ਸਮਾਰਟ ਸਕੂਲ ਚਾਨਣ ਵਾਲਾ ਦਾ ਦੌਰਾ ਕਰਨ ਪੁੱਜੇ ਬਲਾਕ ਗੁਰੂਹਰਸਹਾਏ-3 ਦੇ ਅਧਿਆਪਕ

05

November

2020

ਫਾਜਿਲਕਾ 5 ਨਵੰਬਰ (ਪ.ਪ) ਸਰਕਾਰੀ ਪ੍ਰਾਇਮਰੀ ਸਮਰਾਟ ਸਕੂਲ ਚਾਨਣ ਵਾਲਾ ਨੂੰ ਪੰਜਾਬ ਦਾ ਪਹਿਲਾ ਪੂਰਨ ਸਮਾਰਟ ਅਤੇ ਏ ਸੀ ਵਾਲਾ ਸਕੂਲ ਬਨਣ ਦਾ ਮਾਣ ਹਾਸਲ ਹੈ। ਸਕੂਲ ਮੁੱਖੀ ਐਚ. ਟੀ ਲਵਜੀਤ ਸਿੰਘ ਗਰੇਵਾਲ ਅਤੇ ਉਹਨਾਂ ਦੇ ਪੂਰੇ ਸਟਾਫ਼ ਦੀ ਮਿਹਨਤ ਸਦਕਾ ਵਿੱਦਿਆ ਦੇ ਚਾਨਣ ਮੁਨਾਰੇ ਚਾਨਣਵਾਲਾ ਦਾ ਚਾਨਣ ਪੂਰੇ ਪੰਜਾਬ ਵਿਚ ਫੈਲਿਆ।ਇਸ ਤੋ ਪ੍ਰਭਾਵਿਤ ਹੋ ਕੇ ਬਲਾਕ ਗੁਰੂਹਰਸਹਾਏ- 3 ਦੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਦੇ ਇੱਕ ਵਫਦ ਵੱਲੋਂ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਫਾਜ਼ਿਲਕਾ ਰਜਿੰਦਰ ਕੁਮਾਰ ਦੀ ਅਗਵਾਈ ਵਿੱਚ ਇਸ ਸਕੂਲ ਦਾ ਦੌਰਾ ਕੀਤਾ ਗਿਆ । ਇਸ ਵਫਦ ਵਿੱਚੋਂ ਪਰਮਿੰਦਰ ਸਿੰਘ ਐਚ.ਟੀ ਸ. ਪ੍ਰ. ਸਕੂਲ ਸੁਤੰਤਰ ਨਗਰ ਨੇ ਦੱਸਿਆ ਕਿ ਇਸ ਸਕੂਲ ਦੀ ਸ਼ਾਨਦਾਰ ਬਿਲਡਿੰਗ ,ਈ ਲੈਬ , ਹਰ ਕਲਾਸ ਰੂਮ ਦਾ ਸਮਾਰਟ ਹੋਣਾ ਸਕੂਲ ਨੂੰ ਚਾਰ ਚੰਨ ਲਾਉਦਾ ਹੈ ।ਵਫਦ ਦੇ ਮੈਂਬਰ ਅਮਨਦੀਪ ਸਿੰਘ ਸੋਢੀ ਨੇ ਕਿਹਾ ਕਿ ਇਸ ਸਕੂਲ ਵਿੱਚ ਵਿਲੱਖਣ ਬਾਲਾ ਵਰਕ ਅਤੇ ਵੱਖ ਵੱਖ ਵੰਨਗੀਆਂ ਦੀਆ ਕਿਤਾਬਾਂ ਨਾਲ ਭਰੀ ਲਾਇਬਰੇਰੀ ਬੱਚਿਆਂ ਦੀ ਸਿੱਖਿਆ ਵਿੱਚ ਸਹਾਈ ਹੁੰਦੀ ਹੈ। ਇਸ ਤੋ ਇਲਾਵਾ ਰਿਵਾਇਤੀ ਕਿਚਨ ਵੀ ਨਿਵੇਕਲੀ ਪਹਿਲਕਦਮੀ ਹੈ। ਸਕੂਲ ਅਧਿਆਪਕ ਸਵੀਕਾਰ ਗਾਂਧੀ ਨੇ ਦੱਸਿਆ ਕਿ ਸਕੂਲ ਵਿੱਚ ਮਿੰਨੀ ਆਡੀਟੋਰਿਅਮ ਤੇ ਕੰਮ ਚੱਲ ਰਿਹਾ ਹੈ ਜੋ ਜਲਦੀ ਬਣ ਕੇ ਤਿਆਰ ਹੋ ਜਾਵੇਗਾ।ਉਕਤ ਤੋ ਇਲਾਵਾ ਇਸ ਵਫਦ ਵਿੱਚ ਨੀਰਜ ਗੁੰਬਰ ਅਕਾਊਟੈਂਟ ਬਲਾਕ ਦਫਤਰ ਗੁਰੂਹਰਸਹਾਏ-3, ਵਿਨੈ ਮੱਕੜ, ਰਾਧੇ ਸ਼ਾਮ, ਸੰਦੀਪ ਕੁਮਾਰ, ਸੁਭਾਸ਼ ਚੰਦਰ, ਬਲਕਾਰ ਸਿੰਘ, ਸੀ.ਐਮ.ਟੀ ਸਿਮਲਜੀਤ ਸਿੰਘ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਮੌਜੂਦ ਸਨ।