ਜਿਲ੍ਹਾ ਪ੍ਰਸ਼ਾਸ਼ਨ ਦੁਆਰਾ ਸਫਾਈ ਸਬੰਧੀ ਚਲਾਈ ਮੁਹਿੰਮ ਨੂੰ ਮਿਲ ਰਹੀ ਹੈ ਸਫਲਤਾ

26

November

2020

ਫਿਰੋਜ਼ਪੁਰ, 26 ਨਵੰਬਰ (ਪ.ਪ) ਜਿਲ੍ਹਾ ਪ੍ਰਸ਼ਾਸ਼ਨ ਫਿਰੋਜ਼ਪੁਰ ਅਤੇ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਚਲਾਏ ਗਏ ਸਾਂਝੇ ਉਪਰਾਲੇ ਫੋਟੋ ਪਾਓ ਸਫਾਈ ਕਰਵਾਓ ਮੁਹਿੰਮ ਨੂੰ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ। 29 ਅਕਤੂਬਰ 2020 ਨੂੰ ਡਿਪਟੀ ਕਮਿਸ਼ਨਰ, ਫਿਰੋਜ਼ਪੁਰ ਸ: ਗੁਰਪਾਲ ਸਿੰਘ ਚਾਹਲ ਅਤੇ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ (ਜਰਨਲ) ਮੈਡਮ ਰਾਜਦੀਪ ਕੌਰ ਵੱਲੋਂ ਸਾਂਝੇ ਰੂਪ ਸਬੰਧਿਤ ਅਧਿਕਾਰੀਆ ਦੀ ਹਾਜ਼ਰੀ ਵਿਚ ਇਸ ਮੁਹਿੰਮ ਦਾ ਅਗਾਜ ਕੀਤਾ ਗਿਆ ਸੀ। ਇਸ ਮੁਹਿੰਮ ਤਹਿਤ ਫਿਰੋਜ਼ਪੁਰ ਸ਼ਹਿਰ ਵਾਸੀਆ ਦੀ ਸਹੂਲਤ ਲਈ ਇਕ ਵਟਸਐਪ ਨੰਬਰ ਮੁਹਇਆ ਕਰਵਾਇਆ ਗਿਆ ਸੀ। ਜਿਸ ਦੇ ਚਲਦੇ ਹੁਣ ਤੱਕ ਪਿਛਲੇ 1 ਮਹੀਨੇ ਅੰਦਰ 52 ਸ਼ਿਕਾਇਤਾ ਪ੍ਰਾਪਤ ਹੋਇਆ ਹਨ। ਜਿੰਨਾ ਵਿਚੋਂ ਸਾਰੀਆ ਸ਼ਿਕਾਇਤਾ ਦਾ ਨਿਪਟਾਰਾ ਸਮੇ ਸਿਰ ਕੀਤਾ ਜਾ ਚੁੱਕਾ ਹੈ। ਇਸ ਮੋਕੇ ਤੇ ਡਿਪਟੀ ਡਾਇਰੈਕਟਰ ਡਾ: ਨਯਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਕਾਰਜ ਸਾਧਕ ਅਸਫਰ ਸ: ਪਰਮਿੰਦਰ ਸਿੰਘ ਸੁਖੀਜਾ ਅਤੇ ਸੈਨਟਰੀ ਇੰਸਪੈਕਟਰ ਸ: ਸੁਖਪਾਲ ਸਿੰਘ ਅਤੇ ਸ: ਗੁਰਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਲਈ ਬੜੇ ਮਾਨ ਵਾਲੀ ਗੱਲ ਹੈ ਕਿ ਅਸੀ ਸ਼ਹਿਰ ਵਾਸੀਆ ਨੂੰ ਸਾਫ-ਸੁਥਰਾ ਮਹੋਲ ਪ੍ਰਦਾਨ ਕਰਨ ਵਿਚ ਕਾਮਯਾਬ ਹੋ ਰਹੇ ਹਾਂ। ਇਥੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਗਰ ਕੌਂਸਲ, ਫਿਰੋਜ਼ਪੁਰ ਵਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾ ਤੇ 130 ਕੰਪੋਸਟ ਪਿੱਟ ਬਣਾਏ ਗਏ ਹਨ। ਜਿੰਨਾ ਵਿਚ ਸ਼ਹਿਰ ਤੋ ਇੱਕਠੇ ਕੀਤੇ ਕਿਚਨ ਵੇਸਟ ਤੋ ਖਾਦ ਤਿਆਰ ਕੀਤੀ ਜਾਦੀ ਹੈ। ਰੀ-ਸਾਇਕਲ ਕੱਚਰੇ ਨੂੰ ਸਟੋਰ ਕਰਨ ਲਈ 2 ਐਮ.ਆਰ.ਐਫ ਤਿਆਰ ਕੀਤੇ ਗਏ ਹਨ। ਇਸ ਲਈ ਲੋਕਾ ਨੂੰ ਅਪੀਲ ਹੈ ਕਿ ਉਹ ਆਪਣੇ ਘਰਾ/ਦੁਕਾਨਾ ਦੇ ਕੱਚਰੇ ਨੂੰ ਅਲਗ-ਅਲਗ ਰੂਪ ਵਿਚ ਹੀ ਵੇਸਟ ਕੁਲੇਕਟਰ ਨੂੰ ਦੇਣ ਤਾ ਜੋ 100 ਫੀਸਦੀ ਕੱਚਰੇ ਦਾ ਨਿਪਟਾਰਾ ਕੀਤਾ ਜਾ ਸਕੇ। ਸ਼ਿਕਾਇਤ ਨੰਬਰ ਦੀ ਸਹੁਲਤ ਲਈ ਉਨ੍ਹਾਂ ਦੱਸਿਆ ਕਿ ਲੋਕਾ ਨੂੰ ਅਪੀਲ ਹੈ ਕਿ ਇਸ ਨੰਬਰ ਤੇ ਫਿਰੋਜ਼ਪੁਰ ਸ਼ਹਿਰ ਦੀ ਸਫਾਈ ਸਬੰਧੀ ਹੀ ਸ਼ਿਕਾਇਤ ਦਰਜ ਕੀਤੀ ਜਾਵੇ। ਅਸੀ ਉਮੀਦ ਕਰਦੇ ਹਾਂ ਕਿ ਸ਼ਹਿਰ ਵਾਸੀਆ ਦੀ ਉੱਚਿਤ ਸ਼ਿਕਾਇਤ ਦਾ ਸਮੇ ਸਿਰ ਨਿਪਟਾਰਾ ਕੀਤਾ ਜਾਵੇਗਾ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ (ਜਰਨਲ) ਮੈਡਮ ਰਾਜਦੀਪ ਕੌਰ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਅੰਦਰ ਇਸ ਮੁੰਹਿਮ ਦੀ ਸਫਲਤਾ ਨੂੰ ਦੇਖਦੇ ਹੋਏ ਇਹ ਮੁੰਹਿਮ ਜਿਲ੍ਹੇ ਦੇ ਬਾਕੀ ਸ਼ਹਿਰਾ ਵਿਚ ਜਲਦ ਲਾਗੂ ਕੀਤੀ ਜਾਵੇਗੀ ਤਾ ਜੋ ਲੋਕਾ ਨੂੰ ਆਸਾਨ ਤਰੀਕੇ ਰਾਹੀ ਸਫਾਈ ਸਹੂਲਤਾਂ ਪ੍ਰਦਾਨ ਕੀਤੀਆ ਜਾ ਸਕਣ।