Arash Info Corporation

ਮਲੋਟ ਹਲਕੇ ਦੇ ਵੱਖ ਵੱਖ ਖੇਤਰਾਂ ਵਿੱਚ ਵੋਟ ਬਣਾਉਣ ਲਈ ਵਿਸ਼ੇਸ਼ ਤੌਰੇ ਤੇ ਕੈਂਪ ਲਗਾਏ ਜਾਣਗੇ-ਐਸ.ਡੀ.ਐਮ ਮਲੋਟ

18

November

2020

ਮਲੋਟ,18 ਨਵੰਬਰ (ਪ.ਪ)- ਮਲੋਟ ਦੇ ਐਸ ਡੀ ਐਮ ਸ.ਗੋਪਾਲ ਸਿੰਘ ਵੱਲੋਂ ਅੱਜ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਵਿਧਾਨ ਸਭਾ ਹਲਕਾ ਮਲੋਟ ਅਧੀਨ ਪੈਂਦੇ ਵੱਖ ਵੱਖ ਖੇਤਰਾਂ ਵਿੱਚ 21-22 ਨਵੰਬਰ ਅਤੇ 5-6 ਦਸੰਬਰ ਨੂੰ ਵੱਖ ਵੱਖ ਬੂਥਾਂ ਤੇ ਵੋਟ ਬਣਾਉਣ ਲਈ ਵਿਸ਼ੇਸ਼ ਤੌਰੇ ਤੇ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਐਸ ਡੀ ਐਮ ਸ.ਗੋਪਾਲ ਸਿੰਘ ਨੇ ਵਿਧਾਨ ਸਭਾ ਹਲਕਾ 085 ਮਲੋਟ ਦੇ ਬੀਐਲਓ ਸਾਹਿਬਾਨ ਨੂੰ ਇਹ ਸੰਦੇਸ਼ ਦਿੱਤਾ ਕਿ ਜੋ ਵਿਅਕਤੀ ਵੋਟਰ ਬਣਨ ਦੇ ਯੋਗ ਹੈ, ਉਸ ਨੂੰ ਬਤੌਰ ਵੋਟਰ ਰਜਿਸਟਰ ਕੀਤਾ ਜਾਵੇ। ਇਸ ਦੇ ਨਾਲ ਨਾਲ ਉਹਨਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 16 ਨਵੰਬਰ ਤੋਂ ਲੈ ਕੇ 15 ਦਸੰਬਰ 2020 ਤੱਕ ਵੋਟਾਂ ਬਣਾਈਆਂ ਜਾ ਰਹੀਆਂ ਹਨ।