ਪੱਗ ਦੀ ਆਪਣੀ ਵੱਖਰੀ ਸ਼ਾਨ

18

December

2020

ਭਾਰਤੀ ਸਭਿਅਤਾ ਇਤਿਹਾਸ ਦਾ ਪਹਿਰਾਵਾ ਕੁਝ ਹਦ ਤੱਕ ਸਾਡੇ ਧਰਮ ਨਾਲ ਜੁੜਿਆ ਹੋਇਆ ਹੈ ਸਿਖਾ ਦੇ ਸਿਰ ਮੱਥੇ ਦੀ ਸਰਤਾਜ ਸ਼ਾਨ ਸ਼ੋਂਕਤ ਸਮਝੀ ਜਾਣ ਵਾਲੀ ਪੱਗ । ਪੱਗ ਸਦੀਆ ਪੁਰਾਣੀ ਪਹਿਰਾਵੇ ਵਿੱਚ ਵਰਤੀ ਜਾਂਦੀ ਸੀ ।ਪਿਛੋਕੜ ਸਦੀਆ ਵਿੱਚ ਧੁੱਪ ਗਰਮੀ ਸਰਦੀ ਤੋ ਬਚਣ ਲਈ ਯੂਰੋਪ, ਅਫਰੀਕਾ ਆਦਿ ਦੇਸ਼ਾ ਵਿੱਚ ਵੀ ਵਰਤੀ ਜਾਂਦੀ ਸੀ । ਅ¾ਠਵੀ 8ਵੀ ਸਦੀ ਵਿੱਚ ਵੀ ਇਸਾਈ ਨੀਲੇ ਰੰਗ ਦੀ, ਯਹੁਦੀ ਪੀਲੇ ਰੰਗ ਦੀ, ਮੁਸਲਮਾਨ ਸਫੈਦ ਪਗੜੀ ਪਹਿਨਦੇ ਸਨ । ਸ੍ਰੀ ਕ੍ਰਿਸ਼ਨ ਭਗਵਾਨ ਜੀ ਵੀ ਪਗੜੀ ਬੰਨ ਕੇ ਉਸ ਉਪਰ ਮੋਰ ਮੁਕਟ ਧਾਰਣ ਕਰਦੇ ਸਨ। ਮੁਗਲ ਕਾਲ ਤੋ ਪਹਿਲਾ ਸ਼ਾਹੀ ਪਰਿਵਾਰ ਉਚ ਅਧਿਕਾਰੀ ਸਮਾਜਿਕ ਮਾਣ ਪਰਤਿਸਠਾ ਦਾ ਪੱਗ ਨੂੰ ਪਰਤੀਕ ਮੰਨਦੇ ਸਨ । 1845 ਈਸਵੀ ਵਿੱਚ ਹਕੂਮਤ ਵਿੱਚ ਆਏ ਬਦਲਾਅ ਵਿੱਚ ਅਜਾਦੀ ਤੋ ਬਾਅਦ ਕੁਝ ਲੋਕਾ ਨੇ ਪੱਗ ਬੰਨ੍ਹਣੀ ਛੋੜ ਦਿੱਤੀ । ਕਈ ਜਗ੍ਹਾ ਤੇ ਜਦੋ ਕਿਸੇ ਨੂੰ ਮੁਖੀਆ ਬਣਾਇਆ ਜਾਂਦਾ ਸੀ । ਜਾ ਕਿਸੇ ਦੀ ਮੋਤ ਤੋ ਬਾਅਦ ਵਾਰਸ ਜਾ ਉਤੱਰਾਦਿਕਾਰੀ ਚੁਣਿਆ ਜਾਂਦਾ ਤਾ ਉਸ ਵਿਅਕਤੀ ਤੇ ਪੱਗ ਬੰਨ੍ਹੀ ਜਾਂਦੀ ਸੀ । ਪਠਾਨ ਲੋਕਾ ਵਿੱਚ ਵੀ ਪਗੜੀ ਦੀ ਆਪਣੀ ਵਖਰੀ ਸ਼ਾਨ ਹੈ। ਸਿੱਖ ਧਰਮ ਵਿੱਚ ਪੱਗ ਨੂੰ ਸਤਿਕਾਰ ਦੇ ਕੇ ਵੱਖਰੀ ਸ਼ਾਨ ਸਮਝਿਆ ਜਾਂਦਾ ਹੈ। ਸਰੀ ਗੁਰੂ ਨਾਨਕ ਦੇਵ ਜੀ ਵੀ ਸਿਰ ਉੱਪਰ ਪਗੜੀ ਧਾਰਨ ਕਰਦੇ ਸਨ । ਅਗੋ ਸਭ ਗੁਰੂ ਜੀ ਨੇ ਪੱਗ ਧਾਰਨ ਕੀਤੀ । ਸਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਾਜਨਾ ਸਮੇ ਪੱਗ ਬੰਨਣਾ ਸਿਰ ਉੱਪਰ ਦਸਤਾਰ ਸਜਾਉਣਾ ਅਮਿਰਤ ਅਮ੍ਰਿਤ ਛੱਕ ਕੇ ਪੱਗ ਬੰਨਣ ਦੀ ਪਰਥਾ ਜਾਰੀ ਰਖੀ । ਖਾਲਸਾ ਪੱਗ ਨੀਲੀ ਪੱਗ ਸਿਖ ਧਰਮ ਵਿੱਚ ਜਿਆਦਾ ਪ੍ਰਚਲਿਤ ਹੋਈ। ਕਈ ਥਾਵਾ ਤੇ ਗੁਲਾਬੀ ਰੰਗ ਦੀ ਪੱਗ ਵਿਆਹ ਵਿੱਚ ਸ਼ਗੂਣ ਦੀ ਪੱਗ ਸਮਝੀ ਜਾਦੀ ਹੈ। ਕੁੱਝ ਨੋਜਵਾਨ ਪੀੜੀ ਨੇ ਪਿੰਡਾ ਵਿੱਚੋ ਸਹਿਰਾ ਵਿੱਚ ਆ ਕੇ ਦੇਸਾ ਵਿਦੇਸ਼ਾ ਵਿੱਚ ਜਾ ਕੇ ਪੱਗ ਦਾ ਰੁਝਾਨ ਕਾਫੀ ਹੱਦ ਤੱਕ ਘੱਟ ਕਰ ਦਿੱਤਾ । ਹੁਣ ਇਸ ਵੱਲ ਨੋਜਵਾਨ ਪੀੜੀ ਦਾ ਰੁਝਾਨ ਵਧਾਉਣ ਲਈ ਕਲੱਬਾ, ਗੁਰਦਵਾਰਿਆ ਵਿੱਚ ਪੱਗ ਬੰਨਣ ਦੇ ਮੁਕਾਵਲੇ ਕਰਾ ਕੇ ਇਨਾਮ ਦੇਣ ਕੇ ਪੱਗ ਬੰਨਣ ਦਾ ਰੁਝਾਨ ਵਧਾ ਕੇ ਲੋਕਾ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਸ ਨਾਲ ਇਹ ਸ਼ਾਨ ਸ਼ੋਂਕਤ ਪੱਗ ਸਿੱਖ ਧਰਮ ਪ੍ਰਚਾਰ ਲਈ ਵੀ ਜੁੜ ਕੇ ਨੋਜਵਾਨ ਪੀੜੀ ਨੂੰ ਨਸ਼ਿਆ ਵਰਗੀਆ ਭੈੜੇ ਰਾਸਤੇ ਤੋ ਬਚਾ ਕੇ ਚਗੇ ਰਾਸਤੇ ਦਾ ਮਾਰਗ ਦਰਸ਼ਨ ਕਰਨ ਵਿੱਚ ਸਹਾਈ ਹੋਵੇਗੀ । (ਬਬੀਤਾ ਘਈ ) ਮਿੰਨੀ ਛਪਾਰ, ਜਿਲਾ ਲੁਧਿਆਣਾ (ਫੋਨ : 6239083668)