ਕੋਵਿਡ-19 ਤੋ ਬਚਾਅ ਸਬੰਧੀ ਜਾਰੀ ਹਦਾਇਤਾ ਬਾਰੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਵੱਲੋ ਪੋਸਟਰ ਅਤੇ ਬੈਨਰ ਜਾਰੀ

12

January

2021

ਐਸ.ਏ.ਐਸ ਨਗਰ, 12 ਜਨਵਰੀ (ਗੁਰਪ੍ਰੀਤ ਸਿੰਘ ਤੰਗੌਰੀ) "ਕਰੋਨਾ ਹਾਰੇਗਾ ਅਸੀ ਜਿਤਾਂਗੇ ਜਨ ਅੰਦਲੋਨ ਕੰਪੇਨ" ਤਹਿਤ ਡੀਪੀਐਮਯੂ ਟੀਮ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਕੋਵਿਡ-19 ਤੋ ਬਚਾਅ ਲਈ ਜਾਰੀ ਹਦਾਇਤਾ ਦੇ ਪੋਸਟਰ ਅਤੇ ਫਲੈਕਸ ਬੈਨਰ ਲੋਕ ਅਰਪਣ ਕੀਤੇ ਗਏ। ਇਹਨਾਂ ਨੂੰ ਜਾਰੀ ਕਰਨ ਦੀ ਰਸਮ ਵਧੀਕ ਡਿਪਟੀ ਕਸਿਮਸ਼ਨਰ (ਵਿਕਾਸ) ਰਜੀਵ ਕੁਮਾਰ ਗੁਪਤਾ ਨੇ ਨਿਭਾਈ । ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਦਵਾਈ ਨਹੀ ਉਦੋ ਤੱਕ ਢਿਲਾਈ ਨਹੀ ਦੀ ਨੀਤੀ ਅਪਣਾਈ ਜਾਵੇ । ਉਨ੍ਹਾਂ ਵੱਲੋ ਕਿਹਾ ਗਿਆ ਕਿ ਸਾਨੂੰ ਸਰਿਆਂ ਨੂੰ ਕੋਵਿਡ ਦੀ ਬਚਾਅ ਲਈ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਹੀਦੀ ਹੈ। ਉਨ੍ਹਾਂ ਵੱਲੋ ਕਿਹਾ ਗਿਆ ਕਿ ਸਰਕਾਰ ਵੱਲੋ ਜਾਰੀ ਹਦਾਇਤਾਂ ਤਹਿਤ ਆਪਣਾ ਮੂੰਹ ਹਮੇਸ਼ਾਂ ਮਾਸਕ ਨਾਲ ਢਕ ਕੇ ਰੱਖੋ, ਵਾਰ ਵਾਰ ਸਾਬਣ ਨਾਲ ਹੱਥ ਧੋਵੋ , ਸਮਾਜਿਕ ਦੂਰੀ ਦੀ ਪਾਲਣਾ ਕਰੋ ਅਤੇ ਅੱਖ, ਨੱਕ, ਮੂਹ ਨੂੰ ਨਾ ਛੂਹੋ ਅਤੇ ਜਨਤਕ ਥਾਵਾ ਦੇ ਥੁਕਿਆਂ ਨਾ ਜਾਵੇ । ਉਨ੍ਹਾਂ ਕਿਹਾ ਜੇਕਰ ਖਾਂਸੀ ਜੁਕਾਮ , ਬੁਖਾਰ ਜਾਂ ਫਲੂ ਹੋਵੇ ਤਾਂ ਤੁਰੰਤ ਨੇੜੇ ਦੇ ਹਸਪਤਾਲ ਵਿਚ ਜਾਂਚ ਕਰਵਾਉਣਾ ਚਹੀਦੀ ਹੈ। ਇਸ ਮੋਕੇ ਗੁਰਪ੍ਰੀਤ ਸਿੰਘ, ਜਗਪ੍ਰੀਤ ਸਿੰਘ ਅਤੇ ਮਾਨਸੀ ਭਾਂਮਰੀ ਡੀਪੀਐਮਯੂ ਅਤੇ ਸਟਾਫ ਵੀ ਮੋਜੂਦ ਸਨ।