Arash Info Corporation

ਆਰਤੀ ਚੌਂਕ ਪ੍ਰੇਮਜੀਤ ਮਾਰਕੀਟ ਦੇ ਦੁਕਾਨਦਾਰ ਤੇ ਰਾਹਗੀਰ ਗੰਦੇ ਪਾਣੀ ਤੇ ਚੌਂਕ 'ਚ ਸ਼ਰੇਆਮ ਸ਼ਰਾਬ ਪੀ ਕੇ ਗੁੰਡਾਗਰਦੀ ਕਰਨ ਵਾਲਿਆ ਤੋਂ ਪਰੇਸ਼ਾਨ

09

November

2020

ਲੁਧਿਆਣਾ 9 ਨਵੰਬਰ (ਜੱਗੀ) ਸਥਾਨਿਕ ਏਰੀਆ ਆਰਤੀ ਚੌਂਕ ਪ੍ਰੇਮਜੀਤ ਮਾਰਕੀਟ ਦੇ ਦੁਕਾਨਦਾਰ ਤੇ ਰਾਹਗੀਰ ਗੰਦੇ ਪਾਣੀ ਤੇ ਚੌਂਕ 'ਚ ਸ਼ਰੇਆਮ ਸ਼ਰਾਬ ਪੀ ਕੇ ਰੋਜਾਨਾ ਗੁੰਡਾਗਰਦੀ ਕਰਨ ਵਾਲਿਆ ਤੋਂ ਪ੍ਰੇਸ਼ਾਨ ਹਨ। ਉਥੋ ਦੇ ਦੁਕਾਨਦਾਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਲ•ਾ ਪ੍ਰਸਾਸ਼ਨ ਦੇ ਵਲੋਂ ਟ੍ਰੈਫਿਕ 'ਚ ਪੈ ਰਹੇ ਵਿਘਨ ਨੂੰ ਦੂਰ ਕਰਨ ਦੇ ਲਈ ਹਾਈਵੇ ਪੁਲਾਂ ਦਾ ਨਿਰਮਾਣ ਕਰ ਰਹੀ ਹੈ ਦੂਸਰੇ ਪਾਸੇ ਜਿਥੇ ਪੁੱਲਾਂ ਦਾ ਨਿਰਮਾਣ ਹੋ ਰਿਹਾ ਹੈ ਉਥੇ ਸੜਕਾ ਦੀ ਪੁਟਾਈ ਦੇ ਕਾਰਣ ਸੀਵਰੇਜ ਦੀਆਂ ਪਾਇਪਾਂ ਦਾ ਟੁੱਟ ਜਾਣ ਕਾਰਣ ਸੀਵਰੇਜ ਦਾ ਗੰਦਾ ਪਾਣੀ ਸੜਕਾ ਤੇ ਚੱਲ ਰਿਹਾ ਹੈ ਜਿਸ ਦੇ ਕਾਰਣ ਇਥੋਂ ਦੇ ਕੁੱਝ ਦੁਕਾਨਦਾਰ ਡੇਂਗੂ ਦਾ ਸ਼ਿਕਾਰ ਬਣ ਚੁੱਕੇ ਹਨ ਤੇ ਇਥੋਂ ਬੱਸ ਚੜ•ਨ ਵਾਲੀਆਂ ਨਰਸਾ ਤੇ ਹੋਰ ਮੁਸਾਫਿਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋ ਹਰ ਰੋਜ ਸਫਰ ਕਰਨ ਵਾਲੀਆਂ ਸਟਾਫ ਨਰਸਾ ਨੇ ਦੱਸਿਆ ਕਿ ਜਦੋਂ ਅਸੀ ਸ਼ਾਮ ਦੇ ਵੇਲੇ ਆਪਣੇ ਪਿੰਡਾ ਨੂੰ ਬੱਸ ਲੈਣੀ ਹੁੰਦੀ ਹੈ ਤਾਂ ਸ਼ਾਮ ਵੇਲੇ ਇੱਕ ਪਾਸੇ ਤਾਂ ਗੰਦਾ ਪਾਣੀ ਸੜਕਾ ਤੇ ਚਲ ਰਿਹਾ ਹੁੰਦਾ ਹੈ ਤੇ ਦੂਸਰੇ ਸ਼ਾਮ ਦੇ ਵੇਲੇ ਆਰਤੀ ਚੌਂਕ 'ਚ ਕੁਝ ਸ਼ਰਾਬੀ ਸ਼ਰਾਬ ਪੀ ਕੇ ਗੰਦੀਆ ਗਾਲ•ਾ ਕੱਢ ਰਹੇ ਹੁੰਦੇ ਹਨ ਤੇ ਕਈ ਵਾਰ ਤਾਂ ਗੁੰਡਾਗਰਦੀ ਦਾ ਨਾਚ ਹੋ ਰਿਹਾ ਹੁੰਦਾ ਹੈ ਕਿਉਂਕਿ ਆਏ ਦਿਨ ਕਿਤੇ ਨਾਂ ਕਿਤੇ ਕੁੱਝ ਸ਼ਰਾਬੀ ਤੇ ਸ਼ਰਾਰਤੀ ਲੋਕ ਸ਼ਰਾਬ ਦੇ ਨਸ਼ੇ 'ਚ ਔਰਤਾਂ ਤੇ ਬੱਚਿਆ ਦੇ ਨਾਲ ਰੇਪ ਕਰਦੇ ਦੇਖਦੇ ਹਾਂ ਉਹਨਾਂ ਨੇ ਪੁਲਿਸ ਪ੍ਰਸਾਸ਼ਨ ਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਤੇ ਦੁਕਾਨਦਾਰਾਂ ਦੇ ਵਲੋਂ ਵੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਸਲੇ ਦੇ ਵੱਲ ਤੁਰੰਤ ਧਿਆਨ ਦੇ ਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਕੋਈ ਹੋਰ ਭਿਆਨਕ ਬੀਮਾਰੀ ਨਾ ਫੈਲ ਸਕੇ ਤੇ ਦੁਕਾਨਦਾਰ ਤੇ ਰਾਹਗੀਰਾਂ ਨੂੰ ਇਸ ਤੋਂ ਜਲਦੀ ਰਾਹਤ ਮਿਲੇ। ਇਸ ਮੌਕੇ ਤੇ ਮੌਜੂਦ ਦੁਕਾਨਦਾਰ ਭਰਾ ਰਜਨੀਸ਼ ਸ਼ਰਮਾ, ਕੇਵਲ ਕ੍ਰਿਸ਼ਨ, ਹਰਬੰਸ ਕਲੇਰ, ਅਰੂਣ ਬਾਂਸਲ, ਵਿਸ਼ਾਲ ਗੁਲਾਟੀ, ਜਤਿੰਦਰ, ਨੀਰਜ ਜੈਨ, ਰਾਜੇਸ਼ ਚਾਵਲਾ ਤੋਂ ਇਲਾਵਾ ਸਮੂਹ ਆਰਤੀ ਚੌਂਕ ਦੇ ਦੁਕਾਨਦਾਰ ਭਰਾ ਤੇ ਰਾਹਗੀਰ ਮੌਜੂਦ ਸਨ। ਰਜਨੀਸ਼ ਸ਼ਰਮਾ ਨੇ ਪੱਤਰਕਾਰਾ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀ ਇਸ ਦੇ ਸਬੰਧ 'ਚ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵੀ ਦੱਸ ਚੁੱਕੇ ਹਾਂ ਉਹਨਾਂ ਨੇ ਇਸ ਜਗ•ਾਂ ਦਾ ਮੌਕਾ ਵੀ ਦੇਖਿਆ ਲੇਕਿਨ ਅੱਜ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅੱਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਇਸ ਮਸਲੇ ਦਾ ਹੱਲ ਜਲਦੀ ਨਾ ਕੀਤਾ ਤਾਂ ਅਸੀ ਇਸ ਦਾ ਰੋਸ ਪ੍ਰਦਰਸ਼ਨ ਕਰਾਂਗੇ। ਜੇਕਰ ਕਿਸੇ ਵੀ ਦੁਕਾਨਦਾਰ ਜਾਂ ਇਲਾਕੇ ਦੇ ਕਿਸੇ ਵੀ ਬੰਦੇ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜਿੰਮੇਵਾਰ ਨਗਰ ਨਿਗਮ ਦੇ ਉਚ ਅਧਿਕਾਰੀ ਹੋਣਗੇ।