ਪੰਜਾਬ ਵਿੱਚ ਅਗਲੀਆਂ ਚੋਣਾਂ ਈਵੀਐਮ ਮਸ਼ੀਨਾਂ ਦੀ ਜਗ੍ਹਾ ਬੈਲਟ ਪੇਪਰ ਰਾਂਹੀ ਹੋਣ - ਆਪ ਆਗੂ

09

November

2020

ਮਿਲਾਨ, 9 ਨਵੰਬਰ (ਦਲਜੀਤ ਮੱਕੜ) 2022 ਦੀਆਂ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਈਵੀਐਮ ਮਸ਼ੀਨਾਂ ਦੀ ਜਗ੍ਹਾ ਬੈਲਟ ਪੇਪਰ ਰਾਹੀਂ ਹੋਣ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇਟਲੀ ਤੋਂ ਆਮ ਆਦਮੀ ਪਾਰਟੀ ਦੇ ਆਗੂ ਬੌਬੀ ਅਟਵਾਲ, ਇਕਬਾਲ ਵੜੈਚ , ਰਘਵੀਰ ਰਾਰਾ ਨੇ ਕਰਦਿਆਂ ਕਿਹਾ ਕਿ ਜਿੱਥੇ ਅਮਰੀਕਾ ਵਰਗੇ ਦੇਸ਼ ਵਿਚ ਬੈਲਟ ਪੇਪਰ ਰਾਹੀਂ ਵੋਟਾਂ ਪੈਂਦੀਆਂ ਹਨ ਉੱਥੇ ਪੰਜਾਬ ਵਿੱਚ ਵੀ ਅਗਲੀਆਂ ਹੋ ਰਹੀਆਂ ਵੋਟਾਂ ਬੈਲਟ ਪੇਪਰ ਰਾਹੀਂ ਪੈਣੀਆਂ ਚਾਹੀਦੀਆਂ ਹਨ, ਉਨ੍ਹਾਂ ਕਿਹਾ ਕਿ ਈਵੀਐਮ ਮਸ਼ੀਨਾਂ ਰਾਹੀਂ ਧਾਂਦਲੀ ਹੋਣ ਦਾ ਆਰੋਪ ਹਮੇਸ਼ਾਂ ਹੀ ਲੱਗਦਾ ਰਿਹਾ ਹੈ, ਜਿਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੋਟਾਂ ਬੈਲਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਤਾਂ ਜੋ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਅੱਗੇ ਆ ਸਕੇ, ਇਸ ਆਪ ਇਨ੍ਹਾਂ ਆਗੂਆਂ ਦੁਆਰਾ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਨਾਲ ਵੱਧ ਤੋਂ ਵੱਧ ਜੁੜ ਰਹੇ ਹਨ ਅਤੇ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਜਿੱਤ ਦੇ ਝੰਡੇ ਗੱਡੇਗੀ।