ਪੁਲਸ ਨੇ ਅੰਨ੍ਹੇ ਕਤਲ ਕੇਸ ਦਾ ਮਾਮਲਾ 96 ਘੰਟੇ ਵਿਚ ਸੁਲਝਾਇਆ, 1 ਗ੍ਰਿਫਤਾਰ : ਐਸ. ਐਸ. ਪੀ.

16

December

2020

ਫ਼ਤਿਹਗੜ੍ਹ ਸਾਹਿਬ, 16 ਦਸੰਬਰ (ਮੁਖਤਿਆਰ ਸਿੰਘ)- ਸ਼੍ਰੀਮਤੀ ਅਮਨੀਤ ਕੌਂਡਲ ਐਸ. ਐਸ. ਪੀ ਜਿਲ੍ਹਾ ਫਤਹਿਗੜ੍ਹ ਸਾਹਿਬ ਵੱਲੋਂ ਮਾੜੇ ਅਨਸਰਾਂ ਤਹਿਤ ਵਿੱਢੀ ਮੁਹਿੰਮ ਤਹਿਤ ਦਿੱਤੇ ਹੋਏ ਦਿਸ਼ਾ ਨਿਰਦੇਸ਼ਾ ਤੇ ਜਗਜੀਤ ਸਿੰਘ ਜੱਲ੍ਹਾ ਪੀ. ਪੀ. ਐਸ ਪੁਲਸ ਕਪਤਾਨ (ਇੰਨਵੈਸਟੀਗੇਸ਼ਨ) ਦੀਆ ਹਦਾਇਤਾਂ ਅਨੁਸਾਰ ਰਘਬੀਰ ਸਿੰਘ ਉਪ ਪੁਲਸ ਕਪਤਾਨ (ਇੰਨਵੈਸਟੀਗੇਸ਼ਨ) ਅਤੇ ਸੁਖਵਿੰਦਰ ਸਿੰਘ ਚੌਹਾਨ ਉਪ ਪੁਲਸ ਕਪਤਾਨ ਸਰਕਲ ਬਸੀ ਪਠਾਣਾ ਦੀ ਨਿਗਰਾਨੀ ਹੇਠ ਇੰਸਪੈਕਟਰ ਗੱਬਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਸਰਹਿੰਦ ਨੇ ਸਮੇਤ ਟੀਮ ਦੇ ਅਤੇ ਇੰਸਪੈਕਟਰ ਮਨਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਬਸੀ ਪਠਾਣਾ ਦੀ ਟੀਮ ਨੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਬੀਤੀ 11 ਦਸੰਬਰ ਨੂੰ ਦਰਜ ਹੋਏ ਮੁਕੱਦਮੇ ਦੀ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਦੇ ਹੋਏ ਮਹਿਜ 04 ਦਿਨਾਂ ਦੇ ਅੰਦਰ-ਅੰਦਰ ਮੁਕੱਦਮਾ ਦੇ ਅੰਗਜ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਪਿੰਡ ਮਧੁਰਾਪੁਰ ਪੁਲਸ ਸਟੇਸ਼ਨ ਡੈਂਗ ਜਿਲ੍ਹਾ ਸੀਤਾਮੜੀ (ਬਿਹਾਰ) ਹਾਲ ਵਾਸੀ ਪਿੰਡ ਦੁਫੇੜਾ ਜਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾ ਦੱਸਿਆ ਕਿ ਬੀਤੀ 10 ਦਸੰਬਰ ਨੂੰ ਸਾਹਿਲ ਪੁੱਤਰ ਲੇਟ ਮੰਗਲ ਦਾਸ ਵਾਸੀ ਪਿੰਡ ਦੁਫੇੜਾ ਜਿਲ਼੍ਹਾ ਫਤਹਿਗੜ੍ਹ ਸਾਹਿਬ (ਉਮਰ ਕਰੀਬ 15 ਸਾਲ) ਸ਼ਾਮ ਕਰੀਬ 7:00 ਵਜੇ ਰੋਟੀ ਖਾ ਕੇ ਆਪਣੇ ਘਰੋ ਬਾਹਰ ਨਿਕਲਿਆ ਸੀ ਜੋ ਘਰ ਵਾਪਸ ਨਹੀ ਆਇਆ, ਜਿਸ ਸਬੰਧੀ ਮੁਕੱਦਮਾ ਨੰਬਰ 178 ਮਿਤੀ 11 ਦਸੰਬਰ 2020 ਅ/ਧ 365,34 ਹਿੰ:ਦੰ: ਥਾਣਾ ਬਸੀ ਪਠਾਣਾ ਦਰਜ ਰਜਿਸਟਰ ਕੀਤਾ ਗਿਆ ਤੇ ਕੁਝ ਹੀ ਘੰਟਿਆ ਬਾਅਦ ਸਾਹਿਲ ਦੀ ਲਾਸ਼ ਪਿੰਡ ਘੇਲ ਦੇ ਗੰਨੇ ਦੇ ਖੇਤ ਵਿੱਚੋ ਮਿਲਣ ਕਾਰਨ ਮੁਕੱਦਮਾ ਹਜਾ ਵਿਚ 302 ਹਿੰ:ਦੰ: ਦਾ ਵਾਧਾ ਕੀਤਾ ਗਿਆ। ਮ੍ਰਿਤਕ ਸਾਹਿਲ ਦੇ ਦੋਸਤਾ ਨੂੰ ਸ਼ਾਮਲ ਕਰਕੇ ਪੁੱਛ ਪੜਤਾਲ ਕੀਤੀ ਜੋ ਸਾਹਿਲ ਦਾ ਕਰੀਬੀ ਦੋਸਤ ਅੰਗਜ ਵਾਸੀ ਦੁਫੇੜਾ ਘਰ ਵਿੱਚੋ ਗਾਇਬ ਸੀ, ਜਿਸ ਸਬੰਧੀ ਕਾਫੀ ਪੁੱਛ ਪੜਤਾਲ ਕੀਤੀ, ਪਰ ਘਰ ਦੇ ਮੈਬਰਾਂ ਨੇ ਕੋਈ ਤਸੱਲੀਬਖਸ਼ ਜੁਆਬ ਨਾ ਦਿੱਤਾ, ਜਿਸ ਕਰਕੇ ਅੰਗਜ ਸ਼ੱਕ ਦੇ ਘੇਰੇ ਵਿਚ ਆ ਗਿਆ। ਜੋ ਅੰਗਜ ਨੂੰ 14 ਦਸੰਬਰ ਨੂੰ ਮੁਕੱਦਮਾ ਵਿਚ ਦੋਸ਼ੀ ਨਾਮਜੱਦ ਕੀਤਾ। ਮੁਕੱਦਮਾ ਉਕਤ ਵਿਚ ਅੰਗਜ ਕੁਮਾਰ ਨੂੰ ਅੱਜ ਸ਼ਾਮਲ ਤਫਤੀਸ਼ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ। ਦੌਰਾਂਨੇ ਪੁੱਛ-ਗਿੱਛ ਉੇਸ ਨੇ ਮ੍ਰਿਤਕ ਸਾਹਿਲ ਦਾ ਕਤਲ ਕਰਨਾ ਕਬੂਲ ਕੀਤਾ। ਜਿਸ ਤੇ ਮੁਕੱਦਮਾ ਉਕਤ ਵਿਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਦੌਰਾਂਨੇ ਪੁੱਛ-ਗਿੱਛ ਅੰਗਜ ਨੇ ਮ੍ਰਿਤਕ ਸਾਹਿਲ ਦਾ ਮੋਬਾਇਲ ਫੋਨ ਮਾਰਕਾ (ਰੀਅਲਮ ਜੀ) realme 7i ਸਮੇਤ 2 ਸਿੰਮ ਬਰਾਮਦ ਕਰਵਾਏ ਅਤੇ ਮ੍ਰਿਤਕ ਸਾਹਿਲ ਦੀਆ ਚੱਪਲਾਂ ਜੋ ਉਸਨੇ ਪਿੰਡ ਘੇਲ ਦੇ ਇੱਕ ਹੋਰ ਗੰਨੇ ਦੇ ਖੇਤ ਦੇ ਸੜਕ ਦੇ ਕਿਨਾਰੇ ਤੇ ਸੁੱਟੀਆ ਸਨ, ਬਰਾਮਦ ਕਰਵਾਈਆ।ਮ੍ਰਿਤਕ ਨੂੰ ਮਾਰਨ ਸਮੇ ਵਰਤੀ ਹਥੌੜੀ ਅੰਗਜ ਤੋ ਬਰਾਮਦ ਕਰਵਾਈ ਗਈ। ਉਕਤ ਅੰਗਜ ਜੋ ਕਿ ਪਿੱਛੋ ਬਿਹਾਰ ਦੇ ਜਿਲ੍ਹਾ ਸੀਤਾਮੜੀ ਨਾਲ ਸਬੰਧਤ ਹੈ ਜੋ ਕਰੀਬ 16/17 ਸਾਲਾਂ ਤੋਂ ਆਪਣੇ ਮਾਤਾ ਪਿਤਾ ਨਾਲ ਪਿੰਡ ਦੁਫੇੜਾ ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਰਹਿ ਰਿਹਾ ਹੈ।ਮ੍ਰਿਤਕ ਸਾਹਿਲ ਦੀ ਅੰਗਜ ਨਾਲ ਇਕ ਹੀ ਸਕੂਲ ਵਿਚ ਪੜਨ ਕਾਰਨ ਗੂੜੀ ਦੋਸਤੀ ਸੀ, ਜੋ ਅਕਸਰ ਇੱਕ ਦੂਜੇ ਦੇ ਘਰ ਆਉਦੇ ਜਾਂਦੇ ਸਨ।ਅੰਗਜ ਨੂੰ ਇਹ ਸ਼ੱਕ ਸੀ ਕਿ ਸਾਹਿਲ ਉਸ ਦੀ ਭੈਣ ਤੇ ਮਾੜੀ ਨਜਰ ਰੱਖਦਾ ਹੈ।ਜੋ ਇਸੀ ਰੰਜਸ਼ ਵਿਚ ਅੰਗਜ ਨੇ ਪੂਰੀ ਪਲੈਨਿੰਗ ਦੇ ਤਹਿਤ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ।ਉਕਤ ਅੰਗਜ ਨੂੰ ਪੇਸ਼ ਅਦਾਲਤ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।