਿਰਾਸ਼ਤਾ ਵਾਲਾ ਹੈ ਵਿਦਿਆਰਥੀਆਂ ਦੇ ਪਖ ਤੋ ਉਹ ਇਸ ਵਿਸੇ ਨੂੰ ਰੁਚੀ ਨਾਲ ਨਹੀਂ ਪੜਦੇ ਹੁਣ ਸਮਾਰਟ ਸਕੂਲ ਵਿਚ ਸਮਾਜਿਕ ਸਿਖਿਆ ਦੇ ਪਾਰਕ ਵੀ ਬਣ ਰਹੇ ਹਨ।ਜਿਸ ਨਾਲ ਵਿਦਿਆਰਥੀ ਰੁਚੀ ਨਾਲ ਪੜ੍ਹਨ ਗੇ। ਸਿੱਖਣ ਕਾਰਜ ਵਿੱਚ ਸਫ਼ਲਤਾ ਤਾਂ ਹੀ ਮਿਲ ਸਕਦੀ ਹੈ ਜੇ ਵਿਦਿਆਰਥੀ ਉਸ ਵਿਸ਼ੇ ਵਿੱਚ ਰੁਚੀ ਰੱਖਣਗੇ। ਨੀਰਸ ਵਿਸ਼ੇ ਤੋਂ ਬੱਚੇ ਜਲਦੀ ਅੱਕ ਜਾਂਦੇ ਹਨ ਪਰ ਰੌਚਕ ਵਿਸ਼ਾ ਉਨ੍ਹਾਂ ਲਈ ਖੇਡ ਸਮਾਨ ਹੋ ਜਾਂਦਾ ਹੈ। ਸਕੂਲੀ ਸਿੱਖਿਆ ਵਿੱਚ ਆਮ ਤੌਰ ’ਤੇ ਵਿਦਿਆਰਥੀ ਸਮਾਜਿਕ ਸਿੱਖਿਆ ਨੂੰ ਨੀਰਸ ਵਿਸ਼ਾ ਸਮਝ ਕੇ ਇਸ ਤੋਂ ਭੱਜਦੇ ਹਨ। ਇਸ ਨੀਰਸਤਾ ਦੇ ਪਿਛਲੇ ਕਾਰਨਾਂ ’ਤੇ ਵਿਚਾਰ ਕਰਨ ਦੀ ਲੋੜ ਹੈ। ਅਧਿਆਪਨ-ਸਿੱਖਣ ਪ੍ਰਕਿਰਿਆ ਵਿੱਚ ਆਮ ਤੌਰ ’ਤੇ ਚਾਰ ਤੱਤ ਮੁੱਖ ਭੂਮਿਕਾ ਨਿਭਾਉਂਦੇ ਹਨ: ਸਰਕਾਰੀ ਯੋਜਨਾ ਤੇ ਪਾਠਕ੍ਰਮ, ਅਧਿਆਪਕ, ਵਿਦਿਆਰਥੀ ਅਤੇ ਵਾਤਾਵਰਨ। ਇਨ੍ਹਾਂ ਚਾਰਾਂ ਵਿੱਚੋਂ ਇੱਕ ਵੀ ਕਮਜ਼ੋਰ ਰਹਿ ਜਾਵੇ ਤਾਂ ਸਿੱਖਣ ਪ੍ਰਕਿਰਿਆ ਅਤੇ ਸਿੱਖਿਆ ਦਾ ਅਸਲ ਮੰਤਵ ਪ੍ਰਭਾਵਿਤ ਹੁੰਦਾ ਹੈ। ਸਭ ਤੋਂ ਪਹਿਲਾਂ ਸਰਕਾਰੀ ਯੋਜਨਾ ਅਤੇ ਪਾਠਕ੍ਰਮ ਦੀ ਗੱਲ ਕਰਦੇ ਹਾਂ। ਸਮਾਜਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਸਮੇਂ ਹੀ ਬਹੁਤ ਵੱਡਾ ਨਾ ਭਰਨ ਵਾਲਾ ਖੱਪਾ ਪੈਦਾ ਹੋ ਜਾਂਦਾ ਹੈ ਜੋ ਵਿਸ਼ੇ ਦੀ ਨੀਰਸਤਾ ਨੂੰ ਵਧਾਉਂਦਾ ਹੈ। ਇਸ ਵਿਸ਼ੇ ਅਧੀਨ ਵਿਦਿਆਰਥੀ ਨੂੰ ਛੇਵੀਂ ਤੋਂ ਦਸਵੀਂ ਜਮਾਤ ਤਕ ਮੁੱਖ ਰੂਪ ਵਿੱਚ ਚਾਰ ਵਿਸ਼ੇ ਭੂਗੋਲ, ਇਤਿਹਾਸ, ਨਾਗਰਿਕ ਸ਼ਾਸਤਰ ਅਤੇ ਅਰਥ ਸ਼ਾਸਤਰ ਪੜ੍ਹਾਏ ਜਾਂਦੇ ਹਨ ਪਰ ਸਮਾਜਿਕ ਸਿੱਖਿਆ ਵਿਸ਼ੇ ਦਾ ਅਧਿਆਪਕ ਭਰਤੀ ਕਰਨ ਵੇਲੇ ਸ਼ਰਤ ਮੁਤਾਬਕ ਉਸ ਨੇ ਗਰੈਜੂਏਸ਼ਨ ਵਿੱਚ ਇਨ੍ਹਾਂ ਚਾਰ ਵਿਸ਼ਿਆਂ ਵਿੱਚੋਂ ਸਿਰਫ਼ ਦੋ ਵਿਸ਼ੇ ਹੀ ਪੜ੍ਹੇ ਹੁੰਦੇ ਹਨ। ਅਰਥ ਸ਼ਾਸ਼ਤਰ ਅਤੇ ਭੂਗੋਲ ਵਿਸ਼ੇ ਇਸ ਵਿੱਚ ਸ਼ਾਮਿਲ ਹੋਣ ਕਰਕੇ ਸਮਾਜਿਕ ਸਿੱਖਿਆ ਨੂੰ ਅੱਜਕੱਲ੍ਹ ਸਮਾਜਿਕ ਵਿਗਿਆਨ ਕਿਹਾ ਜਾਂਦਾ ਹੈ ਜੋ ਇਸ ਨੂੰ ਤਕਨੀਕੀ ਵਿਸ਼ਾ ਬਣਾ ਦਿੰਦਾ ਹੈ। ਗਰੈਜੂਏਸ਼ਨ ਵਿੱਚ ਦੋ ਵਿਸ਼ੇ ਪੜ੍ਹ ਕੇ ਅਧਿਆਪਕ ਨੂੰ ਜਦੋਂ ਸਕੂਲ ਵਿੱਚ ਚਾਰ ਵਿਸ਼ੇ ਪੜ੍ਹਾਉਣੇ ਪੈਂਦੇ ਹਨ ਤਾਂ ਉਹ ਨਾ ਪੜ੍ਹੇ ਹੋਏ ਦੋ ਵਿਸ਼ਿਆਂ ਲਈ ਡੰਗ ਟਪਾਊ ਨੀਤੀ ਅਪਣਾਉਂਦਾ ਹੈ। ਇਸ ਨਾਲ ਵਿਦਿਆਰਥੀ ਇਸ ਵਿੱਚ ਰੁਚੀ ਨਹੀਂ ਲੈਂਦੇ। ਸਰਕਾਰੀ ਯੋਜਨਾ ਦਾ ਦੂਜਾ ਸਭ ਤੋਂ ਵੱਡਾ ਨੁਕਸ ਇਹ ਹੈ ਕਿ ਪੰਜਾਬ ਦੇ ਜ਼ਿਆਦਾਤਰ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਵੀ ਸਮਾਜਿਕ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਨੂੰ ਹੀ ਪੜ੍ਹਾਉਣੀ ਪੈਂਦੀ ਹੈ ਕਿਉਂਕਿ ਸਾਲ 2008 ਤੋਂ ਪਹਿਲਾਂ ਪੰਜਾਬ ਸਰਕਾਰ ਨੇ ਅੰਗਰੇਜ਼ੀ ਵਿਸ਼ੇ ਲਈ ਅਧਿਆਪਕ ਹੀ ਨਿਯੁਕਤ ਨਹੀਂ ਕੀਤੇ ਸਨ। ਇੱਕ ਵਿਸ਼ਾ ਅਧਿਆਪਕ ਜਦੋਂ ਦੋ ਵਿਸ਼ੇ ਪੜ੍ਹਾਉਂਦਾ ਹੈ, ਉਹ ਵੀ ਜਦੋਂ ਦੋਵੇਂ ਮਹੱਤਵਪੂਰਨ ਵਿਸ਼ੇ ਹੋਣ ਤਾਂ ਉਸ ਤੋਂ ਬਿਹਤਰ ਨਤੀਜੇ ਦੀ ਉਮੀਦ ਕਰਨੀ ਜਾਇਜ਼ ਨਹੀਂ। ਪਾਠਕ੍ਰਮ ਵੀ ਇਸ ਵਿਸ਼ੇ ਦੀ ਨੀਰਸਤਾ ਨੂੰ ਵਧਾਉਣ ਲਈ ਕੁਝ ਹੱਦ ਤਕ ਜ਼ਿੰਮੇਵਾਰ ਹੈ। ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ਦੇ ਪਾਠਕ੍ਰਮ ਵਿੱਚ ਤਾਲਮੇਲ ਦੀ ਕਮੀ ਅਤੇ ਬਹੁਤ ਜ਼ਿਆਦਾ ਪਾਠਕ੍ਰਮ ਵਿਦਿਆਰਥੀਆਂ ਦੇ ਪੱਧਰ ਤੋਂ ਜ਼ਿਆਦਾ ਹੈ। ਵੱਡੇ-ਵੱਡੇ ਪਾਠ ਵਿਦਿਆਰਥੀ ਨੂੰ ਅਕਾਊ ਜਾਪਦੇ ਹਨ। ਪਾਠਕ੍ਰਮ ਦੇ ਨਾਲ ਨਾਲ ਪਾਠ ਪੁਸਤਕ ਦੀ ਬਣਤਰ ਅਤੇ ਸ਼ਬਦਾਵਲੀ ਵੀ ਕਾਫ਼ੀ ਮਹੱਤਵਪੂਰਨ ਹੁੰਦੀ ਹੈ। ਪਾਠ ਪੁਸਤਕ ਦੀ ਸ਼ਬਦਾਵਲੀ ਵਿਦਿਆਰਥੀਆਂ ਦੇ ਬੌਧਿਕ ਪੱਧਰ ਮੁਤਾਬਕ ਹੋਵੇ ਅਤੇ ਪਾਠ ਪੁਸਤਕ ਲੋੜੀਂਦੀਆਂ ਤਸਵੀਰਾਂ ਨਾਲ ਸਜੀ ਹੋਵੇ ਤਾਂ ਕਿ ਵਿਦਿਆਰਥੀ ਰੁਚੀ ਬਹਾਲ ਹੋ ਸਕੇ। ਇਸ ਦੇ ਨਾਲ-ਨਾਲ ਮੁਲਾਂਕਣ ਦੀਆਂ ਨਵੀਆਂ ਵਿਧੀਆਂ ਪ੍ਰਯੋਗ ਵਿੱਚ ਲਿਆ ਕੇ ਵੀ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਇਕਸੁਰ ਕੀਤਾ ਜਾ ਸਕਦਾ ਹੈ। ਹੁਣ ਗੱਲ ਕਰਦੇ ਹਾਂ ਸਭ ਤੋਂ ਮਹੱਤਵਪੂਰਨ ਤੱਤ ਅਧਿਆਪਕ ਦੀ। ਅਧਿਆਪਕ ਦੀ ਅਧਿਆਪਨ ਤਕਨੀਕ ਵੀ ਕਿਸੇ ਵਿਸ਼ੇ ਨੂੰ ਰੌਚਕ ਜਾਂ ਨੀਰਸ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ। ਅੱਜ ਦੇ ਇਸ ਸੂਚਨਾ ਤਕਨੀਕ ਦੇ ਯੁੱਗ ਵਿੱਚ ਅਸੀਂ ਪੁਰਾਣੀਆਂ ਵਿਧੀਆਂ ਨਾਲ ਪੜ੍ਹਾਵਾਂਗੇ ਤਾਂ ਨਤੀਜੇ ਸਾਕਾਰਾਤਮਕ ਨਹੀਂ ਹੋਣਗੇ। ਕਈ ਵਾਰ ਵੇਖਣ ਵਿੱਚ ਆਇਆ ਹੈ ਕਿ ਅਧਿਆਪਕ ਸਰਵਿਸ ਦੌਰਾਨ ਆਪਣੇ ਵਿਸ਼ੇ ਪ੍ਰਤੀ ਆਪਣੀ ਜਾਣਕਾਰੀ ਨਵਿਆਉਣ ਤੋਂ ਗੁਰੇਜ਼ ਕਰਦੇ ਹਨ। ਅੱਜ ਸਮਾਜਿਕ ਵਿਗਿਆਨ ਵਿਸ਼ੇ ਦੇ ਅਧਿਆਪਕ ਨੂੰ ਲੋੜ ਹੈ ਕਿ ਉਹ ਸਮੇਂ ਦਾ ਹਾਣੀ ਹੋ ਕੇ ਆਪਣੇ ਗਿਆਨ ਨੂੰ ਤਾਜ਼ਾ ਕਰ ਕੇ ਨਵੀਆਂ ਵਿਧੀਆਂ ਦੀ ਵਰਤੋਂ ਕਰੇ ਤਾਂ ਜੋ ਵਿਦਿਆਰਥੀਆਂ ਨੂੰ ਇਸ ਵਿਸ਼ੇ ਨਾਲ ਜੋੜਿਆ ਜਾ ਸਕੇ। ਇਸ ਸਬੰਧੀ ਕੰਪਿਊਟਰ, ਇੰਟਰਨੈੱਟ, ਵਿਦਿਅਕ ਟੂਰ ਅਤੇ ਹੋਰ ਬਹੁਤ ਸਾਰੀ ਸਹਾਇਕ ਸਮੱਗਰੀ ਦਾ ਸਹਾਰਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਧਿਆਪਕ ਵਿਦਿਆਰਥੀ ਨੂੰ ਸਮਾਜਿਕ ਵਿਗਿਆਨ ਵਿਸ਼ੇ ਦੀ ਮਹੱਤਤਾ ਦਾ ਵੀ ਬੋਧ ਕਰਵਾਏ। ਦੁਨੀਆਂ ਦੇ ਬਹੁਤ ਸਾਰੇ ਵਿਅਕਤੀ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਮਹਾਨ ਬਣੇ। ਅਧਿਆਪਕ ਵਿਦਿਆਰਥੀ ਨੂੰ ਦੱਸੇ ਕਿ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਵਿੱਚ ਸਭ ਤੋਂ ਵੱਧ ਪ੍ਰਸ਼ਨ ਸਮਾਜਿਕ ਵਿਗਿਆਨ ਵਿਸ਼ੇ ਨਾਲ ਸਬੰਧਿਤ ਹੀ ਹੁੰਦੇ ਹਨ। ਵਿਦਿਆਰਥੀ ਨੂੰ ਇਸ ਗੱਲ ਦਾ ਬੋਧ ਹੋ ਜਾਵੇ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਲਈ ਸਮਾਜਿਕ ਵਿਗਿਆਨ ਵਿਸ਼ਾ ਬਹੁਤ ਹੱਦ ਤਕ ਸਹਾਈ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਸ ਵਿਸ਼ੇ ਨਾਲ ਜੋੜਿਆ ਜਾ ਸਕਦਾ ਹੈ। ਇਸ ਵਿਸ਼ੇ ਉਪਰ ਪ੍ਰਭਾਵ ਪਾਉਣ ਵਾਲਾ ਚੌਥਾ ਤੱਤ ਹੈ ਵਿਦਿਆਰਥੀ ਅਤੇ ਵਾਤਾਵਰਨ। ਵਿਦਿਆਰਥੀ ਕਿਸ ਵਾਤਵਰਨ ਵਿੱਚ ਰਹਿੰਦਾ ਹੈ, ਉਸ ਦੇ ਘਰ ਦੇ ਹਾਲਾਤ ਕਿਹੋ ਜਿਹੇ ਹਨ। ਕਈ ਵਾਰ ਵਿਦਿਆਰਥੀ ਦੇ ਘਰ ਦਾ ਮਾਹੌਲ ਤਣਾਅਪੂਰਨ ਹੁੰਦਾ ਹੈ ਉਸ ਦੇ ਮਾਪਿਆਂ ਵਿੱਚ ਪੜਾਈ ਪ੍ਰਤੀ ਬਿਲਕੁਲ ਵੀ ਪਤਾ ਨਹੀਂ ਹੁੰਦਾ ਜਾਂ ਉਸ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਨੂੰ ਰੋਟੀ-ਰੋਜ਼ੀ ਕਮਾਉਣ ਲਈ ਵੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਇਹ ਸਾਰੇ ਤੱਤ ਵੀ ਸਿੱਖਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ ਕਿਉਂਕਿ ਵਿਦਿਆਰਥੀ ਸਕੂਲ ਨਾਲੋਂ ਜ਼ਿਆਦਾ ਸਮਾਂ ਆਪਣੇ ਘਰ ਵਿੱਚ ਗੁਜ਼ਾਰਦਾ ਹੈ। ਇਹ ਸਾਰੇ ਤੱਤ ਇੱਕ ਕੜੀ ਦੇ ਰੂਪ ਵਿੱਚ ਕੰਮ ਕਰਨ ਤਾਂ ਵਿਦਿਆਰਥੀ ਸਮਾਜਿਕ ਸਿੱਖਿਆ ਤੋਂ ਕਦੇ ਨਹੀਂ ਵੀ ਬੋਝ ਮਹਿਸੂਸ ਕਰਨ ਸਮਾਜਿਕ ਸਿਖਿਆ ਦਾ ਵਿਸਾ ਪ੍ਰੈਕਟੀਕਲ ਕਰਵਾਕੇ ਪੜਾਇਆ ਜਾਵੇ ਵਧ ਤੋ ਵਧ ਉਸ ਸਥਾਨ ਬਾਰੇ ਵੀਡੀਓ ਐਨੀਮੈਸਨ ਦਿਖਾ ਕੇ ਪੜਾਇਆ ਜਾਵੇ ਇਸ ਨਾਲ ਵਿਦਿਆਰਥੀ ਵਿਚ ਰੁਚੀ ਵੀ ਪੈਦਾ ਹੋਵੇਗੀ ਅਤੇ ਵਿਦਿਆਰਥੀ ਜਲਦੀ ਸਿਖੇਗਾ ਸਭ ਤੋ ਵਧ ਕੰਪੀਟੀਸਨ ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਸਮਾਜਿਕ ਸਿਖਿਆ ਦਾ ਵਿਸਾ ਬਹੁਤ ਫਾਇਦੇਮੰਦ ਹੁੰਦਾ ਹੈ। ਸਮਾਜਿਕ ਸਿਖਿਆ ਦੇ ਅਧਿਆਪਕ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਉਸ ਨੂੰ ਆਪਣਾ ਵਿਸਾ ਆਪਣੀ ਮਿਹਨਤ ਨਾਲ ਪੜਾਉਣਾ ਚਾਹੀਦਾ ਹੈ ਧੰਨਵਾਦ ਵਨੀਤ ਕੁਮਾਰ ਸਿੰਗਲਾ ਸਟੇਟ ਅਵਾਰਡੀ ਅਧਿਆਪਕ ਸਸਸ ਕੋ ਸਿਖਿਆ ਬੁਢਲਾਡਾ ਮਾਨਸਾ