ਬਾਬਾ ਵਿਸ਼ਵਕਰਮਾ ਇੰਟਰਨੈਸ਼ਨਲ ਫਾਉਂਡੇਸ਼ਨ ਦੀ ਮੀਟਿੰਗ ਹੋਈ

12

November

2020

ਲੁਧਿਆਣਾ 12 ਨਵੰਬਰ (ਪਰਮਜੀਤ ਸਿੰਘ) ਬਾਬਾ ਵਿਸ਼ਵਕਰਮਾ ਇੰਟਰਨੈਸ਼ਨਲ ਫਾਉਂਡੇਸ਼ਨ ਦੀ ਮੀਟਿੰਗ ਮੁੱਖ ਸਰਪ੍ਰਸਤ ਸੁਰਜੀਤ ਸਿੰਘ ਲੋਟੇ ਅਤੇ ਪ੍ਰਧਾਨ ਰਣਜੀਤ ਸਿੰਘ ਮਠਾੜੂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 15 ਨਵੰਬਰ ਨੂੰ ਵਿਸ਼ਵਕਰਮਾ ਦਿਵਸ 'ਤੇ ਰਾਜ ਪੱਧਰੀ ਸਮਾਗਮ ਕਰਨ ਦਾ ਫੈਸਲਾ ਲਿਆ ਗਿਆ । ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੁਆਰਾ ਹਰ ਸਾਲ ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਜ਼ੋਰ ਸ਼ੋਰ ਨਾਲ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੰਸਥਾ ਦੇ ਜਨਰਲ ਸਕੱਤਰ ਰੇਸ਼ਮ ਸਿੰਘ ਸੱਗੂ ਨੇ ਦੱਸਿਆ ਕਿ ਫਾਉਂਡੇਸ਼ਨ ਵੱਲੋ ਉਦਯੋਗਿਕ ਖੇਤਰ ਦੇ 7 ਦੀਆਂ ਸ਼ਖਸੀਅਤਾਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰਸਮ ਦੀ ਸ਼ੁਰੂਆਤ ਵਾਤਾਵਰਣ ਦੀ ਸ਼ੁੱਧਤਾ ਲਈ ਹਵਨ ਯੱਗ ਨਾਲ ਕੀਤੀ ਜਾਵੇਗੀ। ਕਵੀ ਦਰਬਾਰ ਰਾਹੀ ਕਵੀ ਆਪਣੀ ਵੱਖਰੀ ਸ਼ੈਲੀ ਵਿਚ ਬਾਬਾ ਵਿਸ਼ਵਕਰਮਾ ਜੀ ਦੇ ਜੀਵਨ ਬਾਰੇ ਚਾਨਣਾ ਪਾਉਣਗੇ। ਇਸ ਮੀਟਿੰਗ ਵਿੱਚ ਚੇਅਰਮੈਨ ਅਮਰੀਕ ਸਿੰਘ ਘਦਿਆਲ, ਦਰਸ਼ਨ ਸਿੰਘ ਲੋਟੇ, ਅਵਤਾਰ ਸਿੰਘ ਭੋਗਲੇ, ਚਰਨਜੀਤ ਸਿੰਘ ਵਿਸ਼ਵਕਰਮਾ, ਰਣਧੀਰ ਸਿੰਘ ਦਹਿਲੇ, ਚਰਨਜੀਤ ਸਿੰਘ ਜਾਮਕੋ, ਕੁਲਵੰਤ ਸਿੰਘ ਸੰਪੂਰਨ, ਜਸਬੀਰ ਸਿੰਘ ਗੁਰੂ, ਸੁਖਵਿੰਦਰ ਸਿੰਘ ਜਗਦੇਵ, ਬਲਜੀਤ ਸਿੰਘ ਗਹੀਰ, ਜਗਦੀਪ ਸਿੰਘ ਲੋਟੇ, ਸੁਖਵਿੰਦਰ ਸਿੰਘ ਜਗਦੇਵ, ਜਸਬੀਰ ਸਿੰਘ ਪਨੇਸਰ ਆਦਿ ਨੇ ਸ਼ਿਰਕਤ ਕੀਤੀ।