ਭਾਰਤ ਨੂੰ ਮਿਲੀ ਇਕ ਹੋਰ ਕਾਮਯਾਬੀ, ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਲੈਂਡ ਅਟੈਕ ਵਰਜਨ ਦਾ ਸਫਲ ਪ੍ਰੀਖਣ

24

November

2020

ਨਵੀਂ ਦਿੱਲੀ, 24 ਨਵੰਬਰ- ਭਾਰਤ ਨੇ ਅੱਜ ਆਪਣੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਲੈਂਡ ਅਟੈਕ ਵਰਜਨ ਦਾ ਸਫਲ ਪ੍ਰੀਖਣ ਕੀਤਾ। ਭਾਰਤੀ ਫ਼ੌਜ ਵਲੋਂ ਇਸ ਮਿਜ਼ਾਈਲ ਦਾ ਪ੍ਰੀਖਣ ਅੱਜ ਸਵੇਰੇ 10 ਵਜੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਤੋਂ ਕੀਤਾ ਅਤੇ ਇਸ ਮਿਜ਼ਾਈਲ ਦਾ ਨਿਸ਼ਾਨਾ ਉੱਥੇ ਮੌਜੂਦ ਇਕ ਹੋਰ ਟਾਪੂ ਸੀ। ਫੌਜ 'ਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਵਲੋਂ ਵਿਕਸਿਤ ਮਿਜ਼ਾਈਲ ਪ੍ਰਣਾਲੀ 'ਚ ਕਈ ਰੈਜੀਮੈਂਟ ਸ਼ਾਮਿਲ ਹਨ। ਜ਼ਮੀਨ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਇਸ ਮਿਜ਼ਾਈਲ ਦੀ ਰੇਂਜ ਨੂੰ ਵਧਾ ਕੇ 400 ਕਿਲੋਮੀਟਰ ਕਰ ਦਿੱਤਾ ਗਿਆ ਹੈ।