ਝੂੰਦਾਂ ਦੀ ਮੁੜ ਜ਼ਿਲ੍ਹਾ ਪ੍ਰਧਾਨ ਨਿਯੁਕਤੀ ਦਾ ਹਲਕੇ ਦੇ ਅਕਾਲੀ ਆਗੂਆਂ ਵੱਲੋਂ ਭਰਵਾਂ ਸਵਾਗਤ

05

November

2020

ਅਮਰਗੜ੍ਹ, 5 ਨਵੰਬਰ (ਹਰੀਸ਼ ਅਬਰੋਲ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ,ਪਾਰਟੀ ਦੇ ਵਫ਼ਾਦਾਰ ਆਗੂ ਅਤੇ ਇਮਾਨਦਾਰ ਸ਼ਖ਼ਸੀਅਤ ਇਕਬਾਲ ਸਿੰਘ ਝੂੰਦਾਂ ਨੂੰ ਦੁਬਾਰਾ ਬਤੌਰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਨ ਉੱਤੇ ਹਲਕਾ ਅਮਰਗੜ੍ਹ ਦੇ ਅਕਾਲੀ ਆਗੂਆਂ ਵੱਲੋਂ ਸਵਾਗਤ ਕੀਤਾ ਅਤੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਮਿਹਨਤੀ ਆਗੂਆਂ ਨੂੰ ਬਣਦਾ ਮਾਣ ਸਨਮਾਨ ਦੇਣ ਨਾਲ ਪਾਰਟੀ ਮਜ਼ਬੂਤ ਹੋਵੇਗੀ। ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਸ ਝੂੰਦਾਂ ਨੇ ਆਪਣੀ ਕਾਬਲੀਅਤ ਅਤੇ ਸਖ਼ਤ ਮਿਹਨਤ ਨਾਲ ਜ਼ਿਲ੍ਹਾ ਸੰਗਰੂਰ ਅੰਦਰ ਪਾਰਟੀ ਨੂੰ ਦੁਬਾਰਾ ਮਜ਼ਬੂਤੀ ਵੱਲ ਤੋਰਿਆ ਹੈ ਅਤੇ ਜ਼ਿਲ੍ਹੇ ਦੇ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ। ਇਸ ਮੌਕੇ ਮਨਜਿੰਦਰ ਸਿੰਘ ਲਾਗੜੀਆਂ, ਨਿਰਮਲ ਸਿੰਘ ਬੌੜਹਾਈ, ਦਰਬਾਰਾ ਸਿੰਘ ਗੱਜਣਮਾਜਰਾ, ਸੁਖਵਿੰਦਰ ਸਿੰਘ ਹਥੋਆਂ, ਗੁਰਮੀਤ ਸਿੰਘ ਉਭੀ, ਰਣਧੀਰ ਸਿੰਘ ਰਾਣਾ ਸਾਰੇ ਸਰਕਲ ਪ੍ਰਧਾਨ, ਜਥੇਦਾਰ ਮੇਘ ਸਿੰਘ ਗੁਆਰਾ, ਜਸਵੀਰ ਸਿੰਘ ਦਿਓਲ ਸਾਬਕਾ ਚੇਅਰਮੈਨ, ਮਨਜਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ ,ਜਸਵਿੰਦਰ ਸਿੰਘ ਦੱਦੀ, ਬਲਵੀਰ ਸਿੰਘ ਜੱਟੂਆਂ, ਮਹਿੰਦਰ ਸਿੰਘ ਨਾਰੀਕੇ, ਜਗਤਾਰ ਸਿੰਘ ਭੁਰਥਲਾ, ਹਰਦੇਵ ਸਿੰਘ ਸੇਹਕੇ, ਜਗਦੇਵ ਸਿੰਘ ਜੱਗੀ ਚੌਦਾਂ, ਮਨੋਹਰ ਲਾਲ ਸਰਪੰਚ ਚੌਦਾਂ, ਰਾਜਿੰਦਰ ਸਿੰਘ ਟੀਨਾ ਨੰਗਲ, ਦਲਬੀਰ ਸਿੰਘ ਕਾਕਾ ਲਸੋਈ, ਸਰਪੰਚ ਲਖਬੀਰ ਸਿੰਘ ਸਰਵਰਪੁਰ, ਗਮਦੂਰ ਸਿੰਘ ਸਲਾਰ, ਸੁਖਦੀਪ ਸਿੰਘ ਸਰਪੰਚ ਬਨਭੋਰਾ, ਪਰਮਿੰਦਰ ਸਿੰਘ ਸਾਹੀਂ, ਹਰਫੂਲ ਸਿੰਘ ਆੜ੍ਹਤੀਆਂ, ਸਰਪੰਚ ਲਖਵਿੰਦਰ ਸਿੰਘ ਝੱਲ, ਅਵਤਾਰ ਸਿੰਘ ਝੱਲ, ਸਤਨਾਮ ਸਿੰਘ ਝੱਲ, ਦਿਲਬਾਗ ਸਿੰਘ ਖੇੜੀ ਸੋਢੀਆਂ, ਸੁਖਬੀਰ ਸਿੰਘ ਬਿੱਟੂ ਸਲੇਮਪੁਰ , ਮਨਜਿੰਦਰ ਸਿੰਘ ਗੋਗੀ, ਬਿੱਟੂ ਬਾਗੜੀਆਂ, ਦਰਸ਼ਨ ਬਾਗੜੀਆਂ, ਪਰਮਜੀਤ ਸਿੰਘ ਬਾਗੜੀਆਂ, ਹਰਪਾਲ ਸਿੰਘ ਰਾਏਪੁਰ, ਜੋਗਿੰਦਰ ਰਾਮ ਮਾਹੋਰਾਣਾ, ਭਜਨ ਸਿੰਘ ਅਲੀਪੁਰ, ਲੋਪਿੰਦਰ ਸਿੰਘ ਮਾਣਕਮਾਜਰਾ, ਦੀਪੀ ਚੌਦਾਂ, ਸਰਬਜੀਤ ਸਿੰਘ ਧੀਰੋਮਾਜਰਾ, ਰਾਜਵਿੰਦਰ ਸਿੰਘ ਖ਼ਾਨਪੁਰ, ਜੋਰਾ ਸਿੰਘ ਜੱਬੋਮਾਜਰਾ, ਜਸਵੀਰ ਸਿੰਘ ਖੀਰਾ ਮੰਨਵੀ, ਮਾਂ ਰਾਜਿੰਦਰ ਸਿੰਘ ਸਲਾਰ, ਦਰਸ਼ਨ ਸਿੰਘ ਮੰਡਾਹੜ, ਹਰਨਾਮ ਸਿੰਘ ਸੇਖੋਂ, ਬਲਵਿੰਦਰ ਸਿੰਘ ਲੋਟੇ, ਪਰਮਜੀਤ ਸਿੰਘ ਆੜ੍ਹਤੀਆਂ, ਸੁਖਵਿੰਦਰ ਸਿੰਘ (ਸੁੱਖਾ) ਮੀਤ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਲਾਂਗੜੀਆਂ,ਵੀਰ ਸਿੰਘ ਤੋਲੇਵਾਲ, ਬਿੱਕਰ ਸਿੰਘ ਸੱਦੋਪੁਰ, ਗੁਰਦੇਵ ਸਿੰਘ ਸੱਦੋਪੁਰ,ਪ੍ਰਦਮਣ ਸਿੰਘ ਦਲੇਲਗੜ ,ਪ੍ਰਧਾਨ ਪ੍ਰਦਮਣ ਸਿੰਘ ਰਾਮਪੁਰ ਛੰਨਾ, ਜਤਿੰਦਰ ਸਿੰਘ ਹੈਪੀ ਰਾਮਪੁਰ ਛੰਨਾ, ਕੁਲਵਿੰਦਰ ਸਿੰਘ ਹਿੰਮਤਾਣਾ, ਸੇਰ ਸਿੰਘ ਸੰਗਾਲੀ, ਜਹੀਰ ਖਾਂਨ ਬਿਜੋਕੀ, ਬਾਬੂ ਮੁਹੰਮਦ ਬਿਜੋਕੀ, ਟਹਿਲ ਸਿੰਘ ਲਾਡੇਵਾਲ, ਮੇਜਰ ਸਿੰਘ ਲਾਡੇਵਾਲ, ਦੀਦਾਰ ਸਿੰਘ ਜਾਗੋਵਾਲ, ਜਸਪਾਲ ਸਿੰਘ ਦੌਲੋਵਾਲ, ਜਸਵੀਰ ਸਿੰਘ ਗੋਗਾ,ਅੱਛਰਾ ਸਿੰਘ ਰੁੜਕੀ, ਜਗਮੋਹਨ ਸਿੰਘ ਬੁੰਗਾ, ਜੁਗਰਾਜ ਸਿੰਘ ਸਲਾਰ ਪ੍ਰਧਾਨ ਕੋਅ ਸੁਸਾਇਟੀ ਗੁਆਰਾ, ਦਲਜੀਤ ਸਿੰਘ ਜੱਟੂਆਂ, ਪਰਮਜੀਤ ਸਿੰਘ ਭੁੱਲਰਾ, ਅਵਤਾਰ ਸਿੰਘ, ਰਣਜੋਧ ਸਿੰਘ, ਗੁਰਦੇਵ ਸਿੰਘ ਉਪੋਕੀ, ਗੁਰਵੀਰ ਸਿੰਘ ਗੁਰੀ, ਦਲਜੀਤ ਸਿੰਘ ਮਡਾਹੜ ਨੇ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਝੂੰਦਾਂ ਦੀ ਨਿਯੁਕਤੀ ਤੇ ਧੰਨਵਾਦ ਕੀਤਾ।