ਹਰਿਆਣਾ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ 'ਚ ਦਿਤੇ ਬਿਆਨ ਨੇ ਮਾਹੌਲ ਗਰਮਾਇਆ

24

November

2020

ਚੰਡੀਗੜ੍ਹ, 24 ਨਵੰਬਰ (ਥਿੰਦ ਪੰਜਾਬੀ)- ਦੋ ਮਹੀਨੇ ਤੋਂਦਿਲੀ ਹਕੂਮਤ ਵਲੋਂ ਪਾਸ ਕੀਤੇ ਗਏ ਕਾਨੂੰਨਾ ਦੇ ਵਿਰੋਧ ਵਿਚ ਕਿਸਾਨੀ ਦੇ ਚਲ ਰਹੇ ਦੇਸ ਦੇ ਕਿਸਾਨਾ ਵਿਚ ਜਬਰਦਸਤ ਰੋਸ ਹੈ ਤੇ ਉਹ 50 ਦਿਨਾ ਤੋਂ ਰੇਲ ਟ੍ਰੈਕ, ਸੜਕਾਂ ਟੌਲ ਪਲਾਜਾ ਰੋਕੀ ਬੈਠੇ ਹਨ ਪਰ ਦਿਲੀ ਦੀ ਭਾਜਪਾ ਹਕੂਮਤ ਇਸ ਗਲ ਤੇ ਅੜੀ ਹੋਈ ਹੈ ਉਸਨੇ ਕਿਸਾਨਾ ਨੂੰ 3 ਦਸੰਬਰ ਨੂੰ ਦਿਲੀ ਗਲਬਾਤ ਲਈ ਬੁਲਾਇਆ ਹੈ ਤੇ ਕਿਸਾਨਾ ਇਸਨੂੰ ਹੱਕੀ ਘੋਲ ਨੂੰ ਡਕਣ ਦੀ ਸ਼ਾਜਿਸ਼ ਕਰਾਰ ਦਿੰਦਿਆ ਕਿਹਾ ਕਿ ਕੇਦਰ ਲੋਕਾਂ ਦੀਆਂ ਭਾਵਨਾਵਾ ਨਾਲ ਨਾ ਖੇਡੇ। ਐਧਰ ਹਰਿਆਣਾ ਦੇ ਭਾਜਪਾਈ ਮੁਖ ਮੰਤਰੀ ਖੱਟਰ ਨੇ ਕਿਸਾਨਾ ਨੂੰ ਕਰੋਨਾ ਦੇ ਵਧ ਰਹੇ ਖਤਰੇ ਦੇ ਨਾਅ ਤੇ ਕਿਹਾ ਕਿ ਉਹ ਦਿਲੀ ਨਾ ਜਾਣ ਅਸਂੀ ਵਾਰਡਰ ਤੇ ਸਖਤੀ ਕਰਨ ਵਾਲੇ ਹਾਂ। ਖਬਰ ਐ ਕਿ ਮਾਲਵਾ ਇਲਾਕੇ ਦੇ 50 ਹਜਾਰ ਤੋਂ ਵਧ ਕਿਸਾਨ ਅਜ ਤੜਕੇ 4 ਮਹੀਨਿਆ ਦਾ ਰਾਸ਼ਨ ਲੈਕੇ ਦਿਲੀ ਰਵਾਨਾ ਹੋ ਚੁਕੇ ਹਨ। ਉਧਰ ਕਿਸਾਨ ਜਥੇਬੰਦੀ ਹਿਕ ਬੁਆਰੇ ਸੁਖਦੇਵ ਸਿੰਘ ਕੋਕਰੀ ਕਲਾ ਨੇ ਮੋਗਾ ਵਿਚ ਦਸਿਆ ਕਿ ਇਹ ਕੇਂਦਰ ਵਲੋਂ ਆਇਆ ਗਲਬਾਤ ਦਾ ਸੱਦਾ ਮਹਿਜ ਦਿਖਾਵਾ ਤੇ ਸਾਜਿਸ਼ ਹੈ ਤਾਂਕਿ ਕਿਸਾਨੀ ਘੋਲ ਨੂੰ ਸਾਬੋਤਾਜ ਕੀਤਾ ਜਾ ਸਕੇ, ਪਰ ਲੋਕ ਹੱਕਾਂ ਲਈ ਲੜ ਰਹੀ ਕਿਸਾਨੀ ਇਹਨਾ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣਗੇ। ਜਿਸ ਤਰ੍ਹਾਂ ਦੀਆਂ ਕਿਆਸ ਅਰਾਈਆਂ ਸਨ ਕਿ ਦਿਲੀ ਸਰਕਾਰ ਕਿਸਾਨਾ ਨੂੰ ਦਿਲੀ ਨਹੀਂ ਜਾਣ ਦੇਵੇਗੀ। ਪਰ ਕਿਸਾਨ ਪਹਿਲਾ ਹੀ ਤਿਆਰੀ ਕਰਕੇ ਬੈਠੇ ਹਲ ਕਿ ਜੈਕਰ ਇਸ ਤਰ੍ਹਾਂ ਹੋਇਆ ਤਾਂ ਕਿਸਾਨ ਪੂਰੀ ਦਿਲੀ ਦੇ ਰਸਤੇ ਬੰਦ ਕਰ ਦੇਣਗੇ ਤੇ ਦਿਲੀ ਜਾਣ ਵਾਲੇ ਹਰ ਖਾਦ ਪਦਾਰਥ ਪੂਰੀ ਤਰ੍ਹਾਂ ਠੱਪ ਕਰ ਦੇਣਗੇ। ਸਿਆਸੀ ਵਿਸ਼ਲੇਸ਼ਕਾਂ ਮੁਤਾਬਿਕ ਜੇਕਰ ਕਿਸਾਨੀ ਹੱਕਾਂ ਲਈ ਕੇਂਦਰ ਦਾ ਇਹੀ ਸਖਤ ਰਵਈਆ ਰਿਹਾ ਤਾਂ ਪੂਰੇ ਦੇਸ ਵਿਚ ਲਾ-ਕਾਨੂੰਨੀ ਦਾ ਰਾਜ ਹੋਣ ਦਾ ਅੰਦੇਸ਼ਾ ਹੈ ਜਿਸਦੀ ਜਿੰਮੇਵਾਰ ਸਿਰਫ ਤੇ ਸਿਰਫ ਮੋਦੀ ਸਰਾਕਰ ਹੋਵੇਗੀ।